25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਵੱਛ ਸਰਵੇਖਣ ਦੀ ਟੀਮ ਨੇ ਪੂਰਬੀ ਜ਼ੋਨ ਦਾ ਕੀਤਾ ਦੌਰਾ <br/>

ਅਜੀਤ ਡੈਸਕ 10-06-2026
ਅੰਮਿ੍ਤਸਰ, 9 ਜੂਨ (ਹਰਮਿੰਦਰ ਸਿੰਘ)-ਅੰਮਿ੍ਤਸਰ ਸ਼ਹਿਰ ਦੀ ਸਫ਼ਾਈ ਪ੍ਰਬੰਧਾਂ ਦੇ ਜਾਇਜ਼ਾ ਲੈਣ ਸਵੱਛਤਾ ਸਰਵੇਖਣ ਦੀ ਟੀਮ ਵਲੋਂ ਅੱਜ ਪੱਛਮੀ ਜ਼ੋਨ ਦੇ ਕੁਝ ਇਲਾਕਿਆਂ ਦਾ ਦੌਰਾ ਕੀਤਾ | ਇਸ ਦੌਰਾਨ ਇਸ ਟੀਮ ਵਲੋਂ ਇਲਾਕੇ ਦੇ ਲੋਕਾਂ ਨਾਲ ਸਫ਼ਾਈ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ | ਇਸ ਦੌਰਾਨ ਉਨ੍ਹਾਂ ਸੀ.ਟੀ ਪੀ.ਟੀ. ਪੁਆਇੰਟ ਚੈੱਕ ਕੀਤੇ ਇਸ ਤੋਂ ਇਲਾਵਾ ਕੂੜੇ ਦੇ ਢੇਰਾਂ ਵਾਲੇ ਸਥਾਨਾਂ ਨੂੰ ਦੇਖਿਆ | ਇਸ ਤੋਂ ਇਲਾਵਾ ਇਸ ਟੀਮ ਵਲੋਂ ਨਗਰ ਨਿਗਮ ਦੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਜਾਂਚ ਕੀਤੀ ਅਤੇ ਉਸਨੂੰ ਕੂੜਾ ਵੱਖ ਵੱਖ ਲੈ ਕੇ ਜਾਣ ਸਬੰਧੀ ਚਾਰ ਖਾਨਿਆਂ ਨੂੰ ਵੀ ਦੇਖਿਆ ਗਿਆ | ਇਹ ਟੀਮ ਅਗਲੇ ਦਿਨਾਂ ਵਿਚ ਵੀ ਅੰਮਿ੍ਤਸਰ ਰਹੇਗੀ | ਇਥੋਂ ਦੇ ਸਫ਼ਾਈ ਪ੍ਰਬੰਧਾਂ ਦੇ ਜਾਇਜ਼ਾ ਲੈ ਕੇ ਆਪਣੀ ਰਿਪੋਰਟ ਤਿਆਰ ਕਰੇਗੀ |

ਪਿਛਲੀ ਖ਼ਬਰ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਨੇ ਮੁਫ਼ਤ ਪਸ਼ੂ ਸਿਹਤ ਸੇਵਾਵਾਂ ਤੇ ਜਾਗਰੂਕਤਾ ਮੁਹਿੰਮ ਚਲਾਈ <br/... ਅਗਲੀ ਖ਼ਬਰ ਦਿਮਾਗੀ ਟਿਊਮਰ ਦੇ ਸਮੇਂ ਸਿਰ ਪਹਿਚਾਣ ਨਾਲ ਇਲਾਜ ਦੇ ਨਤੀਜੇ ਬੇਹਤਰ-ਡਾ. ਰਾਜ ਕਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।