ਮੱਲਿਕਾਰਜੁਨ ਖੜਗੇ ਦੇ ਅਪਮਾਨ ’ਤੇ ਭੜਕੇ ਵੇਰਕਾ ਦੇ ਕਾਂਗਰਸੀ ਵਰਕਰ
ਵੇਰਕਾ, 20 ਅਗਸਤ (ਲਖਵਿੰਦਰ ਸਿੰਘ)-ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਹਲਦੁਵਾਨੀ ਰੈਲੀ ਤੋਂ ਬਾਅਦ ਸਟੇਜ ਦੇ ਕੀਤੇ ਗਏ ‘ਸ਼ੁੱਧੀਕਰਨ’ ਦੇ ਵਿਰੋਧ ’ਚ ਵੇਰਕਾ ਦੀ ਮੋਹਨ ਨਗਰ ਆਬਾਦੀ ਵਿਖੇ ਕਾਂਗਰਸੀ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਹ ਪ੍ਰਦਰਸ਼ਨ ਵਿਧਾਨ ਸਭਾ ਹਲਕਾ ਪੂਰਬੀ ਦੇ ਇੰਚਾਰਜ ਜਸਬੀਰ ਸਿੰਘ ਡਿੰਪਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤਾ ਗਿਆ।
ਵੇਰਕਾ, 20 ਅਗਸਤ (ਲਖਵਿੰਦਰ ਸਿੰਘ)-ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਹਲਦੁਵਾਨੀ ਰੈਲੀ ਤੋਂ ਬਾਅਦ ਸਟੇਜ ਦੇ ਕੀਤੇ ਗਏ ‘ਸ਼ੁੱਧੀਕਰਨ’ ਦੇ ਵਿਰੋਧ ’ਚ ਵੇਰਕਾ ਦੀ ਮੋਹਨ ਨਗਰ ਆਬਾਦੀ ਵਿਖੇ ਕਾਂਗਰਸੀ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਹ ਪ੍ਰਦਰਸ਼ਨ ਵਿਧਾਨ ਸਭਾ ਹਲਕਾ ਪੂਰਬੀ ਦੇ ਇੰਚਾਰਜ ਜਸਬੀਰ ਸਿੰਘ ਡਿੰਪਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਕਾਂਗਰਸੀ ਵਰਕਰਾਂ ਕਿਹਾ ਕਿ ਹਲਦੁਵਾਨੀ ਦੇ ਰਾਮਲੀਲਾ ਮੈਦਾਨ ’ਚ ਖੜਗੇ ਦੇ ਭਾਸ਼ਣ ਤੋਂ ਬਾਅਦ ਹਵਨ-ਪੂਜਾ ਅਤੇ ਗੰਗਾਜਲ ਛਿੜਕ ਕੇ ਸ਼ੁੱਧੀਕਰਨ ਕਰਨ ਦੀ ਘਟਨਾ ਨੇ ਕਥਿਤ ਤੌਰ ’ਤੇ ਭਾਜਪਾ ਦਾ ਦਲਿਤ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨਾਲ ਜੁੜੇ ਕਥਿਤ ਲੋਕਾਂ ਦੀ ਇਹ ਕਾਰਵਾਈ ਦਲਿਤ ਸਮਾਜ ਦੀ ਤੌਹੀਨ ਅਤੇ ਅਛੂਤਪੁਣੇ ਦੀ ਮਾਨਸਿਕਤਾ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਵੋਟਾਂ ਵੇਲੇ ਦਲਿਤਾਂ ਅੱਗੇ ਹੱਥ ਜੋੜਨ ਵਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਨੇ ਦੇਸ਼ ਦੇ ਲੋਕਤੰਤਰ ਅਤੇ ਭਾਈਚਾਰਕ ਸਾਂਝ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਸਮੁੱਚੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਹੋ ਕੇ ਇਸ ਧੱਕੇਸ਼ਾਹੀ ਦਾ ਡਟ ਕੇ ਵਿਰੋਧ ਕਰਨ। ਇਸ ਮੌਕੇ ਲੱਕੀ ਸੰਧੂ, ਕੇਵਲ ਕੁਮਾਰ ਭਗਤ, ਬਲਬੀਰ ਸਿੰਘ, ਤਿਲਕ ਰਾਜ, ਸਰਦਾਰੀ ਲਾਲ, ਬਾਵਾ ਲਾਲ, ਅਸ਼ੋਕ ਕੁਮਾਰ ਭਗਤ, ਬਿਹਾਰੀ ਲਾਲ, ਰਣਜੀਤ ਸਿੰਘ, ਰਾਮ ਲਾਲ ਅਤੇ ਵਿਜੇ ਕੁਮਾਰ ਆਦਿ ਵਰਕਰ ਹਾਜ਼ਰ ਸਨ।