11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀ ’ਵਰਸਿਟੀ ਪ੍ਰੀਖਿਆ ਨਤੀਜਿਆਂ ’ਚ ਅੱਵਲ

ઠ ਅੰਮ੍ਰਿਤਸਰ, 10 ਅਗਸਤ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ, 2025 ’ਚ ਲਈ ਗਈ ਬੀ. ਕਾਮ.

ਅਜੀਤ ਡੈਸਕ 11-08-2026
ઠ ਅੰਮ੍ਰਿਤਸਰ, 10 ਅਗਸਤ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ, 2025 ’ਚ ਲਈ ਗਈ ਬੀ. ਕਾਮ. ਐੱਲ. ਐੱਲ. ਬੀ. (ਪੰਜ ਸਾਲਾ ਕੋਰਸ) ਸਮੈਸਟਰ ਤੀਜਾ ਦੇ ਹੋਏ ਇਮਤਿਹਾਨਾਂ ਤੇ ਨਤੀਜਿਆਂ ਵਿਚੋਂ ਪਹਿਲੀਆਂ ਚਾਰ ਪੁਜੀਸ਼ਨਾ ਹਾਸਿਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਉਕਤ ਪ੍ਰੀਖਿਆ ਦੌਰਾਨ ਕਾਲਜ ਵਿਦਿਆਰਥਣ ਸ਼ਾਇਨਪ੍ਰੀਤ ਕੌਰ ਨੇ ’ਵਰਸਿਟੀ ’ਚੋਂ ਪਹਿਲਾ, ਗੁਰਤਾਜਬੀਰ ਸਿੰਘ ਅਤੇ ਰਵਨੀਤ ਕੌਰ ਨੇ ਦੂਸਰਾ, ਸਿਮਰਪ੍ਰੀਤ ਕੌਰ ਨੇ ਤੀਸਰਾ ਅਤੇ ਜੋਤਿਕਾ ਨੇ ਚੌਥਾ ਸਥਾਨ ਹਾਸਲ ਕੀਤਾ। ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਨੇ ਸਫ਼ਲ ਰਹੇ ਵਿਦਿਆਰਥੀਆਂ ਨੂੰ ਇਮਤਿਹਾਨਾਂ ‘ਚ ਸ਼ਾਨਦਾਰ ਸਥਾਨ ਪ੍ਰਾਪਤ ਕਰਨ ‘ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਸ਼ਾਇਨਪ੍ਰੀਤ ਕੌਰ ਨੇ ਕੁਲ 600 ਅੰਕਾਂ ‘ਚੋਂ 448 ਅੰਕਾਂ ਨਾਲ ‘ਵਰਸਿਟੀ ‘ਚੋਂ ਪਹਿਲਾ, ਗੁਰਤਾਜਬੀਰ ਸਿੰਘ ਅਤੇ ਰਵਨੀਤ ਕੌਰ ਨੇ 423 ਅੰਕਾਂ ਨਾਲ ਦੂਸਰਾ, ਸਿਮਰਪ੍ਰੀਤ ਕੌਰ ਨੇ 418 ਅੰਕਾਂ ਨਾਲ ਤੀਸਰਾ ਅਤੇ ਜੋਤਿਕਾ ਨੇ 416 ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਰਾਸ਼ੀਮਾ ਚੰਗੋਤਰਾ, ਡਾ. ਸੀਮਾ ਰਾਣੀ, ਡਾ. ਪ੍ਰੀਤ ਇੰਦਰ ਕੌਰ, ਡਾ. ਸਿਵਨ ਸਰਪਾਲ, ਡਾ. ਹਰਜੋਤ ਕੌਰ, ਪ੍ਰੋ. ਪ੍ਰੇਰਨਾ ਸਿੰਘ, ਪ੍ਰੋ. ਨਿਤਿਕਾ ਮਹਾਜਨ ਆਦਿ ਹੋਰ ਸਟਾਫ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਨਿਊ ਅੰਮ੍ਰਿਤਸਰ ਰੈਜੀਡੈਂਸ ਪ੍ਰਧਾਨ ਦੇ ਗ੍ਰਹਿ ਵਿਖੇ ਬੱਲ ਤੇ ਛੱਜਲਵੱਡੀ ਸਨਮਾਨਿਤ ਅਗਲੀ ਖ਼ਬਰ ਇਨਕਮ ਟੈਕਸ ਵਿਭਾਗ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 44 ਲੱਖ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।