24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅਫ਼ਗਾਨਿਸਤਾਨ 'ਚ ਭਾਰਤ ਦਾ ਇੱਕੋ ਇਕ ਉਦੇਸ਼ ਪਾਕਿਸਤਾਨ ਨੂੰ ਅਸਥਿਰ ਕਰਨਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਪਾਕਿ ਰਾਜਦੂਤ ਅਹਿਮਦ ਨੇ ਉਗਲਿਆ ਜ਼ਹਿਰ <br/>

ਅਜੀਤ ਡੈਸਕ 11-06-2026
ਅੰਮਿ੍ਤਸਰ, 10 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਇਕ ਵਾਰ ਫਿਰ ਤਾਲਿਬਾਨ ਨਾਲ ਭਾਰਤ ਦੇ ਸੰਬੰਧਾਂ ਨੂੰ ਲੈ ਕੇ ਸੰਯੁਕਤ ਰਾਸ਼ਟਰ 'ਚ ਜ਼ਹਿਰ ਉਗਲਿਆ ਹੈ | ਅਫ਼ਗਾਨਿਸਤਾਨ ਬਾਰੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ 'ਚ ਅਫ਼ਗਾਨ ਰਾਜਦੂਤ ਦੇ ਬਿਆਨ ਦੇ ਜਵਾਬ 'ਚ ਪਾਕਿਸਤਾਨੀ ਰਾਜਦੂਤ ਨੇ ਭਾਰਤ 'ਤੇ ਬੇਬੁਨਿਆਦ ਦੋਸ਼ ਲਗਾਏ | ਸੰਯੁਕਤ ਰਾਸ਼ਟਰ 'ਚ ਪਾਕਿ ਦੇ ਸਥਾਈ ਪ੍ਰਤੀਨਿਧੀ ਅਸੀਮ ਇਫਤਿਖਾਰ ਅਹਿਮਦ ਨੇ ਕਿਹਾ ਕਿ ਅਫ਼ਗਾਨਿਸਤਾਨ 'ਚ ਭਾਰਤ ਦਾ ਇੱਕੋ ਇਕ ਉਦੇਸ਼ ਪਾਕਿ ਨੂੰ ਅਸਥਿਰ ਕਰਨਾ ਹੈ | ਇਸ 'ਚ ਅਫ਼ਗਾਨਿਸਤਾਨ ਦੀ ਧਰਤੀ 'ਤੇ ਕੰਮ ਕਰ ਰਹੇ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਅਤੇ ਬੀ. ਐੱਲ. ਏ. (ਬਲੋਚ ਲਿਬਰੇਸ਼ਨ ਆਰਮੀ) ਵਰਗੇ ਅੱਤਵਾਦੀਆਂ ਦੀ ਵਰਤੋਂ ਸ਼ਾਮਿਲ ਹੈ | ਪਾਕਿਸਤਾਨੀ ਰਾਜਦੂਤ ਨੇ ਬੀ. ਐੱਲ. ਏ. ਨੂੰ 'ਫ਼ਿਤਨਾ ਅਲ-ਹਿੰਦੁਸਤਾਨ' ਕਹਿ ਕੇ ਸੰਬੋਧਿਤ ਕੀਤਾ | ਫ਼ਿਤਨਾ ਅਲ-ਹਿੰਦੁਸਤਾਨ ਦਾ ਸ਼ਾਬਦਿਕ ਅਰਥ ਹੈ ਗੜਬੜੀ, ਬਗ਼ਾਵਤ, ਜਾਂ ਅਰਾਜਕਤਾ ਫੈਲਾਉਣ ਵਾਲੇ ਹਿੰਦੁਸਤਾਨੀ | ਭਾਰਤੀ ਰਾਜਦੂਤ ਨੇ ਪਾਕਿ ਦੇ ਇਸ ਦੋਸ਼ ਦਾ ਢੁਕਵਾਂ ਜਵਾਬ ਦਿੰਦਿਆਂ ਕਿਹਾ ਕਿ ਤਾਲਿਬਾਨ ਅਤੇ ਕੌਮਾਂਤਰੀ ਜਾਂਚਾਂ ਤੋਂ ਸਾਫ਼ ਹੋ ਗਿਆ ਹੈ ਕਿ ਅਫ਼ਗਾਨਿਸਤਾਨ 'ਚ ਪਾਕਿਸਤਾਨੀ ਫ਼ੌਜ ਵਲੋਂ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਗਿਆ | ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਪਾਰਵਥਨੇਨੀ ਹਰੀਸ਼ ਨੇ ਕਿਹਾ ਕਿ ਪਾਕਿਸਤਾਨੀ ਸਰਕਾਰ ਵਲੋਂ ਅਫਗਾਨਿਸਤਾਨ ਸੰਬੰਧੀ ਗਲਤ ਤੇ ਗੁਮਰਾਹਕੁਨ ਜਾਣਕਾਰੀ ਦਿੱਤੀ ਗਈ ਹੈ | ਪਾਕਿ ਦਾ ਪਰਦਾਫਾਸ਼ ਕਰਦੇ ਹੋਏ ਭਾਰਤੀ ਰਾਜਦੂਤ ਨੇ ਕਿਹਾ ਕਿ ਪਾਕਿਸਤਾਨੀ ਰਾਜਦੂਤ ਚਾਹੁੰਦੇ ਹਨ ਕਿ ਲੋਕ ਭਾਰਤ ਦੇ ਖ਼ਿਲਾਫ਼ ਦੁਸ਼ਮਣ ਬਣੇ ਰਹਿਣ |

ਪਿਛਲੀ ਖ਼ਬਰ ਅੰਮਿ੍ਤਸਰ ਤੋਂ 2 ਸਕੀਆਂ ਨਾਬਾਲਗ ਭੈਣਾਂ ਲੁਧਿਆਣਾ ਤੋਂ ਮਿਲੀਆਂ <br/> ਅਗਲੀ ਖ਼ਬਰ ਬੀ. ਐੱਸ. ਐੱਫ. ਨੇ ਸਰਹੱਦ ਤੋਂ ਸਾਢੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।