ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)-ਪੰਜਾਬ ਦੇ ਨਾਮਵਰ ਸਟੱਡੀ ਵੀਜ਼ਾ ਮਾਹਿਰ ਗੈਵੀ ਕਲੇਰ ਵਲੋਂ ਵਿਦਿਆਰਥੀਆਂ ਦੇ ਧੜਾ-ਧੜ ਵੱਡੇ ਪੱਧਰ 'ਤੇ ਨਿਊਜੀਲੈਂਡ ਦੇ ਵੀਜ਼ੇ ਲਗਾਏ ਜਾ ਰਹੇ ਹਨ | ਨਿਊਜੀਲੈਂਡ ਦੇ ਵੀਜ਼ਿਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਸਿਰਫ ਨਿਊਜੀਲੈਂਡ ਇਕਲੌਤਾ ਦੇਸ਼ ਹੈ, ਜੋ ਕਿਸੇ ਵੀ ਦੇਸ਼ ਤੋਂ ਰਿਫਿਊਜ ਵਿਦਿਆਰਥੀ ਨੂੰ ਵੀਜ਼ੇ ਦੇ ਰਿਹਾ ਹੈ ਅਤੇ ਖਾਸ ਕਰਕੇ ਜੋ ਵਿਦਿਆਰਥੀ ਆਸਟ੍ਰੇਲੀਆ ਤੋਂ ਰਿਫਿਊਜ ਹੋ ਚੁੱਕੇ ਹਨ ਅਤੇ ਨਿਰਾਸ਼ ਹੋ ਘਰ ਬੈਠ ਗਏ ਹਨ, ਉਹ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ 2025 ਜਾਂ 2026 ਵਿਚ ਬਾਰ੍ਹਵੀਂ ਪਾਸ ਕੀਤੀ ਹੈ, ਉਹ ਭਾਵੇਂ ਕਿਸੇ ਵੀ ਬੋਰਡ ਤੋਂ ਹੋਵੇ ਜਾਂ ਫਿਰ ਚੇਂਜ ਬੋਰਡ ਵਾਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ | ਆਈਲੈਟਸ ਜਾਂ ਪੀ. ਟੀ. ਈ. ਵਿਚੋਂ ਓਵਰਆਲ 6 ਸਕੋਰ ਲੈ ਕੇ ਨਿਊਜੀਲੈਂਡ ਲਈ ਅਪਲਾਈ ਕਰ ਸਕਦੇ ਹਨ | ਇਸ ਦੇ ਨਾਲ ਹੀ ਜੇਕਰ ਕੋਈ ਸਪਾਊਸ ਵੀਜ਼ੇ ਤੇ ਨਿਊਜੀਲੈਂਡ ਜਾਣਾ ਚਾਹੁੰਦਾ ਹੈ, ਉਹ ਵੀ ਅਪਲਾਈ ਕਰ ਸਕਦਾ ਹੈ | ਜੇਕਰ ਕੋਈ ਵਿਦਿਆਰਥੀ ਲੈਵਲ 9 ਤਹਿਤ ਨਿਊਜੀਲੈਂਡ ਮਾਸਟਰ ਡਿਗਰੀ ਲਈ ਜਾਣਾ ਚਾਹੁੰਦਾ ਹੈ, ਉਸ ਲਈ 6.5 ਬੈਂਡ ਚਾਹੀਦੇ ਹਨ | ਗੈਵੀ ਕਲੇਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਰੋਜ਼ ਨਿਊਜੀਲੈਂਡ ਦੇ ਵੀਜ਼ੇ ਲਗਵਾਏ ਜਾ ਰਹੇ ਹਨ ਤੇ ਅੱਜ ਹੀ ਇਕ ਹੋਰ ਵਿਦਿਆਰਥੀ ਜਸਕਰਨਪ੍ਰੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਪਿੰਡ ਪੱਸਣਵਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਵੀਜ਼ਾ ਹਾਸਲ ਹੋਇਆ ਹੈ, ਜਿਨ੍ਹਾਂ ਵਿਦਿਆਰਥੀਆਂ ਨੇ ਆਸਟ੍ਰੇਲੀਆ ਅਪਲਾਈ ਕੀਤਾ ਹੋਇਆ ਹੈ ਅਤੇ ਕੋਈ ਨਤੀਜਾ ਨਹੀਂ ਆ ਰਿਹਾ, ਉਹ ਹੁਣ ਹੋਰ ਦੇਰ ਨਾ ਕਰਨ ਅਤੇ ਸਤੰਬਰ ਇਨਟੇਕ ਨਿਊਜੀਲੈਂਡ ਲਈ ਅਪਲਾਈ ਕਰਨ ਲਈ ਤੁਰੰਤ ਸਾਡੇ ਨਾਲ ਸੰਪਰਕ ਕਰਨ, ਕਿਉਂਕਿ ਜੇਕਰ ਉਨ੍ਹਾਂ ਦੀ ਪੜ੍ਹਾਈ ਵਿਚ ਗੈਪ ਪੈ ਗਿਆ ਤਾਂ ਉਨ੍ਹਾਂ ਨੂੰ ਬਾਅਦ ਵਿਚ ਗੈਪ ਦੇ ਕਾਰਨ ਦੱਸਣੇ ਪੈਣਗੇ | ਨਿਊਜੀਲੈਂਡ ਵਲੋਂ 1 ਸਾਲ ਦਾ ਗਰੀਨ ਲਿਸਟ ਕੋਰਸ ਜਾਂ 1 ਸਾਲ ਮਾਸਟਰ ਡਿਗਰੀ ਕਰਨ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਦਿੰਦਾ ਹੈ | ਗੈਵੀ ਕਲੇਰ ਨੇ ਇਹ ਵੀ ਕਿਹਾ ਕਿ ਕੁਝ ਏਜੰਟ ਗ਼ਲਤ ਕਾਗਜ਼ ਜਾਂ ਗ਼ਲਤ ਢੰਗ ਨਾਲ ਫੰਡ ਦਿਖਾ ਕੇ ਵਿਦਿਆਰਥੀਆਂ ਨੂੰ ਭਰਮਾਉਣ ਦਾ ਯਤਨ ਕਰਦੇ ਹਨ, ਪਰ ਇਕ ਗੱਲ ਸਾਫ਼ ਹੈ ਕਿ ਜੇਕਰ ਕਿਸੇ ਤਰ੍ਹਾਂ ਦਾ ਵੀ ਫਰਜੀ ਜਾਂ ਗ਼ਲਤ ਕਾਗਜ਼ ਨਿਊਜੀਲੈਂਡ ਦੀ ਅੰਬੈਸੀ ਦੇ ਧਿਆਨ ਵਿਚ ਆ ਗਿਆ ਤਾਂ ਉਹ ਪੱਕੇ ਤੌਰ 'ਤੇ ਵਿਦਿਆਰਥੀਆਂ ਨੂੰ ਬੈਨ ਕਰ ਦਿੰਦੇ ਹਨ, ਜਿਸ ਤੋਂ ਬਾਅਦ ਵਿਦਿਆਰਥੀ ਨਾ ਤਾਂ ਨਿਊਜੀਲੈਂਡ ਤੇ ਨਾ ਹੀ ਆਸਟ੍ਰੇਲੀਆ ਅਪਲਾਈ ਕਰ ਸਕਦੇ ਹਨ | ਉਨ੍ਹਾ ਦੱਸਿਆ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਨਿਊਜੀਲੈਂਡ ਦੇ ਵੀਜ਼ੇ ਲਗਵਾ ਰਹੇ ਤੇ ਸਾਡੀ ਸਾਰੀ ਫਾਈਲਿੰਗ ਨਿਊਜੀਲੈਂਡ ਦੇ ਮਾਹਿਰ ਵਕੀਲਾਂ ਰਾਹੀਂ ਹੀ ਲਗਾਈ ਜਾਂਦੀ ਹੈ ਜਿੰਨਾਂ ਨੂੰ ਇਸ ਫੀਲਡ ਵਿਚ ਸਾਲਾਂ ਪੁਰਾਣਾ ਤਜ਼ਰਬਾ ਹੈ |