24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗੁਰਦੁਆਰਾ ਬੀਬੀ ਕੌਲਾਂ ਜੀ ਵਿਖੇ ਭਾਈ ਗੁਰਇਕਬਾਲ ਸਿੰਘ ਸਮੇਤ ਕੱਲ੍ਹ ਵੱਖ-ਵੱਖ ਜਥੇ ਲਾਉਣਗੇ ਗੁਰਬਾਣੀ ਕੀਰਤਨ ਦੀ ਛਹਿਬਰ

ਅਜੀਤ ਡੈਸਕ 07-06-2026
ਅੰਮਿ੍ਤਸਰ, 6 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਮੌਕੇ ਗੁਰਦੁਆਰਾ ਬੀਬੀ ਕੌਲਾਂ ਜੀ ਸ੍ਰੀ ਕੌਲਸਰ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ 8 ਜੂਨ ਨੂੰ ਕਰਵਾਏ ਜਾ ਰਹੇ ਮਹਾਨ ਗੁਰਮਤਿ ਸਮਾਗਮ ਮੌਕੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਗੁਰਇਕਬਾਲ ਸਿੰਘ ਸਮੇਤ ਵੱਖ-ਵੱਖ ਕੀਰਤਨੀ ਜਥੇ ਸ਼ਬਦ ਕੀਰਤਨ ਦੀ ਛਹਿਬਰ ਲਾਉਣਗੇ | ਸੁਸਾਇਟੀ ਦੇ ਮੁਖੀ ਭਾਈ ਗੁਰਦੀਪ ਸਿੰਘ ਸਲੂਜਾ ਨੇ ਦੱਸਿਆ ਕਿ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਸਜਾਏ ਜਾਣ ਵਾਲੇ ਇਸ ਗੁਰਮਤਿ ਸਮਾਗਮ ਵਿਚ ਭਾਈ ਗੁਰਇਕਬਾਲ ਸਿੰਘ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਪੰਮਾ ਭੈਣਜੀ, ਭਾਈ ਤਰਜਿੰਦਰ ਸਿੰਘ ਰਾਗੀ, ਭਾਈ ਭਗਵੰਤ ਸਿੰਘ ਅਤੇ ਭਾਈ ਸਰਬਜੀਤ ਸਿੰਘ ਭਲਾਈ ਕੇਂਦਰ ਵਾਲਿਆਂ ਸਮੇਤ ਹੋਰ ਵੱਖ-ਵੱਖ ਜਥੇ ਤੇ ਸਿੰਘ ਸਾਹਿਬਾਨ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ |

ਪਿਛਲੀ ਖ਼ਬਰ ਕੁਲਵੰਤ ਸਿੰਘ ਮੁਹਾਰ ਦਾ ਸਦੀਵੀ ਵਿਛੋੜਾ ਪੰਥਕ ਰਾਜਨੀਤੀ ਨੂੰ ਵੱਡਾ ਘਾਟਾ-ਗਿਆਨੀ ਹਰਪ੍ਰੀਤ ਸਿੰਘ <br/> ਅਗਲੀ ਖ਼ਬਰ ਸੁਖਦੇਵ ਸਿੰਘ ਜੱਜ ਨੂੰ ਐੱਸ. ਸੀ. ਵਿਭਾਗ ਬਲਾਕ ਜੰਡਿਆਲਾ ਗੁਰੂ ਦਾ ਚੇਅਰਮੈਨ ਥਾਪਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।