18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵਲੋਂ ਅੱਖਾਂ ਦੇ ਲੈਂਜ਼ ਆਪ੍ਰੇਸ਼ਨ ਲਈ ਲਗਾਇਆ ਜਾਵੇਗਾ ਮੁਫ਼ਤ ਕੈਂਪ

ਅਜੀਤ ਡੈਸਕ 29-07-2026

ਅੰਮ੍ਰਿਤਸਰ, 28 ਜੁਲਾਈ (ਸੁਰਿੰਦਰ ਕੋਛੜ)- ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਚੈਪਟਰ ਦੀਆਂ ਸਰਗਰਮੀਆਂ ਨੂੰ ਗਤੀਸ਼ੀਲਤਾ ਪ੍ਰਦਾਨ ਕਰਨ ਦੇ ਮਕਸਦ ਨਾਲ ਅੱਜ ਪੰਜਾਬ ਚੈਪਟਰ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ‘ਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 30 ਜੁਲਾਈ ਨੂੰ ਭਾਈ ਮਨੀ ਸਿੰਘ ਟਕਸਾਲ ਦੇ ਮੁਖੀ ਬਾਬਾ ਅਮਨਦੀਪ ਸਿੰਘ ਦੇ ਸਹਿਯੋਗ ਨਾਲ ਡਾ: ਸ਼ੁਕੀਨ ਸਿੰਘ ਹਸਪਤਾਲ ਵਿਖੇ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਲੈਂਜ਼ ਓਪਰੇਸ਼ਨ ਕਰਨ ਦਾ ਮੁਫ਼ਤ ਕੈਂਪ ਲਗਾਇਆ ਜਾਵੇਗਾ। ਹਾਜ਼ਰ ਮੈਂਬਰਾਂ ਨੇ ਦੱਸਿਆ ਕਿ ਲਗਭਗ 35 ਮਰੀਜ਼ਾਂ ਦੀਆਂ ਅੱਖਾਂ ਦੇ ਭੇਟਾ ਰਹਿਤ ਲੈਂਜ਼ ਓਪਰੇਸ਼ਨ ਕਰਨ ਲਈ ਵਿੱਤੀ ਪ੍ਰਬੰਧ ਮੁਕੰਮਲ ਕਰ ਲਏ ਗਏ। ਇਸ ਤੋਂ ਇਲਾਵਾ 30 ਜੁਲਾਈ ਨੂੰ ਹੀ ਚੈਂਬਰ ਦੇ ਵਾਤਾਵਰਨ ਡਾਇਰੈਕਟਰ ਦਲਜੀਤ ਸਿੰਘ ਕੋਹਲੀ ਦੇ ਸਹਿਯੋਗ ਸਦਕਾ ਪੌਦਿਆਂ ਦਾ ਲੰਗਰ ਵੀ ਲਗਾਇਆ ਜਾਵੇਗਾ । ਇਸ ਬਾਰੇ ਰੱਖੀ ਬੈਠਕ ‘ਚ ਮੁੱਖ ਤੌਰ ਤੇ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮ੍ਰਿਤਸਰ ਚੈਪਟਰ ਦੇ ਚੇਅਰਮੈਨ ਹਰਪ੍ਰੀਤ ਸਿੰਘ ਭਾਟੀਆ, ਮੁੱਖ ਸਲਾਹਕਾਰ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਅਮੀਰਾ ਫ਼ਾਰਮ ਦੇ ਮਾਲਕ ਸਤਿਬੀਰ ਸਿੰਘ, ਸਿਹਤ ਡਾਇਰੈਕਟਰ ਡਾ: ਅਮਰਜੀਤ ਸਿੰਘ ਸਚਦੇਵਾ, ਕੁਲਵਿੰਦਰ ਸਿੰਘ ਮਰਵਾਹਾ, ਇੰਦਰਬੀਰ ਸਿੰਘ, ਵਰਦੀਪ ਕੌਰ ਸਿੱਧੂ, ਮਨਦੀਪ ਕੌਰ, ਮਨਵੀਨ ਕੌਰ, ਜਤਿੰਦਰ ਪਾਲ ਸਿੰਘ ਬੌਬੀ ਬਾਦਸ਼ਾਹ, ਸਰਬਰਿੰਦਰ ਸਿੰਘ ਸੋਨੂੰ ਸੁਲਤਾਨਵਿੰਡ, ਮਨਦੀਪ ਸਿੰਘ, ਪਰਮਜੀਤ ਸਿੰਘ ਰਾਜੇਵਾਲ, ਗੁਰਦੇਵ ਸਿੰਘ, ਪਰਮਾਰਥ ਸਿੰਘ, ਅਰੁਣਦੀਪ ਸਿੰਘ, ਨਵਤੇਜ ਸਿੰਘ, ਸੁਖਦੀਪ ਸਿੰਘ ਅਰੋੜਾ, ਮਨਪ੍ਰੀਤ ਸਿੰਘ ਭਾਟੀਆ, ਸੁਮਿਤ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਅਗਲੇ ਦਿਨਾਂ ’ਚ ਕੇਸਰੀ ਬਾਗ਼ ਪਾਰਕਿੰਗ ਦੇ ਵੀ ਸ਼ੁਰੂ ਹੋਣ ਨਾਲ ਹੋਰ ਵਧੇਗੀ ਆਮਦਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।