25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਅੰਮ੍ਰਿਤਸਰ-ਕੱਟੜਾ ਵੰਦੇ ਭਾਰਤ ਨੂੰ ਸ੍ਰੀਨਗਰ ਤੱਕ ਵਧਾਇਆ ਜਾਵੇ-ਔਜਲਾ

ਅਜੀਤ ਡੈਸਕ 17-06-2026

ਅੰਮ੍ਰਿਤਸਰ, 16 ਜੂਨ (ਰੇਸ਼ਮ ਸਿੰਘ)-ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ �ਔਜਲਾ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪੱਤਰ ਲਿਖ ਕੇ ਅੰਮ੍ਰਿਤਸਰ-ਮਾਤਾ ਵੈਸ਼ਣੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈੱਸ ਦੀ ਬਹਾਲੀ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਇਸ ਰੇਲ ਸੇਵਾ ਨੂੰ ਕਟੜਾ ਤੋਂ ਅੱਗੇ ਸ੍ਰੀਨਗਰ ਤੱਕ ਵਧਾਉਣ ਦੀ ਮੰਗ ਕੀਤੀ ਹੈ। ਦਿੱਲੀ ਵਿਖੇ ਹੋਣ ਕਾਰਨ ਅੱਜ ਉਨ੍ਹਾਂ ਦੇ ਸਪੁੱਤਰ ਬਾਬਰ �ਜਲਾ ਅਤੇ ਐੱਸ. ਡੀ. �ਓ. ਨਿਤਿਨ ਨੇ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਇਥੇ ਰੇਲਵੇ ਸਟੇਸ਼ਨ ਤੇ ਇਹ ਮੰਗ ਪੱਤਰ ਸੌਂਪਿਆ । ਲਿਖੇ ਪੱਤਰ ‘ਚ ਸ: �ਔਜਲਾ ਨੇ ਕਿਹਾ ਕਿ 16 ਜੂਨ ਤੋਂ ਵੰਦੇ ਭਾਰਤ ਸੇਵਾ ਦੀ ਬਹਾਲੀ ਨਾਲ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਪਠਾਨਕੋਟ ਅਤੇ ਸਰਹੱਦੀ ਖੇਤਰਾਂ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੇ ਯੂ.ਐੱਸ.ਬੀ.ਆਰ.ਐੱਲ. ਰੇਲ ਲਿੰਕ ਦੇ ਸਫਲ ਸੰਚਾਲਨ ਤੋਂ ਬਾਅਦ ਇਸ ਟ੍ਰੇਨ ਨੂੰ ਸ੍ਰੀਨਗਰ ਤੱਕ ਵਧਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਅਤੇ ਕਸ਼ਮੀਰ ਘਾਟੀ ਵਿਚਕਾਰ ਪਹਿਲੀ ਸਿੱਧੀ ਸੈਮੀ-ਹਾਈ ਸਪੀਡ ਰੇਲ ਕਨੈਕਟੀਵਿਟੀ ਸਥਾਪਿਤ ਹੋਵੇਗੀ ਅਤੇ ਸੈਰ-ਸਪਾਟੇ, ਧਾਰਮਿਕ ਯਾਤਰਾਵਾਂ ਅਤੇ ਵਪਾਰ ਨੂੰ ਵੱਡਾ ਹੁਲਾਰਾ ਮਿਲੇਗਾ।

ਪਿਛਲੀ ਖ਼ਬਰ ਐਮ.ਸੀ. ਸੀਤਾ ਦੀ ਪਹਿਲ ’ਤੇ ਵਾਰਡ ਨੰਬਰ 1 ਚਮਕਿਆ ਅਗਲੀ ਖ਼ਬਰ ਕੇਸ ਸੰਭਾਲ ਪ੍ਰਚਾਰ ਸੰਸਥਾ ਵਲੋਂ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਦੀ ਸਕੂਲੀ ਪੜ੍ਹਾਈ ਜਾਰੀ ਰੱਖਣ ਲਈ ਆਰਥਿਕ ਸਹਾਇਤਾ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।