18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸ੍ਰੀ ਗੋਵਿੰਦ ਗੌਧਾਮ ਮੰਦਰ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ

ਅੰਮ੍ਰਿਤਸਰ, 17 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਗੋਵਿੰਦ ਗੌਧਾਮ ਮੰਦਰ ਵਿਖੇ ਮੰਦਰ ਕਮੇਟੀ ਅੰਮ੍ਰਿਤਸਰ ਪਿੰਜਰਾਪੋਲ ਗਊਸ਼ਾਲਾ ਅਤੇ ਗੁਰੂ ਤੇਗ ਬਹਾਦਰ ਨਗਰ ਏ ਬਲਾਕ ਦੇ ਨਿਵਾਸੀਆਂ ਨਾਲ ਸਾਂਝੀ ਮੀਟਿੰਗ ਕੀਤੀ ਗਈ, ਜਿਸ ‘ਚ ਸੰਦੀਪ ਖੋਸਲਾ ਪ੍ਰਧਾਨ ਫੋਕਲ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਅਤੇ ਟਰੱਸਟੀ ਅੰਮ੍ਰਿਤਸਰ ਪਿੰਜਰਾਪੋਲ ਗਊਸ਼ਾਲਾ, ਨਵਲ ਗੁਪਤਾ ਸੀਨੀਅਰ ਉਪ ਪ੍ਰਧਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੀਟਿੰਗ ‘ਚ ਗੁਰੂ ਤੇਗ ਬਹਾਦਰ ਨਗਰ ਏ ਬਲਾਕ ਮਾਰਕੀਟ ‘ਚ ਮੱਛੀ ਦੀਆਂ ਦੁਕਾਨਾਂ ਖੋਲ੍ਹਣ ਸੰਬੰਧੀ ਨਗਰ ਸੁਧਾਰ ਟਰੱਸਟ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ।

ਅਜੀਤ ਡੈਸਕ 18-08-2026
ਅੰਮ੍ਰਿਤਸਰ, 17 ਅਗਸਤ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਗੋਵਿੰਦ ਗੌਧਾਮ ਮੰਦਰ ਵਿਖੇ ਮੰਦਰ ਕਮੇਟੀ ਅੰਮ੍ਰਿਤਸਰ ਪਿੰਜਰਾਪੋਲ ਗਊਸ਼ਾਲਾ ਅਤੇ ਗੁਰੂ ਤੇਗ ਬਹਾਦਰ ਨਗਰ ਏ ਬਲਾਕ ਦੇ ਨਿਵਾਸੀਆਂ ਨਾਲ ਸਾਂਝੀ ਮੀਟਿੰਗ ਕੀਤੀ ਗਈ, ਜਿਸ ‘ਚ ਸੰਦੀਪ ਖੋਸਲਾ ਪ੍ਰਧਾਨ ਫੋਕਲ ਪੁਆਇੰਟ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਅਤੇ ਟਰੱਸਟੀ ਅੰਮ੍ਰਿਤਸਰ ਪਿੰਜਰਾਪੋਲ ਗਊਸ਼ਾਲਾ, ਨਵਲ ਗੁਪਤਾ ਸੀਨੀਅਰ ਉਪ ਪ੍ਰਧਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੀਟਿੰਗ ‘ਚ ਗੁਰੂ ਤੇਗ ਬਹਾਦਰ ਨਗਰ ਏ ਬਲਾਕ ਮਾਰਕੀਟ ‘ਚ ਮੱਛੀ ਦੀਆਂ ਦੁਕਾਨਾਂ ਖੋਲ੍ਹਣ ਸੰਬੰਧੀ ਨਗਰ ਸੁਧਾਰ ਟਰੱਸਟ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਲਾਕੇ ‘ਚ ਧਾਰਮਿਕ ਅਸਥਾਨਾਂ ਦੇ ਨਜ਼ਦੀਕ ਮੱਛੀ ਦੀਆਂ ਦੁਕਾਨਾਂ ਸਥਾਪਤ ਕਰਨ ਦਾ ਫ਼ੈਸਲਾ ਬੜਾ ਹੀ ਮੰਦਭਾਗਾ ਹੈ। ਟਰੱਸਟ ਦੇ ਨਿਯਮਾਂ ਅਨੁਸਾਰ ਰਿਹਾਇਸ਼ੀ/ਮਾਰਕੀਟ ਖੇਤਰਾਂ ‘ਚ ਅਜਿਹੇ ਕਾਰੋਬਾਰ ਦੀ ਆਗਿਆ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਲਈ ਵਿਧਾਇਕਾ ਪੂਰਬੀ ਜੀਵਨਜੋਤ ਕੌਰ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਦਾ ਸਹਿਯੋਗ ਲੈਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸੰਤੋਸ਼ ਗੁਪਤਾ, ਅਸ਼ੋਕ ਕਪੂਰ, ਬਿਪਿਨ ਸ਼ਰਮਾ, ਜਸਬੀਰ ਸਿੰਘ, ਰਾਕੇਸ਼ ਕੁਮਾਰ, ਮਨਿੰਦਰ ਪਾਲ, ਗੁਰਬਚਨ ਸਿੰਘ, ਮਾਸ ਸਿੰਘ, ਅਰੁਣ ਕੁਮਾਰ, ਗੁਆਨ ਚੰਦ, ਸਿਮਰਨਜੀਤ ਸਿੰਘ, ਵਿਜੇ ਕੁਮਾਰ, ਅਨਿਲ, ਚਮਨ ਲਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ੀਬਾ ਨੇ ਨਵੀਂ ਪੈਕੇਜਿੰਗ ਕੀਤੀ ਪੇਸ਼ * ਸ਼ੈੱਫ ਵਿਕਾਸ ਖੰਨਾ ਬਣੇ ਗਲੋਬਲ ਬ੍ਰਾਂਡ ਅੰਬੈਸਡਰ ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।