12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਵਿਰਾਸਤੀ ਮਾਰਗ ’ਤੇ ਪੁਲਿਸ ਦੇ ਹਥਿਆਰਬੰਦ ਕਮਾਂਡੋ ਵਲੋਂ ਮੋਟਰਸਾਈਕਲ ਸਵਾਰ ਨੌਜਵਾਨ ਦੇ ਜੜ੍ਹੇ ਥੱਪੜ

ਅਜੀਤ ਡੈਸਕ 21-07-2026

ਅੰਮ੍ਰਿਤਸਰ, 20 ਜੁਲਾਈ (ਰੇਸ਼ਮ ਸਿੰਘ)-ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਵਿਰਾਸਤੀ ਮਾਰਗ ‘ਤੇ ਮੋਟਰ ਸਾਈਕਲ ਸਵਾਰ ਤਿੰਨ ਨੌਜਵਾਨਾਂ ਵਲੋਂ ਪੁਲਿਸ ਗੱਡੀ ਨੂੰ ਟੱਕਰ ਮਾਰੇ ਜਾਣ ਕਾਰਨ ਗੁੱਸੇ ‘ਚ ਆਏ ਪੁਲਿਸ ਦੇ ਕਮਾਂਡੋ ਹੌਲਦਾਰ ਨੇ ਚਾਲਕ ਨੌਜਵਾਨ ਦੇ ਤਿੰਨ ਚਾਰ ਥੱਪੜ ਜੜ੍ਹ ਦਿੱਤੇ । ਇਸ ਘਟਨਾ ਉਪਰੰਤ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਸ਼ਰਧਾਲੂ ਇਕੱਠੇ ਹੋ ਗਏ। ਇਹ ਘਟਨਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨਾਲ ਪੁਲਿਸ ਦੀ ਕਿਰਕਿਰੀ ਹੋ ਰਹੀ ਹੈ। ਮਿਲੇ ਵੇਰਵਿਆਂ ਅਨੁਸਾਰ ਇਹ ਘਟਨਾ ਬੀਤੀ ਰਾਤ ਦੀ ਹੈ ਜਦੋਂ ਕਿ ਵਿਰਾਸਤੀ ਮਾਰਗ ਨੇੜੇ ਡਾਕਖਾਨਾ ਕੋਲ ਇਕ ਮੋਟਰ ਸਾਈਕਲ ‘ਤੇ ਤਿੰਨ ਨੌਜਵਾਨ ਸਵਾਰ ਹੋ ਕੇ ਜਾ ਰਹੇ ਸਨ ਜਿਨ੍ਹਾਂ ਦਾ ਸੰਤੁਲਨ ਵਿਗੜ ਜਾਣ ਕਾਰਨ ਉਹ ਚੌਂਕ ‘ਚ ਸੁਰੱਖਿਆ ਵਲੋਂ ਖੜ੍ਹੀ ਪੁਲਿਸ ਦੀ ਗੱਡੀ ਨਾਲ ਟਕਰਾ ਗਏ। ਇਸ ਦੌਰਾਨ ਸਵੈਟ ਟੀਮ ਦਾ ਇਕ ਕਮਾਂਡੋ ਹੌਲਦਾਰ ਜਿਸ ਕੋਲ ਏ.ਕੇ. 47 ਵੀ ਦਿਖਾਈ ਦੇ ਰਹੀ ਹੈ ਦੀ ਵਾਇਰਲ ਹੋਈ ਵੀਡੀਓ ‘ਚ ਮੋਟਰ ਸਾਈਕਲ ਸਵਾਰ ਨੌਜਵਾਨ ਨੂੰ ਤਿੰਨ ਤੋਂ ਚਾਰ ਵਾਰ ਥਪੱੜ ਮਾਰਦਾ ਦਿਖਾਈ ਦਿੰਦਾ ਹੈ। ਇਹ ਵੀ ਪਤਾ ਲੱਗਾ ਕਿ ਮੁਲਾਜਮ ਵਲੋਂ ਚਾਲਕ ਦੀ ਫੋਟੋ ਵੀ ਮੋਬਾਈਲ ਨਾਲ ਖਿੱਚੀ ਗਈ। ਇਸ ਸੰਬੰਧੀ ਥਾਣਾ ਕੋਤਵਾਲੀ ਦੇ ਐੱਸ.ਐੱਚ.ਓ. ਵਲੋਂ ਫੋਨ ਨਹੀਂ ਚੁਕਿਆ ਗਿਆ ਜਦੋਂ ਕਿ ਮਿਲੇ ਵੇਰਵਿਆਂ ਅਨੁਸਾਰ ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਛੇਹਰਟਾ ’ਚ ਖੜ੍ਹੀ ਥਾਰ ਗੱਡੀ ’ਚੋਂ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਦਾ ‘ਨੀਟ’ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।