ਪਟਵਾਰੀਆਂ ਨੇ ਤਹਿਸੀਲ ਕੰਪਲੈਕਸ ਵਿਖੇ ਹੱਕੀ ਮੰਗਾਂ ਨੂੰ ਲੈ ਕੇ ਕੀਤਾ ਰੋਸ ਮੁਜ਼ਾਹਰਾ
ਬਾਬਾ ਬਕਾਲਾ ਸਾਹਿਬ, 16 ਸਤੰਬਰ (ਰਾਜਨ)-ਅੱਜ ਇੱਥੇ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਆਦੇਸ਼ ਮੁਤਾਬਕ ਤਹਿਸੀਲ ਪ੍ਰਧਾਨ ਅੰਗਰੇਜ਼ ਸਿੰਘ ਦੇਵੀਦਾਸਪੁਰ ਦੀ ਅਗਵਾਈ ਹੇਠ ਤਹਿਸੀਲ ਕੰਪਲੈਕਸ ਵਿਖੇ 11 ਤੋਂ 3 ਵਜੇ ਤੱਕ ਹੱਕੀ ਮੰਗਾਂ ਨੂੰ ਲੈ ਕੇ ਰੋਸ ਧਰਨਾ ਲਗਾਇਆ ਗਿਆ । ਇਸ ਸਮੇਂ ਪ੍ਰਧਾਨ ਅੰਗਰੇਜ਼ ਸਿੰਘ ਦੇਵੀਦਾਸਪੁਰ, ਗੁਰਦੇਵ ਸਿੰਘ ਬੁੱਟਰ ਜਨਰਲ ਸਕੱਤਰ, ਗੋਰਵ ਸਿੰਘ ਤਰਸਿੱਕਾ, ਹਰਪ੍ਰਤਾਪ ਸਿੰਘ, ਪ੍ਰਭਜੋਤ ਸਿੰਘ, ਹਰਪ੍ਰੀਤ ਸਿੰਘ ਨਾਗੋਕੇ, ਯੋਗਰਾਜ ਸਿੰਘ, ਰਵਿੰਦਰ ਸਿੰਘ, ਸਤਪਾਲ ਸਿੰਘ, ਕੁਲਵਿੰਦਰ ਸਿੰਘ, ਸੁਖਚੈਨ ਸਿੰਘ, ਗੁਰਮੇਜ ਸਿੰਘ, ਸੁਰਿੰਦਰ ਸਿੰਘ,ਗੋਰਵ ਸਿੰਘ ਬਿਆਸ, ਮੇਹਰਬਾਨ ਸਿੰਘ, ਸਬਪ੍ਰੀਤ ਕੋਰ, ਕਿਰਨਦੀਪ ਕੌਰ, ਮਨਪ੍ਰੀਤ ਸਿੰਘ, ਜਸਕੀਰਤ ਸਿੰਘ, ਬਲਵਿੰਦਰ ਸਿੰਘ, ਮਨਮੀਤ ਸਿੰਘ, ਓਮ ਪ੍ਰਕਾਸ਼ ਰਿਟਾਇਰ ਕਾਨੂੰਗੋ ਆਦਿ ਹਾਜ਼ਰ ਸਨ ।
ਅਜੀਤ ਡੈਸਕ
17-09-2026