25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਵਿਰਸਾ ਵਿਹਾਰ 'ਚ ਸ਼ੁਰੂ ਹੋਈ ਨਾਟਕ ਵਰਕਸ਼ਾਪ <br/>

ਵਿਰਸਾ ਵਿਹਾਰ 'ਚ ਸ਼ੁਰੂ ਹੋਈ ਨਾਟਕ ਵਰਕਸ਼ਾਪ ਦੌਰਾਨ ਪ੍ਰੀਤਪਾਲ ਰੁਪਾਨਾ ਨੌਜਵਾਨ ਕਲਾਕਾਰਾਂ ਨੂੰ ਰੰਗਮੰਚ ਦੇ ਗੁਰ ਦੱਸਦੇ ਹੋਏ | ਤਸਵੀਰ: ਹਰਜੀਤ ਸਿੰਘ <br/> 07-06-2026
ਅੰਮਿ੍ਤਸਰ, 6 ਜੂਨ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ ਵਲੋਂ ਨੌਜਵਾਨ ਕਲਾਕਾਰਾਂ ਦੀ ਕਲਾ ਹੋਰ ਵੀ ਵਧੇਰੇ ਨਿਖਾਰਨ ਲਈ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਹਰ ਸਾਲ ਨਾਟਕ ਵਰਕਸ਼ਾਪ ਲਗਾਈ ਜਾਂਦੀ ਹੈ | ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਤੋਂ ਇਕ ਮਹੀਨੇ ਲਈ ਇਹ ਵਰਕਸ਼ਾਪ ਮੁੜ ਸ਼ੁਰੂ ਹੋਈ | ਜਿਸ ਵਿਚ ਦੇਸ਼ ਦੇ ਕੋਨੇ ਕੋਨੇ ਤੋਂ ਆਏ 35 ਨੌਜਵਾਨ ਕਲਾਕਾਰਾਂ ਵਲੋਂ ਭਾਗ ਲਿਆ ਜਾ ਰਿਹਾ ਹੈ |
ਇਸ ਵਰਕਸ਼ਾਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸ਼ੋ੍ਰਮਣੀ ਨਾਟਕਕਾਰ ਅਤੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਦੱਸਿਆ ਇਕ ਮਹੀਨਾ ਚੱਲਣ ਵਾਲੀ ਇਹ ਵਰਕਸ਼ਾਪ 5 ਜੁਲਾਈ ਤੱਕ ਚਲੇਗੀ | ਜਿਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਤੋਂ ਇਲਾਵਾ ਉਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਦਿੱਲੀ, ਬਿਹਾਰ ਤੋਂ 35 ਨੌਜਵਾਨ ਕਲਾਕਾਰ ਭਾਗ ਲੈ ਰਹੇ ਹਨ | ਜਿਨ੍ਹਾਂ ਦੀ ਉਮਰ 18 ਤੋਂ 25 ਸਾਲ ਹੈ | ਇਨ੍ਹਾਂ ਕਲਾਕਾਰਾਂ ਵਿਚ 5 ਲੜਕੀਆਂ ਵੀ ਸ਼ਾਮਲ ਹਨ | ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਉਨ੍ਹਾਂ ਤੋਂ ਇਲਾਵਾ ਦਿੱਲੀ ਤੋਂ ਪ੍ਰੀਤ ਪਾਲ ਰੁਪਾਨਾ, ਕਰੀਬ ਖਾਨ ਅਤੇ ਕੋਲਕਤਾ ਤੋਂ ਪਾਰਥੋ ਬੈਨਰਜੀ ਨੌਜਵਾਨ ਕਲਾਕਾਰਾਂ ਦੀ ਕਲਾ ਨੂੰ ਨਿਖਾਰਨਗੇ | ਉਨ੍ਹਾਂ ਦੱਸਿਆ ਕਿ 6 ਤੋਂ 14 ਸਾਲ ਦੇ ਛੋਟੇ ਬੱਚਿਆਂ ਲਈ 7 ਜੂਨ ਤੋਂ ਇਕ ਹੋਰ ਵੱਖਰੀ ਵਰਕਸ਼ਾਪ ਲਗਾਈ ਜਾ ਰਹੀ ਹੈ | ਜਿਸ 'ਚ ਕਲਾਕਾਰ ਸਾਜਨ ਕੋਹਿਨੂਰ ਵਲੋਂ ਬਾਲ ਕਲਾਕਾਰਾਂ ਨੂੰ ਰੰਗ ਮੰਚ ਦੀ ਕਲਾ ਦਾ ਗਿਆਨ ਦੇਣਗੇ |

ਪਿਛਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ 'ਅਕਾਲ ਪੁਰਖ ਕੀ ਫੌਜ' ਸੰਸਥਾ ਵਲੋਂ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲਗਾਏ ਕੈਂਪ 'ਚ 150 ਖ਼ੂਨਦਾਨੀਆਂ ਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।