ਚੀਮਾਬਾਠ ਵਿਖੇ ਚੋਰਾਂ ਵਲੋਂ ਨਸ਼ੀਲੀ ਚੀਜ਼ ਸੁੰਘਾ ਕੇ ਕਰੀਬ 44 ਲੱਖ ਰੁਪਏ ਦਾ ਸੋਨਾ ਚੋਰੀ
ਰਈਆ, 18 ਅਗਸਤ (ਸ਼ਰਨਬੀਰ ਸਿੰਘ ਕੰਗ)- ਇੱਥੋਂ ਨਜ਼ਦੀਕੀ ਪਿੰਡ ਚੀਮਾਬਾਠ ਵਿਖੇ ਬੀਤੀ ਰਾਤ ਚੋਰਾਂ ਵਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕ ਘਰ ਦੇ ਤਾਲੇ ਤੋੜ ਕੇ ਅਲਮਾਰੀ ’ਚੋਂ ਕਰੀਬ 28 ਤੋਲੇ ਦੇ ਕਰੀਬ ਸੋਨਾ ਕੀਮਤ ਅੰਦਾਜਨ (44 ਲੱਖ) ਚੋਰੀ ਕੀਤੇ ਜਾਣ ਦਾ ਸਮਾਚਾਰ ਹੈ । ਘਰ ਦੇ ਮਾਲਿਕ ਜਗਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਤੇ ਮੇਰੇ ਦੋ ਭਰਾ ਬਾਹਰ ਰਹਿੰਦੇ ਹਨ ।
ਪਿੰਡ ਚੀਮਾਬਾਠ ਵਿਖੇ ਚੋਰਾਂ ਵਲੋਂ ਕੀਤੀ ਵਾਰਦਾਤ ਦਿਖਾਉਂਦੇ ਹੋਏ ਸਰਪੰਚ ਰਵੀ ਚੀਮਾ ਤੇ ਜਗਜੀਤ ਸਿੰਘ। ਤਸਵੀਰ-ਸ਼ਰਨਬੀਰ ਸਿੰਘ ਕੰਗ
19-08-2026