24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸੁਖਦੇਵ ਸਿੰਘ ਜੱਜ ਨੂੰ ਐੱਸ. ਸੀ. ਵਿਭਾਗ ਬਲਾਕ ਜੰਡਿਆਲਾ ਗੁਰੂ ਦਾ ਚੇਅਰਮੈਨ ਥਾਪਿਆ <br/>

ਅਜੀਤ ਡੈਸਕ 07-06-2026

ਮਾਨਾਂਵਾਲਾ, 6 ਜੂਨ (ਗੁਰਦੀਪ ਸਿੰਘ ਨਾਗੀ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਸਿਫਾਰਿਸ਼ 'ਤੇ ਹਲਕੇ ਦੇ ਨੌਜਵਾਨ ਜੁਝਾਰੂ ਕਾਂਗਰਸੀ ਵਰਕਰ ਸੁਖਦੇਵ ਸਿੰਘ ਜੱਜ ਜੰਡ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਐੱਸ. ਸੀ. ਪੰਜਾਬ ਵਲੋਂ ਵਿਭਾਗ ਬਲਾਕ ਜੰਡਿਆਲਾ ਗੁਰੂ ਦਾ ਚੇਅਰਮੈਨ ਥਾਪਿਆ ਗਿਆ ਹੈ | ਆਲ ਇੰਡੀਆ ਕਾਂਗਰਸ ਕਮੇਟੀ ਦੇ ਐੱਸ.ਸੀ. ਵਿਭਾਗ ਦੇ ਸੂਬਾਈ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਨੇ ਸੁਖਦੇਵ ਸਿੰਘ ਜੱਜ ਜੰਡ ਨੂੰ ਬਲਾਕ ਜੰਡਿਆਲਾ ਗੁਰੂ ਦਾ ਚੇਅਰਮੈਨ ਨਿਯੁਕਤ ਕੀਤਾ ਅਤੇ ਨਿਯੁਕਤੀ ਪੱਤਰ ਸੌਂਪਿਆ | ਸੁਖਦੇਵ ਸਿੰਘ ਜੱਜ ਨੇ ਸਮੂਚੀ ਹਾਈਕਮਾਨ ਸਮੇਤ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅਤੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋ ਦਾ ਤਹਿਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਮਜਬੂਤੀ ਤੇ ਅਗਾਮੀ ਵਿਧਾਨ ਸਭਾਈ ਚੋਣਾ ਵਿਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਦਿਨ ਰਾਤ ਇਕ ਕਰ ਦੇਣਗੇ |

ਪਿਛਲੀ ਖ਼ਬਰ ਗੁਰਦੁਆਰਾ ਬੀਬੀ ਕੌਲਾਂ ਜੀ ਵਿਖੇ ਭਾਈ ਗੁਰਇਕਬਾਲ ਸਿੰਘ ਸਮੇਤ ਕੱਲ੍ਹ ਵੱਖ-ਵੱਖ ਜਥੇ ਲਾਉਣਗੇ ਗੁਰਬਾਣੀ ਕੀਰਤਨ ਦੀ ਛਹਿਬਰ... ਅਗਲੀ ਖ਼ਬਰ ਗਲੋਬਲ ਇੰਸਟੀਚਿਊਟ ਨੇ ਸਿੱਖਿਆ ਤੇ ਤਕਨੀਕੀ ਦੇ ਖੇਤਰ 'ਚ ਸੂਬੇ ਵਿਚ ਬਣਾਈ ਨਿਵੇਕਲੀ ਪਛਾਣ-ਚੇਅਰਮੈਨ ਬਲਦੇਵ ਸਿੰਘ ਚੰਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।