08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਰੇਲਗੱਡੀਆਂ ਦੇ ਦੇਰੀ ਨਾਲ ਚੱਲਣ ਦਾ ਸਿਲਸਿਲਾ ਜਾਰੀ

ਅਜੀਤ ਡੈਸਕ 09-06-2026
ਅੰਮਿ੍ਤਸਰ, 8 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਰੇਲਗੱਡੀਆਂ ਦੇ ਦੇਰੀ ਨਾਲ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਕਾਰਨ ਰੇਲ ਯਾਤਰੀਆਂ ਨੂੰ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਅੱਜ ਦਿੱਲੀ ਇੰਟਰਸਿਟੀ ਤੇ ਸ੍ਰੀ ਹਜ਼ੂਰ ਸਾਹਿਰ ਨੰਦੇੜ ਐਕਸਪੈ੍ਰੱਸ ਸਮੇਤ ਕਈ ਗੱਡੀਆਂ ਦੇਰੀ ਨਾਲ ਰਵਾਨਾ ਹੋਈਆਂ | ਜਾਣਕਾਰੀ ਮੁਤਾਬਕ ਗੱਡੀ ਨੰਬਰ-14680 ਅੰਮਿ੍ਤਸਰ ਦਿੱਲੀ ਇੰਟਰਸਿਟੀ 3 ਘੰਟੇ 40 ਮਿੰਟ ਤੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਐਕਸਪੈ੍ਰੱਸ 36 ਮਿੰਟ ਦੇਰੀ ਨਾਲ ਆਪਣੀ ਮੰਜ਼ਿਲ ਲਈ ਰਵਾਨਾ ਹੋਈਆਂ | ਇਸੇ ਤਰ੍ਹਾਂ ਗੱਡੀ ਨੰਬਰ-14618 ਪੂਰਨੀਆ ਕੋਰਟ ਜਨਸੇਵਾ ਐਕਸਪੈ੍ਰੱਸ ਸਵੇਰੇ 6.35 ਦੀ ਥਾਂ 'ਤੇ 6.41 ਵਜੇ, ਗੱਡੀ ਨੰਬਰ-22430 ਦਿੱਲੀ ਪਠਾਨਕੋਟ ਸੁਪਰਫਾਸਟ ਐਕਸਪੈ੍ਰੱਸ ਸਵੇਰੇ 9.30 ਵਜੇ ਦੀ ਥਾਂ 'ਤੇ 9.53 ਵਜੇ, ਗੱਡੀ ਨੰਬਰ-14650 ਸਰਯੂ ਯਮੁਨਾ ਐਕਸਪੈ੍ਰੱਸ ਨਿਰਧਾਰਤ ਸਮੇਂ ਦੁਪਹਿਰ 1.05 ਦੀ ਥਾਂ 'ਤੇ 2.44 ਵਜੇ, ਗੱਡੀ ਨੰਬਰ-12498 ਸ਼ਾਨ-ਏ-ਪੰਜਾਬ ਆਪਣੇ ਨਿਰਧਾਰਤ ਸਮੇਂ ਦੁਪਹਿਰ 3.10 ਵਜੇ ਦੀ ਥਾਂ 'ਤੇ 3.22 ਵਜੇ, ਗੱਡੀ ਨੰਬਰ-14804 ਭਗਤ ਕੀ ਕੋਠੀ ਦੁਪਹਿਰ 3.25 ਦੀ ਥਾਂ 'ਤੇ 33.41 ਵਜੇ ਅਤੇ ਗੱਡੀ ਨੰਬਰ-15212 ਜਨਨਾਇਕ ਐਕਸਪੈ੍ਰੱਸ ਸ਼ਾਮ 7.20 ਵਜੇ ਦੀ ਥਾਂ 'ਤੇ 7.40 ਵਜੇ ਦੇਰੀ ਨਾਲ ਰਵਾਨਾ ਹੋਈ |
ਪਿਛਲੀ ਖ਼ਬਰ ਨਵਜੋਤ ਸਿੰਘ ਸਿੱਧੂ ਅੰਮਿ੍ਤਸਰ ਪੁੱਜੇ, ਘਰ 'ਚ ਕੀਤੀ ਪੂਜਾ ਦੀ ਸ਼ੋਸਲ ਮੀਡੀਆ 'ਤੇ ਪਾਈ ਵੀਡੀਓ ਅਗਲੀ ਖ਼ਬਰ ਨੌਜਵਾਨਾਂ ਨੂੰ ਖੇਤੀ ਆਧਾਰਿਤ ਰੁਜ਼ਗਾਰ ਨਾਲ ਜੋੜਨ ਲਈ ਫਾਜ਼ਿਲਕਾ ਵਿਖੇ ਹੁਨਰ ਵਿਕਾਸ ਵਰਕਸ਼ਾਪ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।