11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਮਠਿਆਈਆਂ ਦੀਆਂ ਦੁਕਾਨਾਂ 'ਤੇ ਕੀਤੀ ਛਾਪੇਮਾਰੀ

ਅਜੀਤ ਡੈਸਕ 05-06-2026
ਅੰਮਿ੍ਤਸਰ, 4 ਜੂਨ (ਰੇਸ਼ਮ ਸਿੰਘ)-ਸਿਹਤ ਵਿਭਾਗ ਵਲੋਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿਚ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਫੂਡ ਸੇਫਟੀ ਟੀਮ ਵਲੋਂ ਇਥੇ ਮਹਾ ਬੀਕਾਨੇਰ ਸਵੀਟਸ ਮੂਧਲ ਵੇਰਕਾ, ਅਹੂਜਾ ਸਵੀਟਸ ਬਸੰਤ ਐਵੀਨਿਊ ਅਤੇ ਠਾਕੁਰ ਸਵੀਟਸ ਬਸੰਤ ਐਵੀਨਿਊ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ | ਇਸ ਚੈਕਿੰਗ ਦੌਰਾਨ ਮਠਿਆਈ ਦੀ ਦੁਕਾਨ ਤੋਂ ਦੁੱਧ ਦੀ ਖਰੀਦ ਸੰਬੰਧੀ ਪੁੱਛ ਪੜਤਾਲ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਨੂੰ ਦੁੱਧ ਦੀ ਖਰੀਦ ਸੰਬੰਧੀ ਰਿਕਾਰਡ ਮੇਨਟੇਨ ਕਰਨ ਦੀ ਹਦਾਇਤ ਕੀਤੀ ਗਈ | ਫੂਡ ਸੇਫਟੀ ਟੀਮ ਵਲੋਂ ਉਕਤ ਦੁਕਾਨਾਂ ਪਾਸੋਂ ਕੁੱਲ ਪੰਜ ਨਮੂਨੇ ਭਰੇ ਗਏ, ਜਿਸ ਵਿਚ ਦੋ ਖੋਏ ਦੇ, ਦੋ ਖੋਆ ਬਰਫੀ ਅਤੇ ਇਕ ਮਿਲਕ ਕੇਕ ਦਾ ਸੈਂਪਲ ਸ਼ਾਮਿਲ ਹੈ | ਸਾਰੇ ਭਰੇ ਗਏ ਸੈਂਪਲਾਂ ਨੂੰ ਫੂਡ ਲੈਬ ਖਰੜ ਜਾਂਚ ਲਈ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਭਵਿੱਖ ਵਿਚ ਵੀ ਇਹ ਛਾਪੇਮਾਰੀ ਜਾਰੀ ਰਹੇਗੀ ਤਾਂ ਜੋ ਖਾਣ ਪੀਣ ਦੀਆਂ ਵਸਤਾਂ ਵਿਚ ਮਿਲਾਵਟਖੋਰੀ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ |
ਪਿਛਲੀ ਖ਼ਬਰ ਘੱਲੂਘਾਰਾ ਹਫ਼ਤੇ ਮੌਕੇ ਸ਼ਹਿਰ 'ਚ ਪੁਲਿਸ ਤੇ ਅਰਧ ਸੈਨਿਕ ਬਲਾਂ ਵਲੋਂ ਫਲੈਗ ਮਾਰਚ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਠੇਕੇਦਾਰੀ ਵਿਵਸਥਾ ਖਤਮ ਕਰਨਾ ਇਕ ਇਤਿਹਾਸਕ ਫ਼ੈਸਲਾ- ਪ੍ਰਭਬੀਰ ਸਿੰਘ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।