25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਦਿਮਾਗੀ ਟਿਊਮਰ ਦੇ ਸਮੇਂ ਸਿਰ ਪਹਿਚਾਣ ਨਾਲ ਇਲਾਜ ਦੇ ਨਤੀਜੇ ਬੇਹਤਰ-ਡਾ. ਰਾਜ ਕਮਲ <br/>

ਅਜੀਤ ਡੈਸਕ 10-06-2026
ਅੰਮਿ੍ਤਸਰ, 9 ਜੂਨ (ਰੇਸ਼ਮ ਸਿੰਘ)-ਦਿਮਾਗੀ ਟਿਊਮਰ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਮਰੀਜ਼ ਦੀ ਜ਼ਿੰਦਗੀ ਬਚਾਉਣ ਤੇ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ | ਇਹ ਪ੍ਰਗਟਾਵਾ ਫੋਰਟਿਸ ਐਸਕੋਰਟਸ ਹਸਪਤਾਲ ਦੇ ਡਾਇਰੈਕਟਰ ਨਿਊਰੋਸਰਜਰੀ ਡਾ. ਰਾਜ ਕਮਲ ਨੇ ਕੀਤਾ | ਉਨ੍ਹਾਂ ਇਕ 42 ਸਾਲਾ ਮਰੀਜ਼ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਸ ਨੂੰ ਲਗਾਤਾਰ ਸਿਰ ਦਰਦ, ਸੁਸਤੀ ਅਤੇ ਸਰੀਰ ਦੇ ਖੱਬੇ ਪਾਸੇ ਕਮਜ਼ੋਰੀ ਦੀ ਸ਼ਿਕਾਇਤ ਸੀ | ਜਾਂਚ ਦੌਰਾਨ ਉਸ ਦੇ ਦਿਮਾਗ ਦੇ ਸੱਜੇ ਪਾਸੇ ਇਕ ਵੱਡਾ ਟਿਊਮਰ ਮਿਲਿਆ | ਐੱਮ. ਆਰ. ਆਈ. ਵਿਚ ਇਸ ਦੀ ਪੁਸ਼ਟੀ ਹੋਈ, ਜਿਸ ਕਾਰਨ ਦਿਮਾਗ 'ਤੇ ਕਾਫੀ ਦਬਾਅ ਪੈ ਰਿਹਾ ਸੀ | ਮਰੀਜ਼ ਦੀ ਐਮਰਜੈਂਸੀ ਸਰਜਰੀ ਕਰਕੇ ਟਿਊਮਰ ਨੂੰ ਮਾਈਕ੍ਰੋਸਕੋਪ ਅਤੇ ਨਿਊਰੋਨੇਵੀਗੇਸ਼ਨ ਤਕਨੀਕ ਦੀ ਮਦਦ ਨਾਲ ਸਫਲਤਾਪੂਰਵਕ ਹਟਾਇਆ ਗਿਆ | ਬਾਇਓਪਸੀ ਵਿਚ ਇਹ ਗ੍ਰੇਡ-3 ਐਸਟ੍ਰੋਸਾਈਟੋਮਾ ਨਿਕਲਿਆ | ਉਨ੍ਹਾਂ ਦੱਸਿਆ ਕਿ ਸਰਜਰੀ ਤੋਂ ਬਾਅਦ ਮਰੀਜ਼ ਨੂੰ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਦਿੱਤੀ ਗਈ, ਪਰ ਤਿੰਨ ਸਾਲ ਬਾਅਦ ਟਿਊਮਰ ਮੁੜ ਸਾਹਮਣੇ ਆ ਗਿਆ | ਡਾ. ਰਾਜ ਕਮਲ ਅਨੁਸਾਰ ਜੇਕਰ ਬਿਮਾਰੀ ਦੀ ਪਛਾਣ ਪਹਿਲਾਂ ਹੋ ਜਾਂਦੀ ਤਾਂ ਨਤੀਜੇ ਹੋਰ ਬਿਹਤਰ ਹੋ ਸਕਦੇ ਸਨ | ਉਨ੍ਹਾਂ ਕਿਹਾ ਕਿ ਲਗਾਤਾਰ ਸਿਰ ਦਰਦ, ਉਲਟੀਆਂ, ਤੁਰਨ ਵਿਚ ਦਿੱਕਤ, ਬਾਂਹਾਂ ਜਾਂ ਲੱਤਾਂ ਵਿਚ ਕਮਜ਼ੋਰੀ, ਨਜ਼ਰ ਦੀ ਸਮੱਸਿਆ ਜਾਂ ਹੋਰ ਨਿਊਰੋਲੋਜੀਕਲ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ | ਭਾਰਤ ਵਿਚ ਹਰ ਸਾਲ ਕਰੀਬ 28 ਹਜ਼ਾਰ ਤੋਂ 40 ਹਜ਼ਾਰ ਨਵੇਂ ਦਿਮਾਗੀ ਟਿਊਮਰ ਦੇ ਮਾਮਲੇ ਸਾਹਮਣੇ ਆਉਂਦੇ ਹਨ |

ਪਿਛਲੀ ਖ਼ਬਰ ਸਵੱਛ ਸਰਵੇਖਣ ਦੀ ਟੀਮ ਨੇ ਪੂਰਬੀ ਜ਼ੋਨ ਦਾ ਕੀਤਾ ਦੌਰਾ <br/> ਅਗਲੀ ਖ਼ਬਰ ਗੁਰੂ ਨਗਰੀ 'ਚ 'ਮੁਫ਼ਤ ਜੀਵਨ ਜੁਗਤਿ ਟਰੇਨਿੰਗ ਸਮਰ ਕੈਂਪਾਂ' 'ਚ 1600 ਦੇ ਕਰੀਬ ਬੱਚੇ ਪ੍ਰਾਪਤ ਕਰ ਰਹੇ ਹਨ ਸਿੱਖ ਇਤਿਹਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।