24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

'ਅਕਾਲ ਪੁਰਖ ਕੀ ਫੌਜ' ਸੰਸਥਾ ਵਲੋਂ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲਗਾਏ ਕੈਂਪ 'ਚ 150 ਖ਼ੂਨਦਾਨੀਆਂ ਨੇ ਕੀਤਾ ਖੂਨ ਦਾਨ <br/>

ਕੈਂਪ 'ਚ ਖ਼ੂਨਦਾਨੀਆਂ ਭਾਈ ਹਰਪ੍ਰੀਤ ਸਿੰਘ, ਜਗਜੀਵਨ ਸਿੰੰਘ ਪਿੰਕਾ ਭਾਟੀਆ ਤੇ ਹੋਰਨਾਂ ਨੂੰ ਸਨਮਾਨਿਤ ਕਰਦੇ ਹੋਏ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਪ੍ਰੋ: ਬਲਵਿੰਦਰ ਸਿੰਘ ਜੌੜਾਸਿੰਘਾ ਤੇ ਹੋਰ | ਤਸਵੀਰਾਂ : ਹਰਜੀਤ ਸਿੰਘ <br/> ਅਕਾਲ ਪੁਰਖ ਕੀ ਫੌਜ ਵਲੋਂ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਡੇਰਾ ਕਾਰ ਸੇਵਾ ਭੂਰੀ ਵਾਲਾ ਵਿਖੇ ਲਗਾਏ ਕੈਂਪ 'ਚ ਖ਼ੂਨਦਾਨੀਆਂ ਨਾਲ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ, ਡਾਇਰੈਕਟਰ, ਕੁਲਜੀਤ ਸਿੰਘ ਸਿੰਘ ਬ੍ਰ੍ਰਦਰਜ਼, ਪ੍ਰੋ: ਬਲਵਿੰਦਰ ਸਿੰਘ ਜੌੜਾਸਿੰਘਾ ਤੇ ਹੋਰ | <br/> 07-06-2026
ਅੰਮਿ੍ਤਸਰ, 6 ਜੂਨ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਅਕਾਲ ਪੁਰਖ ਕੀ ਫੌਜ ਵਲੋਂ ਜੂਨ '84 ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਡੇਰਾ ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲਾ ਤਰਨ ਤਾਰਨ ਰੋਡ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਕਰੀਬ 150 ਖ਼ੂਨਦਾਨੀਆਂ ਨੇ ਸੰਸਥਾ ਦੀ ਪ੍ਰੇਰਨਾ ਤੇ ਸਵੈ ਇੱਛਾ ਨਾਲ ਖੂਨ ਦਾਨ ਕੀਤਾ | ਕੈਂਪ ਦੀ ਅਰੰਭਤਾ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਸੰਸਥਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ, ਸਿੰਘ ਬ੍ਰਦਰਜ਼ ਅਤੇ ਪ੍ਰੋ: ਬਲਵਿੰਦਰ ਸਿੰਘ ਜੌੜਾਸਿੰਘਾ ਆਦਿ ਸ਼ਖ਼ਸੀਅਤਾਂ ਵਲੋਂ ਅਰਦਾਸ ਉਪਰੰਤ ਕੀਤੀ ਗਈ | ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਵੀ ਇਸ ਕੈਂਪ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਸੰਸਥਾ ਦੇ ਉੱਦਮ ਦੀ ਪ੍ਰਸ਼ੰਸਾ ਕਰਦਿਆਂ ਤੰਦਰੁਸਤ ਸ਼ਹਿਰ ਵਾਸੀਆਂ ਨੂੰ ਲੋੜਵੰਦਾਂ ਲਈ ਸਮੇਂ ਸਮੇਂ ਖ਼ੂਨਦਾਨ ਕਰਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਸਾਡੇ ਵਲੋਂ ਕੀਤਾ ਖ਼ੂਨਦਾਨ ਕਈ ਜ਼ਿੰਦਗੀਆਂ ਬਚਾਉਣ ਦੇ ਕੰਮ ਆਉਂਦਾ ਹੈ ਤੇ ਇਸ ਤੋਂ ਵੱਡਾ ਕੋਈ ਦਾਨ ਅਤੇ ਸਮਾਜ ਸੇਵਾ ਨਹੀਂ ਹੈ | ਡਾਇਰੈਕਟਰ ਐਡਵੋਕੇਟ ਨੇ ਕਿਹਾ ਕਿ ਸਰਬੱਤ ਦਾ ਭਲਾ ਪੰਥ ਕੀ ਜੀਤ ਅਤੇ ਚੜ੍ਹਦੀ ਕਲਾ ਇਹ ਸਿੱਖਾਂ ਦੇ ਸਿਰਫ ਨਾਅਰੇ ਨਹੀਂ ਹਨ ਬਲਕਿ ਸਿੱਖਾਂ ਦੇ ਉੱਚੇ ਸੁੱਚੇ ਕਿਰਦਾਰ ਦੀ ਝਲਕ ਹੈ | ਸਮਾਂ ਭਾਵੇਂ ਪੁਰਾਤਨ ਸੀ ਜਾਂ ਅੱਜ ਦਾ ਸਿੱਖ ਆਪਣਾ ਆਪ ਵਾਰ ਕੇ ਵੀ ਕਿਸੇ ਲੋੜਵੰਦ ਦੀ ਮਦਦ ਕਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀਆਂ ਵਲੋਂ ਸਿੱਖਾਂ ਦੇ ਕਿਰਦਾਰ ਨੂੰ ਪੇਸ਼ ਕਰਨ ਲਈ ਅਕਸਰ ਸਿੱਖਾਂ ਨੂੰ ਮਜ਼ਾਕੀਆ, ਲੜਾਕੇ ਤੇ ਹੋਰ ਬਹੁਤ ਸਾਰੇ ਮਨਫੀ ਕਿਰਦਾਰ ਵਾਲੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਦੁਨੀਆਂ ਭਰ ਵਿਚ ਵੱਸਦੇ ਸਿੱਖ ਮਾਨਵਤਾ ਦੇ ਭਲੇ ਅਤੇ ਗਰੀਬ ਦੀ ਰੱਖਿਆ ਲਈ ਸਹਾਇਤਾ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਰਹਿੰਦੇ | ਇਸ ਮੌਕੇ ਕੁਲਜੀਤ ਸਿੰਘ ਸਿੰੰਘ ਬ੍ਰਦਰਜ਼ ਅਤੇ ਸਾਬਕਾ ਸਕੱਤਰ ਪ੍ਰੋ: ਬਲਵਿੰਦਰ ਸਿੰਘ ਜੌੜਾਸਿੰਘਾ ਨੇ ਵੀ ਸੰਬੋਧਨ ਕੀਤਾ ਅਤੇ ਮੇਅਰ ਮੋਤੀ ਭਾਟੀਆ ਅਤੇ ਐਡਵੋਕੇਟ ਜਸਵਿੰਦਰ ਸਿੰੰਘ ਨੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਤਸਵੀਰਾਂ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਹਰਜੀਤ ਸਿੰਘ, ਗੁਰਵਿੰਦਰ ਸਿੰਘ ਵਾਲੀਆ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਸਰਬਜੀਤ ਸਿੰਘ ਜੇ.ਈ., ਭਾਈ ਹਰਪ੍ਰੀਤ ਸਿੰਘ ਹਜੂਰੀ ਤਬਲਾਵਾਦਕ, ਜਗਜੀਵਨ ਸਿੰਘ ਪਿੰਕਾ ਭਾਟੀਆ, ਅਮਰਜੀਤ ਸਿੰਘ ਭਾਟੀਆ, ਜਗਜੀਤ ਸਿੰਘ ਬੰਟੀ, ਭਗਵੰਤ ਸਿੰਘ, ਸਹਿਜਪ੍ਰੀਤ ਸਿੰਘ, ਸੁਖਦੇਵ ਸਿੰਘ, ਗਗਨਦੀਪ ਸਿੰਘ, ਗੁਰਮੀਤ ਸਿੰਘ, ਹਰਸਿਮਰਨ ਸਿੰਘ, ਜਗਜੀਤ ਸਿੰਘ, ਜਗਦੀਸ਼ ਸਿੰਘ, ਜਤਿੰਦਰ ਸਿੰਘ, ਹਰਜਿੰਦਰ ਸਿੰਘ ਜਿੰਦਾ, ਨਵਦੀਪ ਸਿੰਘ ਅਤੇ ਕਰਨਦੀਪ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਵਿਰਸਾ ਵਿਹਾਰ 'ਚ ਸ਼ੁਰੂ ਹੋਈ ਨਾਟਕ ਵਰਕਸ਼ਾਪ <br/> ਅਗਲੀ ਖ਼ਬਰ ਜੂਨ '84 ਘੱਲੂਘਾਰਾ ਦਿਵਸ ਭਾਈ ਗੁਰਦਾਸ ਜੀ ਨਗਰ (ਨਿਊ ਅੰਮਿ੍ਤਸਰ) ਅਤੇ ਪਿੰਡ ਸੁਲਤਾਨਵਿੰਡ ਵਿਚ ਮੁਕੰਮਲ ਬੰਦ, ਅਮਨ-ਸ਼ਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।