07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗਲੋਬਲ ਇੰਸਟੀਚਿਊਟ ਨੇ ਸਿੱਖਿਆ ਤੇ ਤਕਨੀਕੀ ਦੇ ਖੇਤਰ 'ਚ ਸੂਬੇ ਵਿਚ ਬਣਾਈ ਨਿਵੇਕਲੀ ਪਛਾਣ-ਚੇਅਰਮੈਨ ਬਲਦੇਵ ਸਿੰਘ ਚੰਦੀ <br/>

ਚੇਅਰਮੈਨ ਡਾ. ਬਲਦੇਵ ਸਿੰਘ ਚੰਦੀ ਤੇ ਵਾਇਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ |<br/> 07-06-2026

ਜੇਠੂਵਾਲ, 6 ਜੂਨ (ਮਿੱਤਰਪਾਲ ਸਿੰਘ ਰੰਧਾਵਾ)-ਅੰਮਿ੍ਤਸਰ ਬਟਾਲਾ ਜੀ. ਟੀ. ਰੋਡ 'ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ (ਅੰਮਿ੍ਤਸਰ) ਜੋ ਕਿ ਆਪਣੇ 18 ਸਾਲਾਂ 'ਚ ਸਿੱਖਿਆ ਤੇ ਤਕਨੀਕੀ ਖੇਤਰ 'ਚ ਸੂਬੇ ਭਰ 'ਚ ਨਿਵੇਕਲੀ ਪਛਾਣ ਬਣਾ ਚੁੱਕਾ ਹੈ ਅਤੇ ਇੰਸਟੀਟਿਊਟ ਵਿਚ ਨਵੇਂ ਸੈਸ਼ਨ 2026 ਲਈ ਵੱਖ-ਵੱਖ ਕੋਰਸਾਂ ਵਿਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਦੀਆਂ ਲੱਗੀਆਂ ਭਾਰੀ ਰੌਣਕਾਂ ਅਤੇ ਇਹ ਇੰਸਟੀਚਿਊਟ ਇਲਾਕੇ 'ਚ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਇਸ ਇੰਸਟੀਚਿਊਟ ਨੂੰ ਐੱਨ. ਏ. ਏ. ਸੀ. ਏ. ਪਲੱਸਗਰੇਡ ਮਿਲਿਆ ਹੈ ਅਤੇ ਖੁਦ ਮੁਖਤਿਆਰ ਦਾ ਵੀ ਦਰਜਾ ਪ੍ਰਾਪਤ ਹੋਇਆ ਹੈ | ਹੁਣ ਤੱਕ ਆਪਣੇ 18 ਸਾਲਾਂ 'ਚ 26 ਗੋਲਡ ਮੈਡਲ ਜਿੱਤਣਾ ਤੇ 120 ਤੋਂ ਵੱਧ ਪਹਿਲਾ ਸਥਾਨ ਹਾਸਿਲ ਕਰਨਾ ਅਤੇ 600 ਤੋਂ ਵੱਧ ਮੈਰਿਟ ਸਥਾਨ ਹਾਸਿਲ ਕਰਨਾ ਸੂਬੇ ਸਮੇਤ ਇਲਾਕੇ 'ਚ ਮਾਣ ਵਾਲੀ ਗੱਲ ਹੈ ਅਤੇ ਹੁਣ ਤੱਕ ਦੇਸ਼ ਵਿਦੇਸ਼ ਦੀਆਂ ਨਾਮਵਰ ਕੰਪਨੀਆਂ ਵਲੋਂ 3 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਪਲੇਸਮੈਂਟ ਕਰਨ ਦਾ ਸਿਹਰਾ ਇੰਸਟੀਚਿਊਟ ਦੇ ਮਿਹਨਤੀ ਸਟਾਫ਼ ਦੇ ਸਿਰ ਜਾਂਦਾ ਹੈ, ਇਹ ਇਕ ਮਾਣ ਵਾਲੀ ਗੱਲ ਵੀ ਹੈ | ਇਸ ਸੰਬੰਧੀ ਜਾਣਕਾਰੀ ਇੰਸਟੀਚਿਊਟ ਦੇ ਚੇਅਰਮੈਨ ਡਾ. ਬਲਦੇਵ ਸਿੰਘ ਚੰਦੀ ਤੇ ਵਾਇਸ ਚੇਅਰਮੈਨ ਡਾ. ਅਕਾਸ਼ਦੀਪ ਸਿੰਘ ਚੰਦੀ ਨੇ ਸਾਂਝੇ ਤੌਰ 'ਤੇ ਦਿੰਦਿਆਂ ਕਿਹਾ ਕਿ ਇੰਸਟੀਚਿਊਟ ਵਿਚ ਪੰਜਾਬ ਸਮੇਤ ਜੰਮੂ-ਕਸ਼ਮੀਰ, ਬਿਹਾਰ, ਹਿਮਾਚਲ, ਉਤਰ ਪੂਰਬ ਨੇਪਾਲ, ਭੂਟਾਨ ਸਮੇਤ ਹੋਰ ਸੂਬਿਆਂ ਦੇ ਵਿਦਿਆਰਥੀ ਉੱਚ ਵਿਦਿਆ ਹਾਸਿਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇੰਸਟੀਚਿਊਟ 'ਚ ਵੱਖ-ਵੱਖ ਕੋਰਸਾਂ ਦਾਖਲੇ ਚੱਲ ਰਹੇ ਹਨ ਅਤੇ ਇਸ ਵਾਰ ਇਸਟੀਚਿਊਟ ਫਾਰਮਾ ਡੀ ਕੋਰਸ ਦੀ ਮਨਜ਼ੂਰੀ ਮਿਲਣ ਨਾਲ ਇਸ ਕੋਰਸ ਵਿਚ ਵੀ ਵਿਦਿਆਰਥੀ ਵੱਡੀ ਗਿਣਤੀ 'ਚ ਦਾਖਲਾ ਲੈ ਰਹੇ ਨੇ ਅਤੇ ਹੋਣਹਾਰ ਵਿਦਿਆਰਥੀਆਂ ਵਲੋਂ ਵੱਖ-ਵੱਖ ਖੇਤਰਾਂ 'ਚ ਹੋਏ ਮੁਕਾਬਲਿਆਂ ਦੌਰਾਨ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕਰਕੇ ਇੰਸਟੀਚਿਊਟ ਦਾ ਨਾਮ ਰੋਸ਼ਨ ਕੀਤਾ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਤਰ੍ਹਾਂ ਵਿਦਿਆਰਥੀਆਂ ਨੂੰ ਕਾਲਜ ਲਿਆਉਣ ਤੇ ਘਰ ਛੱਡਣ ਦਾ ਖਾਸ ਪ੍ਰਬੰਧ ਹੈ, ਖੇਡਾਂ ਲਈ ਸੁਵਿਧਾ, ਏ. ਸੀ. ਕਲਾਸ ਰੂਮ, ਅਲਟਰਾ ਆਧੁਨਿਕ ਉਚ ਤਕਨੀਕੀ ਲੈਬਾਰਟਰੀਜ, ਲਾਇਬ੍ਰੇਰੀ, ਹਾਈਟੈਕ ਕਮਿਊਨੀਕੇਸ਼ਨ ਲੈਬ, ਨਿਪੁਨ ਪ੍ਰਯੋਗਸ਼ਾਲਾ, ਅਤੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਲਈ ਹੋਸਟਲ ਦਾ ਖਾਸ ਪ੍ਰਬੰਧ ਹੈ | ਇਸ ਮੌਕੇ ਡਾਇਰੈਕਟਰ ਐੱਮ. ਐੱਸ. ਸੈਣੀ, ਡਾਇਰੈਕਟਰ ਐਡਮਿਸ਼ਨ ਸੌਲ ਪ੍ਰੋਫ: ਬੀ. ਡੀ. ਸ਼ਰਮਾ ਤੇ ਪਿ੍ੰਸੀਪਲ ਚਰਨਜੀਤ ਸਿੰਘ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਸੁਖਦੇਵ ਸਿੰਘ ਜੱਜ ਨੂੰ ਐੱਸ. ਸੀ. ਵਿਭਾਗ ਬਲਾਕ ਜੰਡਿਆਲਾ ਗੁਰੂ ਦਾ ਚੇਅਰਮੈਨ ਥਾਪਿਆ <br/> ਅਗਲੀ ਖ਼ਬਰ ਘੱਲੂਘਾਰਾ ਦਿਵਸ ਮੌਕੇ ਅੰਮਿ੍ਤਸਰ ਬੰਦ ਦੇ ਸੱਦੇ ਨੂੰ ਮਿਲਿਆ ਭਰਵਾ ਹੁੰਗਾਰਾ, ਮੁਕੰਮਲ ਤੌਰ 'ਤੇ ਬੰਦ ਰਹੇ ਬਾਜ਼ਾਰ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।