14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਸ਼ਵ ਵਾਤਾਵਰਣ ਦਿਵਸ ਮੌਕੇ ਨਗਰ ਨਿਗਮ ਵਲੋਂ ਜਾਗਰੂਕਤਾ ਸੈਮੀਨਾਰ <br/>

ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਨਗਰ ਨਿਗਮ ਵਲੋਂ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੀ ਸ਼ੁਰੂਆਤ ਦੌਰਾਨ ਸ਼ਮਾ ਰੋਸ਼ਨ ਕਰਦੇ ਹੋਏ ਕੁਲਦੀਪ ਸਿੰਘ ਸੈਣੀ, ਡਾ. ਜੈ ਇੰਦਰ ਸਿੰਘ, ਡਾ. ਜਿਤਿਨ ਵਾਸੁਦੇਵਾ ਤੇ ਹੋਰ | ਤਸਵੀਰ: ਹਰਜੀਤ ਸਿੰਘ <br/> 06-06-2026
ਅੰਮਿ੍ਤਸਰ, 5 ਜੂਨ (ਹਰਮਿੰਦਰ ਸਿੰਘ)-ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਨਗਰ ਨਿਗਮ ਵਲੋਂ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਨੇ ਕਿਹਾ ਕਿ ਵਾਤਾਵਰਣ ਅਤੇ ਜਲ ਸੰਭਾਲ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ | ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਚ ਡਾਇਰੈਕਟਰ ਡਾ: ਮੰਜੂ ਬਾਲਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਵਧੀਕ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਵਿਚ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਤੇ ਸ਼ਹਿਰ ਦੀ ਪਾਣੀ ਸਪਲਾਈ ਵੀ ਮੁੱਖ ਤੌਰ 'ਤੇ ਜ਼ਮੀਨੀ ਪਾਣੀ 'ਤੇ ਨਿਰਭਰ ਹੈ | ਜ਼ਮੀਨੀ ਪਾਣੀ ਦੇ ਘਟਦੇ ਪੱਧਰ ਨੂੰ ਧਿਆਨ ਵਿਚ ਰੱਖਦਿਆਂ ਨਿਗਮ ਵਲੋਂ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਬਹੁਤ ਜਲਦ ਸ਼ਹਿਰ ਵਿਚ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ | ਇਸ ਦੌਰਾਨ ਨਹਿਰੀ ਪ੍ਰੋਜੈਕਟ ਬਾਰੇ ਗੱਲ ਕਰਦੇ ਹੋਏ ਪ੍ਰੋਜੈਕਟ ਦੇ ਨਿਗਰਾਨ ਇੰਜੀਨੀਅਰ ਡਾ: ਜਿਤਿਨ ਵਾਸੁਦੇਵਾ ਨੇ ਦੱਸਿਆ ਕਿ ਅੰਮਿ੍ਤਸਰ ਜ਼ਿਲ੍ਹੇ ਦੇ ਸਾਰੇ ਦਸ ਬਲਾਕ ਡਾਰਕ ਜ਼ੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ ਅਤੇ ਅੰਮਿ੍ਤਸਰ ਦੇ ਸ਼ਹਿਰੀ ਖੇਤਰ ਵਿਚ ਜ਼ਮੀਨੀ ਪਾਣੀ ਦੀ ਖਪਤ ਤਿੰਨ ਸੋ ਫੀਸਦੀ ਤੋਂ ਵੀ ਵੱਧ ਹੋ ਚੁੱਕੀ ਹੈ | ਇਸੇ ਲਈ ਸ਼ਹਿਰ ਨੂੰ ਸਥਾਈ ਅਤੇ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅੰਮਿ੍ਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ 'ਤੇ ਪੰਜਾਬ ਮਿਊਨਿਸਿਪਲ ਸਰਵਿਸਿਜ਼ ਇੰਪ੍ਰੂਵਮੈਂਟ ਪ੍ਰੋਜੈਕਟ ਦੇ ਪ੍ਰੋਜੈਕਟ ਮੈਨੇਜਰ ਕੁਲਦੀਪ ਸਿੰਘ ਸੈਣੀ ਨੇ ਸਾਰੇ ਬੁਲਾਰਿਆ ਅਤੇ ਹਿੱਸੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਤਾਵਰਣ ਸੰ ਭਾਲ ਦਾ ਉਦੇਸ਼ ਸਿਰਫ਼ ਇਕ ਦਿਨ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ, ਸਗੋਂ ਸਾਲ ਭਰ ਧਰਤੀ ਨੂੰ ਬਚਾਉਣ ਲਈ ਯਤਨ ਜਾਰੀ ਰਹਿਣੇ ਚਾਹੀਦੇ ਹਨ | ਇਸ ਮੌਕੇ 'ਤੇ ਸਹਾਇਕ ਕਮਿਸ਼ਨਰ ਰਜਿੰਦਰ ਸ਼ਰਮਾ, ਪ੍ਰੋ: ਸ਼ਿਲਪੀ ਸਕਸੇਨਾ, ਫਤਹਿ ਸੰਸਥਾ ਤੋਂ ਤਰੁਣਦੀਪ ਸਿੰਘ ਘੁੰਮਣ, ਅੰਮਿ੍ਤਸਰ ਹਰਿਆਵਲ ਮਿਸ਼ਨ ਤੋਂ ਦਲਜੀਤ ਸਿੰਘ ਕੋਹਲੀ, ਗਿਰੀਰਾਜ ਸਿੰਘ ਹਾਡਾ, ਨਰਿੰਦਰਪਾਲ ਸਿੰਘ, ਜਿਤੇਂਦਰ ਵਾਂਸਲ ਅਤੇ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਗ੍ਰੰਥੀ ਭਾਈ ਦਿਲਬਾਗ ਸਿੰਘ ਵਰਪਾਲ ਨੂੰ ਸੇਵਾ ਮੁਕਤ ਹੋਣ 'ਤੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਆਫ਼ ਲਾਅ ਦੀ ਵਿਦਿਆਰਥਣ ਨੈਂਨਸੀ ਨੇ ਵਰਸਿਟੀ ਪ੍ਰੀਖਿਆ 'ਚ ਹਾਸਿਲ ਕੀਤਾ ਪਹਿਲਾ ਸਥਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।