24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਗਨੀਵੀਰ ਭਰਤੀ ਰੈਲੀ ’ਚ ਚੁਣੇ ਗਏ ਕਈ ਉਮੀਦਵਾਰਾਂ ਨੇ ਨਹੀਂ ਕੀਤਾ ਜੁਆਇਨ

ਅਜੀਤ ਡੈਸਕ 14-06-2026
ਅੰਮ੍ਰਿਤਸਰ, 13 ਜੂਨ (ਰੇਸ਼ਮ ਸਿੰਘ)-ਆਰਮੀ ਰਿਕਰੂਟਿੰਗ ਦਫ਼ਤਰ (ਏ. ਆਰ. ਓ.) ਅੰਮ੍ਰਿਤਸਰ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਮਾਰਚ 2026 ਵਿਚ ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ ਵਿਖੇ ਕਰਵਾਈ ਗਈ ਅਗਨੀਵੀਰ ਭਰਤੀ ਰੈਲੀ ਦੀ ਪਹਿਲੀ ਤੇ ਦੂਜੀ ਮੈਰਿਟ ਸੂਚੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਮੈਰਿਟ ਸੂਚੀਆਂ 26 ਮਈ ਤੇ 6 ਜੂਨ 2026 ਨੂੰ ਜੁਆਇਨ ਇੰਡੀਅਨ ਆਰਮੀ ਦੀ ਵੈੱਬਸਾਈਟ ‘ਤੇ ਅਪਲੋਡ ਕੀਤੀਆਂ ਗਈਆਂ ਸਨ। ਏ. ਆਰ. �. ਅੰਮ੍ਰਿਤਸਰ ਵਲੋਂ ਮੈਰਿਟ ਸੂਚੀ ਵਿਚ ਸ਼ਾਮਿਲ ਉਮੀਦਵਾਰਾਂ ਨੂੰ 1 ਜੂਨ ਤੋਂ 13 ਜੂਨ ਤੱਕ ਪ੍ਰੀ-ਡਿਸਪੈਚ ਬ੍ਰੀਫਿੰਗ ਤੇ ਹੋਰ ਲਾਜ਼ਮੀ ਕਾਰਵਾਈਆਂ ਲਈ ਬੁਲਾਇਆ ਗਿਆ ਸੀ। ਇਸ ਦੇ ਬਾਵਜੂਦ ਕਈ ਉਮੀਦਵਾਰ ਈ-ਮੇਲ ਤੇ ਟੈਲੀਫੋਨ ਰਾਹੀਂ ਸੂਚਿਤ ਕੀਤੇ ਜਾਣ ਦੇ ਬਾਅਦ ਵੀ ਰਿਪੋਰਟ ਕਰਨ ਲਈ ਨਹੀਂ ਪਹੁੰਚੇ। ਆਰਮੀ ਰਿਕਰੂਟਿੰਗ ਦਫ਼ਤਰ ਅੰਮ੍ਰਿਤਸਰ ਵਲੋਂ ਅਜਿਹੇ ਸਾਰੇ ਉਮੀਦਵਾਰਾਂ ਨੂੰ ਆਖਰੀ ਅਤੇ ਅੰਤਿਮ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ 14 ਜੂਨ ਨੂੰ ਸਵੇਰੇ 7 ਵਜੇ ਆਰਮੀ ਰਿਕਰੂਟਿੰਗ ਦਫ਼ਤਰ ਅੰਮ੍ਰਿਤਸਰ ਵਿਖੇ ਪ੍ਰੀ-ਡਿਸਪੈਚ ਬ੍ਰੀਫਿੰਗ ਅਤੇ ਲੋੜੀਂਦੀਆਂ ਰਸਮੀਆਂ ਪੂਰੀਆਂ ਕਰਨ ਲਈ ਜ਼ਰੂਰ ਹਾਜ਼ਰ ਹੋਣ। ਆਰਮੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਰਿਪੋਰਟ ਕਰਨ ਲਈ ਆਖਰੀ ਸੱਦਾ ਹੈ ਅਤੇ ਇਸ ਤੋਂ ਬਾਅਦ ਕੋਈ ਹੋਰ ਨੋਟਿਸ ਜਾਂ ਕਾਲ ਜਾਰੀ ਨਹੀਂ ਕੀਤੀ ਜਾਵੇਗੀ। ਨਿਰਧਾਰਤ ਸਮੇਂ ‘ਤੇ ਹਾਜ਼ਰ ਨਾ ਹੋਣ ਵਾਲੇ ਉਮੀਦਵਾਰ ਆਪਣੇ ਆਪ ਜ਼ਿੰਮੇਵਾਰ ਹੋਣਗੇ ਅਤੇ ਉਨ੍ਹਾਂ ਦੀ ਉਮੀਦਵਾਰੀ ਬਿਨਾਂ ਕਿਸੇ ਹੋਰ ਸੂਚਨਾ ਦੇ ਰੱਦ ਕੀਤੀ ਜਾ ਸਕਦੀ ਹੈ।
ਪਿਛਲੀ ਖ਼ਬਰ ਥਾਣਾ ਚਾਟੀਵਿੰਡ ਦੇ ਖੇਤਰ ’ਚ ਚੋਰਾਂ ਦੇ ਹੌਸਲੇ ਬੁਲੰਦ ਅਗਲੀ ਖ਼ਬਰ ਲਘੂ ਉਦਯੋਗਪਤੀਆਂ ਲਈ ਸਰਕਾਰ ਵਲੋਂ ਪ੍ਰਵਾਨਿਤ ਲਾਭਦਾਇਕ ਯੋਜਨਾਵਾਂ ਬਾਰੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।