18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸਮਾਗਮ

ਅੰਮ੍ਰਿਤਸਰ, 17 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਬਟਾਲਾ ਰੋਡ ਸਥਿਤ ਰਾਮ ਮੰਦਰ ਸ਼ਿਵਾਲਾ ਬਾਗ ਭਾਈਆਂ ਅੰਮ੍ਰਿਤਸਰ ‘ਚ ਆਯੋਜਿਤ ਆਧਿਆਤਮਿਕ ਸਮਾਗਮ ਨੇ ਸ਼ਰਧਾਲੂਆਂ ਨੂੰ ਅੰਦਰੂਨੀ ਚੇਤਨਾ ਅਤੇ ਜੀਵਨ ਦੇ ਉੱਚੇ ਉਦੇਸ਼ ਨਾਲ ਜੋੜਨ ਦਾ ਸੰਦੇਸ਼ ਦਿੱਤਾ । ਸਾਧਵੀ ਰਾਜ ਭਾਰਤੀ ਨੇ ਕਿਹਾ ਕਿ ਆਧਿਆਤਮਿਕਤਾ ਸਿਰਫ਼ ਵਿਚਾਰ ਨਹੀਂ, ਸਗੋਂ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਅਨੁਭਵ ਹੈ।

ਅਜੀਤ ਡੈਸਕ 18-08-2026
ਅੰਮ੍ਰਿਤਸਰ, 17 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਬਟਾਲਾ ਰੋਡ ਸਥਿਤ ਰਾਮ ਮੰਦਰ ਸ਼ਿਵਾਲਾ ਬਾਗ ਭਾਈਆਂ ਅੰਮ੍ਰਿਤਸਰ ‘ਚ ਆਯੋਜਿਤ ਆਧਿਆਤਮਿਕ ਸਮਾਗਮ ਨੇ ਸ਼ਰਧਾਲੂਆਂ ਨੂੰ ਅੰਦਰੂਨੀ ਚੇਤਨਾ ਅਤੇ ਜੀਵਨ ਦੇ ਉੱਚੇ ਉਦੇਸ਼ ਨਾਲ ਜੋੜਨ ਦਾ ਸੰਦੇਸ਼ ਦਿੱਤਾ । ਸਾਧਵੀ ਰਾਜ ਭਾਰਤੀ ਨੇ ਕਿਹਾ ਕਿ ਆਧਿਆਤਮਿਕਤਾ ਸਿਰਫ਼ ਵਿਚਾਰ ਨਹੀਂ, ਸਗੋਂ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਅਨੁਭਵ ਹੈ। ਉਨ੍ਹਾਂ ਨੇ ਸਮਝਾਇਆ ਕਿ ਜਦੋਂ ਮਨੁੱਖ ਆਪਣੇ ਅੰਦਰ ਝਾਤੀ ਮਾਰਦਾ ਹੈ, ਤਾਂ ਡਰ, ਨਿਰਾਸ਼ਾ ਅਤੇ ਅਸਥਿਰਤਾ ਦੀ ਥਾਂ ਵਿਸ਼ਵਾਸ, ਸੰਤੁਲਨ ਅਤੇ ਸਕਾਰਾਤਮਕ ਸੋਚ ਜਨਮ ਲੈਂਦੀ ਹੈ । ਸੱਚਾ ਬਦਲਾਅ ਬਾਹਰੀ ਦੁਨੀਆ ਨੂੰ ਬਦਲਣ ਨਾਲ ਨਹੀਂ, ਆਪਣੇ ਅੰਦਰ ਰੌਸ਼ਨੀ ਜਗਾਉਣ ਨਾਲ ਸ਼ੁਰੂ ਹੁੰਦਾ ਹੈ । ਸਮਾਗਮ ਦੌਰਾਨ ਸੇਵਾ, ਕਰੁਣਾ, ਸਦਭਾਵਨਾ ਅਤੇ ਨਿਮਰਤਾ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।
ਪਿਛਲੀ ਖ਼ਬਰ ਸ੍ਰੀ ਗੋਵਿੰਦ ਗੌਧਾਮ ਮੰਦਰ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ ਅਗਲੀ ਖ਼ਬਰ ਸ਼ੇਨਗੇਨ ਵੀਜ਼ੇ ’ਤੇ ਯੂਰਪ ਦੇ 29 ਦੇਸ਼ਾਂ ’ਚ ਘੁੰਮਣ ਦਾ ਸੁਨਹਿਰੀ ਮੌਕਾ- ਗੈਵੀ ਕਲੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।