25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਐਮ.ਸੀ. ਸੀਤਾ ਦੀ ਪਹਿਲ ’ਤੇ ਵਾਰਡ ਨੰਬਰ 1 ਚਮਕਿਆ

ਅਜੀਤ ਡੈਸਕ 17-06-2026

ਫ਼ਿਰੋਜ਼ਪੁਰ, 16 ਜੂਨ (ਸੁਖਵਿੰਦਰ ਸਿੰਘ)–ਨਗਰ ਕੌਂਸਲ ਵਲੋਂ ਚਲਾਏ ਜਾ ਰਹੇ ਸਫਾਈ ਅਭਿਆਨ ਤਹਿਤ ਵਾਰਡ ਨੰਬਰ 1 ਵਿਚ ਐਮ.ਸੀ ਸੀਤਾ ਦੀ ਅਗਵਾਈ ਹੇਠ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਵਾਰਡ ਦੀਆਂ ਗਲੀਆਂ, ਨਾਲੀਆਂ ਅਤੇ ਜਨਤਕ ਥਾਵਾਂ ਦੀ ਸਫਾਈ ਕਰਵਾਈ ਗਈ ਜਿਸ ਨਾਲ ਇਲਾਕੇ ਦੀ ਦਿੱਖ ਵਿਚ ਖਾਸ ਸੁਧਾਰ ਦੇਖਣ ਨੂੰ ਮਿਲਿਆ। ਐਮ.ਸੀ ਸੀਤਾ ਨੇ ਕਿਹਾ ਕਿ ਸਾਫ-ਸੁਥਰਾ ਵਾਤਾਵਰਣ ਹਰ ਨਾਗਰਿਕ ਦਾ ਹੱਕ ਹੈ ਅਤੇ ਇਸ ਨੂੰ ਬਣਾਈ ਰੱਖਣ ਲਈ ਲੋਕਾਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਨਿਰਧਾਰਤ ਥਾਵਾਂ ‘ਤੇ ਹੀ ਸੁੱਟਣ ਅਤੇ ਆਪਣੇ ਆਲੇ-ਦੁਆਲੇ ਦੀ ਸਫਾਈ ਦਾ ਖ਼ਾਸ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਇਹ ਅਭਿਆਨ ਜਾਰੀ ਰਹੇਗਾ। ਸਫਾਈ ਸੇਵਕਾਂ ਨੇ ਵਾਰਡ ਦੇ ਵੱਖ-ਵੱਖ ਹਿੱਸਿਆਂ ਵਿਚ ਪਹੁੰਚ ਕੇ ਜਮਾਂ ਕੂੜਾ-ਕਰਕਟ ਚੁੱਕਿਆ ਅਤੇ ਨਾਲੀਆਂ ਦੀ ਸਫਾਈ ਕੀਤੀ। ਸਥਾਨਕ ਲੋਕਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਫਾਈ ਅਭਿਆਨਾਂ ਨਾਲ ਨਾ ਸਿਰਫ਼ ਇਲਾਕਾ ਸੁੰਦਰ ਬਣਦਾ ਹੈ ਸਗੋਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਵਿਚ ਵੀ ਮਦਦ ਮਿਲਦੀ ਹੈ। ਵਾਰਡ ਵਾਸੀਆਂ ਨੇ ਐਮ.ਸੀ ਸੀਤਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਜਿਸ ਤਰ੍ਹਾਂ ਵੋਟਾਂ ਤੋਂ ਪਹਿਲਾਂ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਸੀ। ਉਸੇ ਤਰ੍ਹਾਂ ਹੀ ਉਨ੍ਹਾਂ ਦਾਅਵਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਵਾਰਡ ਨੂੰ ਸੁੰਦਰ ਦਿਖ ਦਿੱਤੀ ਜਾ ਰਹੀ ਹੈ।

ਪਿਛਲੀ ਖ਼ਬਰ ਪ੍ਰਦੂਸ਼ਣ ਸਰਟੀਫਿਕੇਟ ਲਈ ਓ.ਟੀ.ਪੀ. ਦੀ ਸ਼ਰਤ ਨੇ ਵਾਹਨ ਚਾਲਕਾਂ ਲਈ ਖੜ੍ਹੀ ਕੀਤੀ ਨਵੀਂ ਮੁਸੀਬਤ ਅਗਲੀ ਖ਼ਬਰ ਅੰਮ੍ਰਿਤਸਰ-ਕੱਟੜਾ ਵੰਦੇ ਭਾਰਤ ਨੂੰ ਸ੍ਰੀਨਗਰ ਤੱਕ ਵਧਾਇਆ ਜਾਵੇ-ਔਜਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।