14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਡਾ. ਮਨਜੀਤ ਸਿੰਘ ਰਟੌਲ ਦੀ ਅਗਵਾਈ ’ਚ ਪਲਸ ਪੋਲੀਓ ਮੁਹਿੰਮ ਦਾ ਆਗਾਜ਼

ਅਜੀਤ ਡੈਸਕ 29-06-2026

ਮਾਨਾਂਵਾਲਾ, 28 ਜੂਨ (ਗੁਰਦੀਪ ਸਿੰਘ ਨਾਗੀ)-ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਿਖੇ ਸਿਵਲ ਸਰਜਨ ਅੰਮ੍ਰਿਤਸਰ ਡਾ. ਰਸ਼ਮੀ ਦੇ ਦਿਸ਼ਾਂ-ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਜੀਤ ਸਿੰਘ ਰਟੌਲ ਦੀ ਅਗਵਾਈ ਹੇਠ ਪਲਸ ਪੋਲਿਓ ਮੁਹਿੰਮ ਦੀ ਸ਼ੁਰੂਆਤ ਦੇ ਪਹਿਲੇ ਦਿਨ ਬਲਾਕ ਮਾਨਾਂਵਾਲਾ ਅਧੀਨ ਪੈਂਦੇ ਪਿੰਡਾਂ ਵਿੱਚ ਲਗਾਏ ਗਏ 100 ਬੂਥਾਂ ‘ਤੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਇਆਂ ਗਈਆਂ। ਇਸ ਦੌਰਾਨ ਐੱਸ. ਐੱਮ. ਓ. ਡਾ. ਮਨਜੀਤ ਸਿੰਘ ਰਟੌਲ ਨੇ ਜਿੱਥੇ ਵੱਖ-ਵੱਖ ਪਿੰਡਾਂ ਦੀ ਚੈਕਿੰਗ ਕਰਦਿਆਂ ਪਲਸ ਪੋਲੀਓ ਮੁਹਿੰਮ ਦਾ ਜਾਇਜਾ ਲਿਆ ਉਥੇ ਖੁੱਦ ਬੱਚਿਆਂ ਨੂੰ ਬੂੰਦਾ ਪਲਾਈਆਂ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਮਨਜੀਤ ਸਿੰਘ ਰਟੌਲ ਨੇ ਦੱਸਿਆ ਭਾਰਤ ਪੋਲੀਓ ਮੁਕਤ ਹੋ ਚੁੱਕਾ ਹੈ, ਪਰ ਇਸ ਜਿੱਤ ਨੂੰ ਕਾਇਮ ਰੱਖਣ ਲਈ ਬਹੁਤ ਜਰੂਰੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੋਲੀਓ ਰੋਕੂ ਦੋ ਬੂੰਦਾਂ ਪਿਲਾਈਏ। ਉਨ੍ਹਾਂ ਕਿਹਾ ਕਿ ਮਾਨਾਂਵਾਲਾ ਬਲਾਕ ਅਧੀਨ ਪੈਂਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਪਹਿਲੇ ਦਿਨ 100 ਬੂਥ ਲਗਾ ਕੇ ਪਹਿਲੇ ਦਿਨ ਲਗਪਗ 8000 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਇਆਂ ਗਈਆਂ ਹਨ ਇਸ ਦੇ ਨਾਲ ਹੀ 5 ਮੋਬਾਇਲ ਅਤੇ 4 ਟ੍ਰਾਂਜਿੰਟ ਟੀਮਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਹਾਈ ਰਿਸਕ ਏਰੀਆ ਨੂੰ ਵੀ ਕਵਰ ਕੀਤਾ ਜਾ ਸਕੇ, ਜਿਸ ਵਾਸਤੇ ਬਲਾਕ ਦੇ ਨੋਡਲ ਅਫਸਰ ਡਾ ਸ਼ੁਭਪ੍ਰੀਤ ਸਿੰਘ ਦੀ ਨਿਗਰਾਨੀ ਹੇਠ 100 ਬੂਥਾਂ ‘ਤੇ ਕੁੱਲ 20 ਸੁਪਰਵਾਈਜ਼ਰ ਲਗਾਏ ਗਏ ਹਨ, ਤਾਂ ਜੋ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲਿਓ ਰੋਕੂ ਦੋ ਬੂੰਦਾਂ ਪਿਲਾਇਆਂ ਜਾ ਸਕਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਪ੍ਰੋਗਰਾਮ ਤਹਿਤ 29 ਅਤੇ 30 ਜੂਨ ਨੂੰ ਟੀਮਾਂ ਵਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲਿਓ ਵੈਕਸੀਨ ਦੀਆਂ ਦੋ ਬੂੰਦਾਂ ਪਿਲਾਇਆਂ ਜਾਣਗੀਆਂ। ਇਸ ਮੌਕੇ ਨੋਡਲ ਅਫਸਰ ਡਾ ਸ਼ੁਭਪਰੀਤ ਸਿੰਘ, ਬੀਈਈ ਸੌਰਵ ਸ਼ਰਮਾ, ਬਲਰਾਜ ਸਿੰਘ, ਰਾਜਵਿੰਦਰਪਾਲ ਕੌਰ, ਕੁਲਬੀਰ ਕੌਰ ਵਰਪਾਲ, ਬਿੰਦਰਜੀਤ ਕੌਰ, ਰੁਪਿੰਦਰ ਕੌਰ, ਹਰਜੀਤ ਸਿੰਘ, ਅਜਮੇਰ ਸਿੰਘ, ਅਜੀਤਪਾਲ ਸਿੰਘ, ਪ੍ਰਿੰਸ, ਕੰਵਰਦੀਪ ਸਿੰਘ, ਬਲਬੀਰ ਸਿੰਘ ਜੰਡ, ਸਮੂਹ ਸਟਾਫ਼ ਤੇ ਨਰਸਿੰਗ ਵਿਦਿਆਰਥੀ ਡਿਊਟੀ ’ਤੇ ਤਾਇਨਾਤ ਰਹੇ।

ਪਿਛਲੀ ਖ਼ਬਰ ਗੋਲੀ ਚੱਲਣ ਦੌਰਾਨ ਇਕ ਵਿਅਕਤੀ ਜ਼ਖ਼ਮੀ, ਮਾਮਲਾ ਦਰਜ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਛਿੱਡਣ ਦੇ ਕਈ ਪਰਿਵਾਰ ‘ਆਪ’ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।