19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਾਰਵਤੀ ਦੇਵੀ ਸਰਵਹਿਤ ਗੈਸਟ੍ਰੋਸਿਟੀ ਵਲੋਂ ਵਿਸਤ੍ਰਿਤ ਜਿਗਰ ਪ੍ਰੋਗਰਾਮ ਦੀ ਸ਼ੁਰੂਆਤ ਪਹਿਲਾ ਲਿਵਰ ਵਿਸਤ੍ਰਿਤ ਸਿਹਤ ਜਾਂਚ ਕੈਂਪ 23 ਨੂੰ- ਡਾ. ਮਲਹੋਤਰਾ, ਡਾ. ਸਿੱਧੂ ਡਾ. ਅਮਿਤਾਬ

ਅੰਮ੍ਰਿਤਸਰ, 18 ਅਗਸਤ (ਰੇਸ਼ਮ ਸਿੰਘ)- ਅੰਮ੍ਰਿਤਸਰ ਦੇ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵੀਨਿਊ ਵਿਖੇ ਸਰਵਹਿਤ ਗੈਸਟ੍ਰੋਸਿਟੀ ਨੇ ਲਿਵਰ ਅਤੇ ਮੈਟਾਬੋਲਿਕ ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਅਤੇ ਰੋਕਥਾਮ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸਤ੍ਰਿਤ ਲਿਵਰ ਸਿਹਤ ਸਕ੍ਰੀਨਿੰਗ ਅਤੇ ਚੈੱਕ-ਅੱਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਪਹਿਲਾ ਵਿਸਤ੍ਰਿਤ ਲਿਵਰ ਸਿਹਤ ਚੈੱਕ-ਅੱਪ ਕੈਂਪ ਸਰਵਹਿਤ ਗੈਸਟ੍ਰੋਸਿਟੀ ਸ਼੍ਰੀਮਤੀ ਪਾਰਵਤੀ ਦੇਵੀ ਹਸਪਤਾਲ ਦੇ ਅੰਦਰ ਐਤਵਾਰ 23 ਅਗਸਤ ਨੂੰ ਲਗਾਇਆ ਜਾਵੇਗਾ।

ਡਾ: ਜੇ.ਐੱਸ ਸਿੱਧੂ , ਡਾ: ਰਵਿੰਦਰ ਸਿੰਘ ਮਲਹੋਤਰਾ, ਡਾ: ਅਮਿਤਾਬ ਮੋਹਨ ਜੈਰਥ, ਡਾ: ਵਿਕਾਸ ਗੁਪਤਾ, ਡਾ: ਰਿਤਨੇਸ਼ ਬਾਂਸਲ ਅਤੇ ਡਾ: ਜਸਮੀਤ ਸਿੰਘ ਦੀਆਂ ਤਸਵੀਰਾਂ। 19-08-2026
ਅੰਮ੍ਰਿਤਸਰ, 18 ਅਗਸਤ (ਰੇਸ਼ਮ ਸਿੰਘ)- ਅੰਮ੍ਰਿਤਸਰ ਦੇ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਰਣਜੀਤ ਐਵੀਨਿਊ ਵਿਖੇ ਸਰਵਹਿਤ ਗੈਸਟ੍ਰੋਸਿਟੀ ਨੇ ਲਿਵਰ ਅਤੇ ਮੈਟਾਬੋਲਿਕ ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਅਤੇ ਰੋਕਥਾਮ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸਤ੍ਰਿਤ ਲਿਵਰ ਸਿਹਤ ਸਕ੍ਰੀਨਿੰਗ ਅਤੇ ਚੈੱਕ-ਅੱਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਪਹਿਲਾ ਵਿਸਤ੍ਰਿਤ ਲਿਵਰ ਸਿਹਤ ਚੈੱਕ-ਅੱਪ ਕੈਂਪ ਸਰਵਹਿਤ ਗੈਸਟ੍ਰੋਸਿਟੀ ਸ਼੍ਰੀਮਤੀ ਪਾਰਵਤੀ ਦੇਵੀ ਹਸਪਤਾਲ ਦੇ ਅੰਦਰ ਐਤਵਾਰ 23 ਅਗਸਤ ਨੂੰ ਲਗਾਇਆ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਸਰਵਹਿਤ ਗੈਸਟ੍ਰੋਸਿਟੀ ਦੇ ਡਾਇਰੈਕਟਰ ਡਾ. ਅਮਿਤਾਭ ਮੋਹਨ ਜੇਰਾਥ, ਡਾ: ਰਵਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਜਿੱਥੇ ਦਿਲ ਦੀ ਸਿਹਤ, ਮਹਿਲਾ ਸਿਹਤ ਅਤੇ ਹੋਰ ਖੇਤਰਾਂ ਵਿਚ ਜਾਗਰੂਕਤਾ ਪ੍ਰੋਗਰਾਮ ਆਮ ਹਨ, ਉੱਥੇ ਲਿਵਰ ਸਿਹਤ ਨੂੰ ਕਾਫੀ ਹੱਦ ਤੱਕ ਅਣਡਿੱਠਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਲਿਵਰ ਦੀ ਬਿਮਾਰੀ ਨੂੰ ਸ਼ੁਰੂਆਤੀ ਪੜਾਅ ’ਤੇ ਪਛਾਣਨਾ, ਉਚਿਤ ਜੀਵਨਸ਼ੈਲੀ ਬਦਲਾਅ ਜਾਂ ਇਲਾਜ ਦੀ ਸਿਫਾਰਸ਼ ਕਰਨਾ ਅਤੇ ਲੋਕਾਂ ਨੂੰ ਲੰਬੇ ਸਮੇਂ ਤੱਕ ਲਿਵਰ ਦੀ ਸਿਹਤ ਕਿਵੇਂ ਬਰਕਰਾਰ ਰੱਖੀ ਜਾ ਸਕਦੀ ਹੈ, ਇਸ ਬਾਰੇ ਸਮਝ ਦੇਣਾ ਹੈ। ਡਾ. ਜੇ.ਐੱਸ. ਸਿੱਧੂ, ਡਾ: ਵਿਕਾਸ ਗੁਪਤਾ ਨੇ ਖੇਤਰ ਵਿਚ ਵਧ ਰਹੇ ਵਜ਼ਨ ਵਾਧੇ, ਮੋਟਾਪੇ, ਸ਼ੂਗਰ, ਲਿਵਰ ਬਿਮਾਰੀਆਂ ਅਤੇ ਦਿਲ ਦੀਆਂ ਸਮੱਸਿਆਵਾਂ ਦੇ ਵਧਦੇ ਬੋਝ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਬਿਮਾਰੀਆਂ ਅਕਸਰ ਮੈਟਾਬੋਲਿਕ ਸਿੰਡਰੋਮ ਰਾਹੀਂ ਆਪਸ ਵਿਚ ਜੁੜੀਆਂ ਹੁੰਦੀਆਂ ਹਨ, ਜੋ ਪੰਜਾਬ ਵਿਚ ਤੇਜ਼ੀ ਨਾਲ ਵਧ ਰਿਹਾ ਹੈ। ਸਲਾਹਕਾਰ ਡਾ. ਸੋਮਨਾਥ , ਡਾ: ਰਿਤਨੇਸ਼ ਬਾਂਸਲ, ਡਾ: ਜਸਮੀਤ ਸਿੰਘ ਨੇ ਕਿਹਾ ਕਿ ਮੈਟਾਬੋਲਿਕ ਅਤੇ ਜੀਵਨਸ਼ੈਲੀ ਨਾਲ ਸੰਬੰਧਿਤ ਬਦਲਾਵਾਂ ਨੂੰ ਜਿੰਨਾ ਜਲਦੀ ਸੰਭਵ ਹੋ ਸਕੇ, ਸੰਬੋਧਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦਖਲਅੰਦਾਜ਼ੀ ਨਾਲ ਬਾਅਦ ਵਿਚ ਗੰਭੀਰ ਸਿਹਤ ਸਮੱਸਿਆਵਾਂ ਦੇ ਖਤਰੇ ਨੂੰ ਕਾਫੀ ਘਟਾਇਆ ਜਾ ਸਕਦਾ ਹੈ। ਮਾਹਿਰ ਡਾਕਟਰਾਂ ਨੇ ਇਕ ਮੱਤ ਹੁੰਦਿਆਂ ਦੱਸਿਆ ਕਿ ਇਸ ਕੈਂਪ ਵਿਚ ਸਾਰੇ ਭਾਗੀਦਾਰਾਂ ਦੀ ਜਾਂਚ ਮੁਫ਼ਤ ਕੀਤੀ ਜਾਵੇਗੀ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਲੋੜ ਹੋਵੇਗੀ, ਉਨ੍ਹਾਂ ਦਾ ਫਾਈਬਰੋਸਕੈਨ ਟੈਸਟ ਵੀ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਹ ਲਿਵਰ ਸਿਹਤ ਚੈੱਕ-ਅੱਪ ਖਾਸ ਤੌਰ ‘ਤੇ ਉਨ੍ਹਾਂ ਵਿਅਕਤੀਆਂ ਲਈ ਹੈ ਜਿਨ੍ਹਾਂ ਦਾ ਵਜ਼ਨ 90 ਕਿਲੋਗ੍ਰਾਮ ਤੋਂ ਵੱਧ ਹੈ, ਖਾਸ ਕਰਕੇ ਜਿਨ੍ਹਾਂ ਨੂੰ ਸ਼ੂਗਰ ਹੈ, ਸ਼ਰਾਬ ਪੀਣ ਦੇ ਆਦਿ ਹਨ ਅਤੇ ਫੈਟੀ ਲਿਵਰ ਹੈ ਜਾਂ ਕੋਈ ਹੋਰ ਲਿਵਰ ਸੰਬੰਧੀ ਬਿਮਾਰੀ ਹੈ।
ਪਿਛਲੀ ਖ਼ਬਰ ਚੀਮਾਬਾਠ ਵਿਖੇ ਚੋਰਾਂ ਵਲੋਂ ਨਸ਼ੀਲੀ ਚੀਜ਼ ਸੁੰਘਾ ਕੇ ਕਰੀਬ 44 ਲੱਖ ਰੁਪਏ ਦਾ ਸੋਨਾ ਚੋਰੀ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਯੂ. ਕੇ. ਦੀ ਹਵਾਈ ਫ਼ੌਜ ’ਚ ਫਲਾਈਟ ਲੈਫਟੀਨੈਂਟ ਬਣੇ ਅਰਸ਼ਦੀਪ ਸਿੰਘ ਨੂੰ ਵਧਾਈ ਕਿਹਾ, ਸਿੱਖ ਨੌਜਵਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।