24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅੰਮਿ੍ਤਸਰ ਤੋਂ 2 ਸਕੀਆਂ ਨਾਬਾਲਗ ਭੈਣਾਂ ਲੁਧਿਆਣਾ ਤੋਂ ਮਿਲੀਆਂ <br/>

ਅਜੀਤ ਡੈਸਕ 11-06-2026
ਅੰਮਿ੍ਤਸਰ, 10 ਜੂਨ (ਰੇਸ਼ਮ ਸਿੰਘ)-ਅੰਮਿਤਸਰ 'ਚ 2 ਨਾਬਾਲਗ ਕੁੜੀਆਂ ਦੇ ਭੇਦ ਭਰੇ ਹਾਲਾਤਾਂ 'ਚ ਲਾਪਤਾ ਹੋਣ ਉਪਰੰਤ ਪੁਲਿਸ ਵਲੋਂ ਕੀਤੀ ਕਾਰਵਾਈ 'ਚ ਦੋਵੇਂ ਕੁੜੀਆਂ ਜੋ ਸਕੀਆਂ ਭੈਣਾ ਹਨ ਲੁਧਿਆਣਾ ਤੋਂ ਮਿਲ ਗਈਆਂ ਹਨ ਜਿਨ੍ਹਾਂ ਨੂੰ ਪੁਲਿਸ ਵਲੋਂ ਭਾਲ ਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ | ਇਹ ਲੜਕੀਆਂ ਬੀਤੇ ਦਿਨ ਘਰੋਂ ਕੰਪਿਊਟਰ ਕਲਾਸ ਲਈ ਗਈਆਂ ਪਰ ਘਰ ਵਾਪਸ ਨਹੀਂ ਪਰਤੀਆਂ | ਪੁਲਿਸ ਵਲੋਂ ਮਾਪਿਆਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਸੀ | ਇਸ ਸੰਬੰਧੀ ਥਾਣਾ ਸਦਰ ਦੇ ਮੁਖੀ ਇੰਸ: ਕਿਰਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਲੜਕੀਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਕੇ ਜਦੋਂ ਭਾਲ ਕੀਤੀ ਗਈ ਤੇ ਟੀਮਾਂ ਭੇਜੀਆਂ ਗਈਆਂ ਸਨ | ਉਨ੍ਹਾਂ ਦੱਸਿਆ ਕਿ ਕੁੜੀਆਂ ਆਪਣੇ ਮਾਪਿਆਂ ਨਾਲ ਨਾਰਾਜ ਹੋ ਕੇ ਗਈਆਂ ਸਨ ਤੇ ਇਸ ਸੰਬੰਧੀ ਕੋਈ ਅਪਰਾਧਿਕ ਕਾਰਵਾਈ ਸ਼ਾਮਿਲ ਨਹੀਂ ਪਾਈ ਗਈ | ਲੁਧਿਆਣਾ ਪੁੱਜ ਕੇ ਦੋਵੇਂ ਕੁੜੀਆਂ ਗੁਰਦੁਆਰਾ ਸਾਹਿਬ ਠਹਿਰੀਆਂ ਸਨ | ਦੋਵੇਂ ਕੁੜੀਆਂ ਸਹੀ ਸਲਾਮਤ ਲਿਆ ਕੇ ਮਾਪਿਆਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ |

ਪਿਛਲੀ ਖ਼ਬਰ ਫਾਰਮਾਸਿਸਟਾਂ ਨਾਲ ਬੇਇਨਸਾਫੀ ਬਰਦਾਸ਼ਤ ਨਹੀਂ ਹੋਵੇਗੀ-ਬਾਬਾ ਕੋਹਰੀ <br/> ਅਗਲੀ ਖ਼ਬਰ ਅਫ਼ਗਾਨਿਸਤਾਨ 'ਚ ਭਾਰਤ ਦਾ ਇੱਕੋ ਇਕ ਉਦੇਸ਼ ਪਾਕਿਸਤਾਨ ਨੂੰ ਅਸਥਿਰ ਕਰਨਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਪਾਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।