13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਜਾਅਲੀ ਵਸੀਅਤ ਦੇ ਚਰਚਿਤ ਮਾਮਲੇ ’ਚ ਤਹਿਸੀਲਦਾਰ ਸਮੇਤ ਸਾਰੇ ਮੁਲਜ਼ਮਾਂ ਦੀਆਂ ਜਮਾਨਤਾਂ ਰੱਦ

ਜਾਅਲੀ ਵਸੀਅਤ ਦੇ ਚਰਚਿਤ ਮਾਮਲੇ ’ਚ ਤਹਿਸੀਲਦਾਰ ਸਮੇਤ ਸਾਰੇ ਮੁਲਜ਼ਮਾਂ ਦੀਆਂ ਜਮਾਨਤਾਂ ਰੱਦ

ਅਜੀਤ ਡੈਸਕ 13-08-2026

ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ) - ਫਰਜ਼ੀ ਗਵਾਹਾਂ ਦੀਆਂ ਫੋਟੋਆਂ ਲਗਾ ਕੇ ਜ਼ਾਅਲੀ ਦਸਤਾਵੇਜ਼ ਵਸੀਅਤ ਨਾਮਾ  ਬਣਾਉਣ ਦੇ ਚਰਚਿਤ ਮਾਮਲੇ ’ਚ ਤਹਿਸੀਲਦਾਰ ਸਮੇਤ ਸਾਰੇ ਮੁਲਾਜ਼ਮਾਂ ਦੀਆਂ ਜਮਾਨਤੀ ਅਰਜ਼ੀਆਂ ਉਚ ਅਦਾਲਤਾਂ ਵਲੋਂ ਰੱਦ ਕਰ ਦਿੱਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵੀ ਪੁਲਿਸ ਵਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਇਹ ਪ੍ਰਗਟਾਵਾ ਇਥੇ ਡੀ.ਆਈ.ਜੀ. ਬਾਰਡਰ ਰੇਂਜ ਦੇ ਵਿਖੇ ਦਿੱਤੀ ਸ਼ਿਕਾਇਤ ’ਚ ਬਜ਼ੁਰਗ ਔਰਤ ਬੀਬੀ ਇਕਬਾਲ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਵਲੋਂ ਮੈਜਿਸਟਰੇਟ ਜਾਂਚ ਤੋਂ ਬਾਅਦ ਤਤਕਾਲੀ ਤਹਿਸੀਲਦਾਰ ਹਰਫੂਲ ਸਿੰਘ,  ਰਜਿਸਟਰੀ ਕਲਰਕ ਹਰਜਿੰਦਰ ਸਿੰਘ, ਕੰਪਿਉਟਰ ਆਪ੍ਰੇਟਰ ਜਗਜੀਤ ਸਿੰਘ,  ਗੁਰਦਿਆਲ ਸਿੰਘ ਪਿੰਡ ਪੱਬਾਰਲੀ, ਰਛਪਾਲ ਸਿੰਘ, ਸਰਵਨ ਸਿੰਘ ਮਲਕਪੁਰ ਅਜਨਾਲਾ ਅਤੇ ਹੋਰਨਾਂ ਖ਼ਿਲਾਫ਼ ਇਕ ਸਾਲ ਪਹਿਲਾਂ ਥਾਣਾ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਧੋਖਾਧੜੀ ਦੇ ਦੋਸ਼ਾਂ ਦਾ ਮਾਮਲਾ ਦਰਜ ਕੀਤਾ ਗਈ ਸੀ। ਭਾਵੇਂ ਕਿ ਮਾਮਲਾ ਚਰਚਾ ’ਚ ਆਉਣ ਉਪੰਰਤ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਪਰ ਪੁਲਿਸ ਦੀ ਕਥਿਤ  ਨਾਲ ਮਿਲੀਭੁਗਤ ਕਰਕੇ ਇਸ ਮਾਮਲੇ ’ਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਤੇ ਮੁਲਜ਼ਮ ਪਿਛਲੇ ਇਕ ਸਾਲ ਤੋਂ ਆਪਣੇ ਆਪਣੇ ਘਰਾਂ ਵਿਚ ਹੀ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਜਦੋਂ ਕਿ ਇਨ੍ਹਾਂ ਦੀਆਂ ਜ਼ਮਾਨਤਾਂ ਹਾਈਕੋਰਟ ਕੋਰਟ ਤੇ ਕੁਝ ਦੀਆਂ ਸੁਪਰੀਮ ਕੋਰਟ ਤੋਂ  ਵੀ ਰੱਦ ਹੋ ਚੁੱਕੀਆਂ ਹਨ ।  ਸ਼ਿਕਾਇਤ ਕਰਤਾ ਇਕਬਾਲ ਕੌਰ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਉਹ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ  ਡੀ.ਐੱਸ.ਪੀ. ਤੇ  ਤਿੰਨ ਵਾਰ ਐੱਸ. ਐੱਸ. ਪੀ., ਡੀ. ਆਈ. ਜੀ .ਕੋਲ ਵੀ  ਪੇਸ਼ ਹੋ ਚੁੱਕੇ ਹਨ। ਅਤੇ ਲਿਖਤੀ ਰੂਪ ਵਿਚ ਵੀ ਪੁਲਿਸ ਦੇ ਪੋਰਟਲ ’ਤੇ  ਵੱਖ-ਵੱਖ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ।  ਪਰ ਫਿਰ ਵੀ ਪੁਲਿਸ ਨੇ ਮੁਲਜ਼ਮ ਨਹੀ ਫੜੇ। ਸ਼ਿਕਾਇਤ ਕਰਤਾ ਨੇ ਜਦੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਹਾਈਕੋਰਟ ਨੇ ਇਨ੍ਹਾਂ ਦੋਸ਼ੀਆਂ ਨੂੰ ਫੜਨ ਅਤੇ ਮਾਮਲੇ ਦੀ ਇਨਵੈਸਟੀਗੇਸ਼ਨ ਮੁਕੰਮਲ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ  ਜਿਸਦੀ ਮਿਆਦ  ਹੁਣ 26 ਅਗਸਤ ਨੂੰ ਪੂਰੀ ਹੋ ਜਾਣੀ ਹੈ।  ਮੁਲਜ਼ਮਾਂ ’ਚ ਤਹਿਸੀਲਦਾਰ ਤੇ ਰਜਿਸਟਰੀ ਕਲਰਕ ਤੋਂ ਇਲਾਵਾ ਇਕ ਸਾਬਕਾ ਥਾਣੇਦਾਰ ਵੀ ਹੈ ਜੋ ਕਿ ਆਪਣੇ ਪੁਰਾਣੇ ਰਸੂਖ ਅਤੇ ਅਫਸਰਾਂ ਦੇ ਮੇਲ ਜੋਲ ਕਰਕੇ ਕਨੂੰਨ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ। 

ਪਿਛਲੀ ਖ਼ਬਰ ਲੁਹਾਰਕਾ ਰੋਡ-ਗੁਮਟਾਲਾ ਲਿੰਕ ਸੜਕ ਦੀ ਮੰਦੀ ਹਾਲਤ ਨੂੰ ਲੈ ਕੇ ਲੋਕਾਂ ’ਚ ਰੋਸ ਅਗਲੀ ਖ਼ਬਰ ਕਿਰਨਜੀਤ ਕੌਰ ਦੇ ਸਿਰ ਸੱਜਿਆ ਮਿਸਿਜ਼ ‘ਤੀਆਂ ਤੀਜ’ ਦਾ ਤਾਜ ਬੀ.ਐੱਨ.ਐੱਸ. ਇੰਟਰਨੈਸ਼ਨਲ ਸਕੂਲ ਵਿਖੇ ਤੀਆਂ ਤੀਜ ਦਾ ਮੇਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।