23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਨਿਰਮਾਣ ਕੰਪਨੀ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ’ਚ ਮਲਬਾ ਸੁੱਟਣ ’ਤੇ ਕਿਸਾਨ ਪ੍ਰੇਸ਼ਾਨ

ਅਜੀਤ ਡੈਸਕ 06-07-2026

ਗੱਗੋਮਾਹਲ, 5 ਜੁਲਾਈ (ਬਲਵਿੰਦਰ ਸਿੰਘ ਸੰਧੂ)- ਸਰਹੱਦੀ ਪਿੰਡ ਅਵਾਣ ਦੇ ਕਿਸਾਨ ਗੁਰਮੇਜ ਸਿੰਘ, ਭਗਵਾਨ ਸਿੰਘ ਨੰਬਰਦਾਰ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਵਿਚਕਾਰ ਨੈਸ਼ਨਲ ਹਾਈਵੇ 354 ਦਾ ਨਿਰਮਾਣ ਹੋਇਆ ਹੈ, ਭਾਵੇਂ ਨੈਸ਼ਨਲ ਹਾਈਵੇ ਵਲੋਂ ਸਾਡੀ ਕੁਝ ਜ਼ਮੀਨ ਐਕਵਾਇਰ ਕਰਕੇ ਉਸਦੀ ਬਣਦੀ ਰਕਮ ਵੀ ਅਦਾ ਕੀਤੀ ਗਈ ਪ੍ਰੰਤੂ ਸਾਡੀ ਜ਼ਮੀਨ 2 ਭਾਗਾਂ ਵਿਚ ਵੰਡੀ ਗਈ, ਕੁਝ ਸੜਕ ਦੇ ਸੱਜੇ ਤੇ ਕੁਝ ਖੱਬੇ ਪਾਸੇ ਚਲੀ ਗਈ। ਕਿਸਾਨਾਂ ਦੱਸਿਆ ਕਿ ਪਿੰਡ ਅਵਾਣ ਦੇ ਬਾਹਰਵਾਰ ਬਣਿਆ ਬਾਈਪਾਸ ਜਿਸ ਨਾਲ ਉਨ੍ਹਾਂ ਦੀ ਜ਼ਮੀਨ ਲਗਦੀ ਹੈ, ਉਸ ਜ਼ਮੀਨ ਨੂੰ ਨਿਰਮਾਣ ਕੰਪਨੀ ਵਲੋਂ ਬਰਬਾਦ ਕੀਤਾ ਜਾ ਰਿਹਾ ਹੈ ਕਿਉਂਕਿ ਬਾਈਪਾਸ ਦੇ ਬਰਮਾਂ ਨਾਲ ਕੰਪਨੀ ਵਲੋਂ ਵੱਖ-ਵੱਖ ਜਗ੍ਹਾ ਤੋਂ ਪੁੱਟਿਆ ਮਲਬਾ ਜਿਸ ਵਿਚ ਅਕਸਰ ਕੱਚ, ਪੱਥਰ, ਇੱਟਾਂ ਰੋੜੇ ਸਮੇਤ ਕਈ ਕਿਸਮ ਦੀਆਂ ਇਤਰਾਜਯੋਗ ਵਸਤੂਆਂ ਮੌਜੂਦ ਹਨ । ਇਹ ਮਲਬਾ ਅਕਸਰ ਸਾਡੀਆਂ ਜ਼ਮੀਨਾਂ ਵਿਚ ਚਲਾ ਜਾਂਦਾ ਹੈ ਜਿਸ ਕਰਕੇ ਸਾਨੂੰ ਖੇਤੀ ਕਰਨੀ ਮੁਸ਼ਕਿਲ ਬਣੀ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨਿਰਮਾਣ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਅਜੈ ਸੈਣੀ ਨਾਮ ਦੇ ਵਿਅਕਤੀ ਨੇ ਸਾਡੀ ਕੋਈ ਵੀ ਗੱਲ ਸੁਣਨ ਤੋਂ ਇਨਕਾਰ ਕਰਦਿਆਂ ਕਿਤੇ ਵੀ ਸ਼ਿਕਾਇਤ ਕਰਨ ਲਈ ਕਹਿ ਦਿੱਤਾ । ਕਿਸਾਨਾਂ ਨੇ ਐੱਸ. ਡੀ. ਐੱਮ. ਅਜਨਾਲਾ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਦਖਲ ਦੇ ਕੇ ਸਾਡੀ ਉਪਜਾਊ ਜ਼ਮੀਨ ਦੀ ਬਰਬਾਦੀ ਨੂੰ ਰੋਕਿਆ ਜਾਵੇ ਤੇ ਨਿਰਮਾਣ ਕੰਪਨੀ ਨੂੰ ਬਰਮਾਂ ਉੱਪਰ ਮਿੱਟੀ ਪਾਉਣ ਦੇ ਅਦੇਸ਼ ਜਾਰੀ ਕੀਤੇ ਜਾਣ ਨਾ ਕਿ ਢਹਿ ਢੁਆਈ ਵਾਲਾ ਮਲਬਾ। ਇਸ ਸੰਬੰਧੀ ਜਦੋਂ ਨਿਰਮਾਣ ਕੰਪਨੀ ਦੇ ਅਜੈ ਸੈਣੀ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਗੁਰਮੇਜ ਸਿੰਘ ਨੂੰ ਜਾਣਦੇ ਹਨ ਮਿਲ ਬੈਠ ਕੇ ਹੱਲ ਕਰ ਲੈਣਗੇ ।

ਪਿਛਲੀ ਖ਼ਬਰ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਚੱਲ ਰਹੇ ਇਕੋਤਰੀ ਸਮਾਗਮਾਂ ’ਚ ਵੱਡੀ ਗਿਣਤੀ ’ਚ ਸੰਤਾਂ ਮਹਾਂਪੁਰਸ਼ਾਂ ਅਤੇ ਸੰ... ਅਗਲੀ ਖ਼ਬਰ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਗੁਰੂ ਘਰ ’ਚ ਨਤਮਸਤਕ ਹੋ ਕੇ ਸ਼ੁਰੂ ਕੀਤੀ ਨਵੇਂ ਰੋਟਰੀ ਵਰ੍ਹੇ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।