21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਬੱਚਿਆਂ ਦੀ ਲੜਾਈ ਉਪਰੰਤ ਰਾਤ ਵੇਲੇ ਜਾ ਰਹੇ ਨੌਜਵਾਨ ਨੂੰ ਰੰਜਿਸ਼ ਨਾਲ ਮਾਰੀ ਗੋਲੀ

ਅੰਮ੍ਰਿਤਸਰ, 20 ਅਗਸਤ (ਰੇਸ਼ਮ ਸਿੰਘ)- ਥਾਣਾ ਗੇਟ ਹਕੀਮਾਂ ਅਧੀਨ ਪੈਂਦੇ ਇਲਾਕੇ ਬੀ. ਬਲਾਕ ਵਿਖੇ ਇਕ ਨੌਜਵਾਨ ਨੂੰ 2 ਸਕੂਟਰੀਆਂ ‘ਤੇ ਸਵਾਰ ਨੌਜਵਾਨਾਂ ਵਲੋਂ ਗੋਲੀ ਮਾਰ ਕੇ ਗੰਭੀਰ ਜ਼ਖਮੀਂ ਕਰ ਦਿੱਤਾ, ਜਿਸ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਕੇਂਦਰ ਸੁਰਿੰਦਰ ਸਿੰਘ। ਤਸਵੀਰ : ਹਰਜੀਤ ਸਿੰਘ 21-08-2026
ਅੰਮ੍ਰਿਤਸਰ, 20 ਅਗਸਤ (ਰੇਸ਼ਮ ਸਿੰਘ)- ਥਾਣਾ ਗੇਟ ਹਕੀਮਾਂ ਅਧੀਨ ਪੈਂਦੇ ਇਲਾਕੇ ਬੀ.ਬਲਾਕ ਵਿਖੇ ਇਕ ਨੌਜਵਾਨ ਨੂੰ 2 ਸਕੂਟਰੀਆਂ ‘ਤੇ ਸਵਾਰ ਨੌਜਵਾਨਾਂ ਵਲੋਂ ਗੋਲੀ ਮਾਰ ਕੇ ਗੰਭੀਰ ਜ਼ਖਮੀਂ ਕਰ ਦਿੱਤਾ, ਜਿਸ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਿਲਸ ਵਲੋਂ ਕਾਰਵਾਈ ਕਰਦਿਆਂ 5 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਸਥਾਨਕ ਅਮਨਦੀਪ ਹਸਪਤਾਲ ‘ਚ ਜ਼ੇਰੇ ਇਲਾਜ਼ ਨੌਜਵਾਨ ਦੀ ਸ਼ਨਾਖਤ ਪ੍ਰਿੰਸ ਉਰਫ ਅਮਿਤ (20) ਵਾਸੀ ਬੀ ਬਲਾਕ ਗੇਟ ਹਕੀਮਾਂ ਖੇਤਰ ਵਜੋਂ ਹੋਈ ਹੈ। ਉਸਦੇ ਚਚੇਰੇ ਭਰਾ ਸਾਗਰ ਨੇ ਦੱਸਿਆ ਕਿ ਰਾਤ ਵੇਲੇ ਉਹ ਐਕਟਿਵਾ ਚਲਾ ਰਿਹਾ ਸੀ ਜਦੋਂ ਕਿ ਅਮਿਤ ਉਸਦੇ ਪਿਛੇ ਬੈਠਾ ਹੋਇਆ ਸੀ ਇਸ ਦੌਰਾਲ ਪਿਛੇ 2 ਸਕੂਟਰੀਆਂ ‘ਤੇ ਆਏ ਨੌਜਵਾਨਾ ਨੇ ਗੋਲੀ ਚਲਾ ਦਿੱਤੀ ਜੋ ਕਿ ਅਮਿਤ ਦੇ ਪੱਟ ‘ਚ ਲਗੀ ਤੇ ਉਹ ਥੱਲੇ ਡਿੱਗ ਪਿਆ। ਉਨ੍ਹਾਂ ਦੋਸ਼ ਲਾਇਆ ਕਿ 1 ਪੇਸ਼ੇਵਰ ਮੁਲਜ਼ਮ ਹੈ ਜੋ ਕਿ ਹਾਲ ‘ਚ ਹੀ ਜੇਲ੍ਹ ਤੋਂ ਆਇਆ ਹੈ ਉਹ ਵੀ ਹਮਲਾਵਰਾਂ ‘ਚ ਸ਼ਾਮਿਲ ਸੀ। ਏ.ਸੀ.ਪੀ. ਕੇਂਦਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀਂ ਹੋਏ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਿਥੇ ਉਸਦੀ ਹਾਲਾਤ ਸਥਿਰ ਹੈ। ਇਹ ਝਗੜਾ ਸ਼ਾਮ ਵੇਲੇ ਨੂਰੇ ਸ਼ਾਹ ਕਾਲੋਨੀ ਵਿਖੇ ਬੱਚਿਆਂ ਦੀ ਲੜਾਈ ਤੋਂ ਪੈਦਾ ਹੋਇਆ ਤੇ ਇਸ ਦੀ ਰੰਜਿਸ਼ ‘ਚ ਰਜਿੰਦਰ ਉਰਫ ਆਸ਼ੂ ਉਰਫ ਗੋਸ਼ਾ, ਨਿਤਿਸ਼ ਤੇ ਤਿੰਨ ਜਣੇ ਹੋਰ ਸਨ ਜਿਨ੍ਹਾਂ ‘ਚੋ ਗੋਸ਼ਾ ਨੇ ਗੋਲੀ ਮਾਰੀ ਤੇ ਸਾਰੇ ਮੁਲਜ਼ਮ ਮੌਕਿਆ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਾਤਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਸਿੱਖਿਆ ਵਿਭਾਗ ਦੇ ਅਧਿਆਪਕ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਕਰਨਗੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ * ਜ਼ਿਲ੍ਹਾ ਸਿੱਖਿ... ਅਗਲੀ ਖ਼ਬਰ ਮਕਬੂਲਪੁਰਾ ’ਚ ਪੁਲਿਸ ਵਲੋਂ 26 ਸਾਲਾ ਤੇ ਪੰਜਵੀਂ ਪਾਸ ਨੌਜਵਾਨ ਨਸ਼ਾ ਤਸਕਰ ਦਾ ਘਰ ਢਾਹਿਆ ਕਤਲ, ਨਸ਼ਾ ਤਸਕਰੀ ਤੇ ਚੋਰੀ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।