03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੂੰ ਮਿਲਣ ਤੋਂ ਬਾਅਦ ਅਕਸ਼ੈ ਸ਼ਰਮਾ ਨੇ ਸ਼ੁਰੂ ਕੀਤੀ ਚੋਣ ਤਿਆਰੀ

ਅਜੀਤ ਡੈਸਕ 23-06-2026

ਅੰਮ੍ਰਿਤਸਰ, 22 ਜੂਨ (ਹਰਮਿੰਦਰ ਸਿੰਘ)-ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਚੋਣ ਬਿਗੁਲ ਵਜਾਉਂਦੇ ਹੋਏ ਭਾਜਪਾ ਆਗੂ ਅਕਸ਼ੈ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਅਗਵਾਈ ਹੇਠ ਪੰਜਾਬ ਵਿਚ ਸਥਿਰਤਾ, ਸ਼ਾਂਤੀ ਤੇ ਤਰੱਕੀ ਵਾਪਸ ਆਵੇਗੀ। ਭਾਰਤੀ ਜਨਤਾ ਪਾਰਟੀ 2027 ਦੀਆਂ ਚੋਣਾਂ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਜਿੱਤੇਗੀ। ਪੰਜਾਬ ‘ਚ ਹਰ ਪੰਜਾਬੀ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ‘ਆਪ’ ਸ਼ਾਸਨ ਦੀ ਅਸਫਲਤਾ ਦਾ ਅਹਿਸਾਸ ਹੋ ਗਿਆ ਹੈ। ਹਲਵਾਰਾ ਕੌਮਾਂਤਰੀ ਹਵਾਈ ਅੱਡੇ ’ਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨਾਲ ਆਪਣੀ ਮੁਲਾਕਾਤ ਕਰਨ ਉਪਰੰਤ ਅੰਮ੍ਰਿਤਸਰ ’ਚ ਅਕਸ਼ੈ ਸ਼ਰਮਾ ਨੇ ਕਿਹਾ ਕਿ ਪੰਜਾਬ ’ਚ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਪ੍ਰਭਾਵਸ਼ਾਲੀ ਸ਼ਾਸਨ ਪ੍ਰਦਾਨ ਕਰ ਸਕਦੀ ਹੈ, ਉਸ ਨੇ ਕਿਹਾ ਕਿ ਹੋਰ ਸਾਰੀਆਂ ਪਾਰਟੀਆਂ ਨੇ ਪੰਜਾਬ ਨੂੰ ਨੀਵਾਂ ਦਿਖਾਇਆ ਹੈ ਅਤੇ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਪ੍ਰਤੀ ‘ਆਪ’ ਦਾ ਵਤੀਰਾ ਬੇਹੱਦ ਕਮਜ਼ੋਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਤਿਨ ਨਬੀਨ ਨੇ ਅੰਮ੍ਰਿਤਸਰ ਦੇ ਸਾਰੇ ਮੁੱਦਿਆਂ ਨੂੰ ਕੇਂਦਰ ਸਰਕਾਰ ਕੋਲ ਪਹਿਲ ਦੇ ਆਧਾਰ ‘ਤੇ ਉਨ੍ਹਾਂ ਦੇ ਪ੍ਰਭਾਵਸ਼ਾਲੀ ਹੱਲ ਲੈਣ ਦਾ ਭਰੋਸਾ ਦਿੱਤਾ ਹੈ। ਅਕਸ਼ੈ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਾਲ ਪੰਜਾਬ ‘ਚ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਬਾਰੇ ਚਰਚਾ ਹੋਈ। ਅਕਸ਼ੈ ਨੇ ਕਿਹਾ ਭਾਰਤੀ ਜਨਤਾ ਪਾਰਟੀ ਤਰੱਕੀ ਤੇ ਵਿਕਾਸ ਦਾ ਸਮਾਨਾਰਥੀ ਹੈ ਤੇ ਪੰਜਾਬੀ ਹੁਣ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਕਿਸੇ ਹੋਰ ਦੇ ਹੱਥਾਂ ’ਚ ਸੂਬੇ ਦੀ ਵਾਗਡੋਰ ਨਹੀਂ ਦੇਣਗੇ।

ਪਿਛਲੀ ਖ਼ਬਰ ਡੀ. ਆਰ. ਜੂਨੀਅਰ ਕੈਂਪਸ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਅਗਲੀ ਖ਼ਬਰ ਯੂਨੀਵਰਸਿਟੀ ਦੇ ਖੋਜਾਰਥੀ ਨੇ ਚੀਨ ’ਚ 26ਵੇਂ ਟੈਟਰਾਹੀਡਰਨ ਸਿਮਪੋਜ਼ਿਅਮ ’ਚ ਭਾਰਤ ਦੀ ਕੀਤੀ ਨੁਮਾਇੰਦਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।