ਅਟਾਰੀ ਸਰਹੱਦ, (ਅੰਮਿ੍ਤਸਰ) 10 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਲਗਾਤਾਰ ਭਾਰਤੀ ਖੇਤਰ ਅੰਦਰ ਭੇਜੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਨਕਾਮ ਬਣਾਉਂਦਿਆਂ ਸਰਹੱਦ 'ਤੇ ਡਿਊਟੀ ਨਿਭਾਅ ਰਹੇ ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਸਾਢੇ ਤਿੰਨ ਕਿੱਲੋ ਦੇ ਕਰੀਬ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ | ਬੀ. ਐੱਸ. ਐੱਫ. ਦੇ ਅੰਮਿ੍ਤਸਰ ਸੈਕਟ ਅਧੀਨ ਆਉਦੀ ਸਰਹੱਦੀ ਚੌਂਕੀ ਰਾਜਾਤਾਲ ਦੇ ਇਲਾਕੇ ਵਿਚੋਂ ਕੰਡੇ ਵਾਲੀ ਤਾਰ ਤੇ ਗਸ਼ਤ ਕਰਦਿਆਂ ਜਵਾਨਾਂ ਨੂੰ ਪੀਲੇ ਰੰਗ ਵਿੱਚ ਲਪੀਟੇ ਹੋਏ ਕੁਝ ਪੈਕੇਟ ਮਿਲੇ ਜਦੋਂ ਦੇ ਬੀ. ਐੱਸ. ਐੱਫ. ਦੇ ਅਧਿਕਾਰੀ ਦੀ ਹਾਜ਼ਰੀ ਵਿਚ ਇਹ ਪੈਕ ਦਾ ਖੋਲ ਕੇ ਦੇਖੇ ਸਾਢੇ ਤਿੰਨ ਕਿਲੋ ਦੇ ਕਰੀਬ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਡਰੋਨ ਨਾਲ ਬੰਨ੍ਹ ਕੇ ਸੁੱਟੀ ਹੈਰੋਇਨ ਬਰਾਮਦ ਹੋਈ, ਜਿਸ ਨੂੰ ਕਾਗਜੀ ਪਤਰੀ ਕਾਰਵਾਈ ਮੁਕੰਮਲ ਕਰਨ ਉਪਰੰਤ ਬੀ. ਐੱਸ. ਐੱਫ. ਵਲੋਂ ਪੁਲਿਸ ਥਾਣਾ ਘਰਿੰਡਾ ਨੂੰ ਫੜੀ ਹੋਈ ਹੈਰੋਇਨ ਸੌਂਪ ਦਿੱਤੀ ਗਈ |