24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਨਾਰਾਜ਼ਗੀ ਨੇ ਵਿਧਾਇਕਾਂ ਦੇ ਸਾਹ ਸੂਤੇ ਲੰਮੇ ਸਮੇਂ ਤੋਂ ਅਣਗੌਲਿਆ ਕਰਨ ਦੇ ਦੋਸ਼, ਪਾਰਟੀ ਹਾਈਕਮਾਂਡ ਕੋਲ ਪੁੱਜਾ ਮਾਮਲਾ

ਅੰਮ੍ਰਿਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਨਾਲ ਸੰਬੰਧਤ ਕੌਸਲਰਾਂ ਸਮੇਤ ਪਾਰਟੀ ਦੇ ਹੋਰ ਅਹੁਦੇਦਾਰਾਂ ਦੀ ਨਾਰਾਜਗੀ ਖੁੱਲ਼੍ਹਕੇ ਸਾਹਮਣੇ ਆਉਣ ਲੱਗੀ ਹੈ, ਇਨ੍ਹਾਂ ਹਾਲਾਤਾਂ ਨਾਲ ਜਿਥੇ ਵਿਧਾਇਕਾਂ ਦੇ ਸਾਹ ਸੂਤੇ ਪਏ ਹਨ ਉਥੇ ਹੀ ਪਾਰਟੀ ਹਾਈਕਮਾਂਡ ਵੀ ਚਿੰਤਤ ਦਿਖਾਈ ਦੇ ਰਹੀ ਹੈ। ਪਿਛਲ਼ੇ ਦਿਨੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਹਲਕਾ ਵਾਰ ਦਰਜਾ-ਬ-ਦਰਜਾ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਕੇ ਜਮੀਨੀ ਪੱਧਰ ’ਤੇ ਪਾਰਟੀ ਦੀ ਰਿਪੋਰਟ ਹਾਸਿਲ ਕੀਤੀ ਗਈ, ਜਿਸ ’ਚ ਉਕਤ ਅਹੁਦੇਦਾਰਾਂ ਨੇ ਵਿਧਾਇਕਾਂ ਦੀ ਕਾਰਗੁਜਾਰੀ ਪ੍ਰਤੀ ਖੁੱਲ੍ਹਕੇ ਆਪਣੀ ਰਾਇ ਸਾਂਝੀ ਕੀਤੀ।

ਅਜੀਤ ਡੈਸਕ 24-09-2026
ਅੰਮ੍ਰਿਤਸਰ, 23 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਨਾਲ ਸੰਬੰਧਤ ਕੌਸਲਰਾਂ ਸਮੇਤ ਪਾਰਟੀ ਦੇ ਹੋਰ ਅਹੁਦੇਦਾਰਾਂ ਦੀ ਨਾਰਾਜਗੀ ਖੁੱਲ਼੍ਹਕੇ ਸਾਹਮਣੇ ਆਉਣ ਲੱਗੀ ਹੈ, ਇਨ੍ਹਾਂ ਹਾਲਾਤਾਂ ਨਾਲ ਜਿਥੇ ਵਿਧਾਇਕਾਂ ਦੇ ਸਾਹ ਸੂਤੇ ਪਏ ਹਨ ਉਥੇ ਹੀ ਪਾਰਟੀ ਹਾਈਕਮਾਂਡ ਵੀ ਚਿੰਤਤ ਦਿਖਾਈ ਦੇ ਰਹੀ ਹੈ।ਪਿਛਲ਼ੇ ਦਿਨੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਹਲਕਾ ਵਾਰ ਦਰਜਾ-ਬ-ਦਰਜਾ ਅਹੁਦੇਦਾਰਾਂ ਨਾਲ ਮੀਟਿੰਗਾਂ ਕਰਕੇ ਜਮੀਨੀ ਪੱਧਰ ’ਤੇ ਪਾਰਟੀ ਦੀ ਰਿਪੋਰਟ ਹਾਸਿਲ ਕੀਤੀ ਗਈ, ਜਿਸ ’ਚ ਉਕਤ ਅਹੁਦੇਦਾਰਾਂ ਨੇ ਵਿਧਾਇਕਾਂ ਦੀ ਕਾਰਗੁਜਾਰੀ ਪ੍ਰਤੀ ਖੁੱਲ੍ਹਕੇ ਆਪਣੀ ਰਾਇ ਸਾਂਝੀ ਕੀਤੀ। ਇਸ ਪ੍ਰਕਾਰ ਹੀ ਬੀਤੇ ਦਿਨ ਨਗਰ ਨਿਗਮ ਵਿਖੇ ਕੌਸਲਰਾਂ ਦੀ ਹੋਈ ਮੀਟਿੰਗ ’ਚ ਵੀ ਕਾਫੀ ਤਲਖ ਕਲਾਮੀ ਦੇਖਣ ਨੂੰ ਮਿਲੀ ਅਤੇ ਇਥੋਂ ਤੱਕ ਕਿਹਾ ਕਿ ਉਨ੍ਹਾਂ ਦੇ ਇਲਾਕਿਆਂ ’ਚ ਹੋਣ ਵਾਲੇ ਵਿਕਾਸ ਕਾਰਜਾਂ ’ਚ ਵਿਧਾਇਕਾਂ ਦੀ ਕੋਈ ਦਖਲ ਅੰਦਾਜੀ ਬਰਦਾਸ਼ਤ ਨਹੀਂ ਕਰਨਗੇ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਇਸ ਦਾ ਵਿਰੋਧ ਕਰਨਗੇ । ਨਾਰਾਜ਼ ਆਗੂਆਂ ਦਾ ਦੋਸ਼ ਹੈ ਕਿ ਪਿਛਲ਼ੇ ਸਾਲਾਂ ਤੋਂ ਜਿਆਦਾਤਰ ਵਿਧਾਇਕਾਂ ਵਲੋਂ ਉਨ੍ਹਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਕੀਤੀ ਗਈ, ਉਨ੍ਹਾਂ ਦਾ ਕਦੇ ਕੋਈ ਪ੍ਰੋਟੋਕੋਲ ਅਨੁਸਾਰ ਮਾਣ-ਸਨਮਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਸੰਬੰਧਿਤ ਇਲਾਕਿਆਂ ’ਚ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਮੁਤਾਬਕ ਉਹ ਪਾਰਟੀ ਦੇ ਨਾਲ ਅੱਜ ਵੀ ਡੱਟਕੇ ਖੜ੍ਹੇ ਹਨ ਪਰ ਵਿਧਾਇਕਾਂ ਨਾਲ ਹੁਣ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜਦੋਂ ਉਨ੍ਹਾਂ ਨੂੰ ਲੋੜ ਸੀ ਉਸ ਵੇਲੇ ਇਨ੍ਹਾਂ ਨੇ ਆਪਣੀਆਂ ਮਨਆਈਆਂ ਕੀਤੀਆਂ ਹਨ। ਉਨ੍ਹਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਪਾਰਟੀ ਮੁੜ ਜਿਆਦਾਤਰ ਮੌਜੂਦਾ ਵਿਧਾਇਕਾਂ ਨੂੰ ਟਿਕਟ ਦਿੰਦੀ ਹੈ ਤਾਂ ਉਹ ਖੁੱਲ੍ਹਾ ਵਿਰੋਧ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਇਸ ਸੰਬੰਧੀ ਤਾਂ ਕੁਝ ਕੌਂਸਲਰਾਂ ਅਤੇ ਅਹੁਦੇਦਾਰਾਂ ਵਲੋਂ ਲਿਖਤੀ ਤੌਰ ’ਤੇ ਪਾਰਟੀ ਨੂੰ ਜਾਣੂ ਕਰਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਪਾਰਟੀ ਹਾਈ ਕਮਾਂਡ ਅਜਿਹੇ ਹਲਾਤਾਂ ਨਾਲ ਨਜਿੱਠਣ ਲਈ ਲਗਾਤਾਰ ਆਪਣੇ ਸਰਵੇਂ, ਚਿੰਤਨ-ਮੰਥਨ ਅਤੇ ਮੀਟਿੰਗਾਂ ਕਰ ਰਹੀ ਹੈ ਤਾਂ ਜੋ ਵਲੰਟੀਅਰਾਂ ਦੀ ਨਾਰਾਜ਼ਗੀ ਦਾ ਖਮਿਆਜਾ ਕਿਤੇ ਪਾਰਟੀ ਨੂੰ ਚੋਣਾਂ ਦੌਰਾਨ ਨਾ ਭੁਗਤਣਾ ਪਵੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਾਰਟੀ ਸਰਵਿਆਂ ਅਨੁਸਾਰ ਹੀ ਟਿਕਟਾਂ ਦੇਣ ਦੇ ਰੌਅ ’ਚ ਹੈ, ਜਿਸ ਕਰਕੇ ਹੁਣ ਪਿਛਲੇ ਕੁਝ ਦਿਨਾਂ ਤੋਂ ਵਿਧਾਇਕ ਰੁਸੇ ਹੋਏ ਅਹੁਦੇਦਾਰਾਂ ਨੂੰ ਮਨਾਉਣ ਲਈ ਤਰਲੋ-ਮੱਛੀ ਹੋ ਰਹੇ ਹਨ ਅਤੇ ਉਨ੍ਹਾਂ ਦੇ ਨਜਦੀਕੀਆਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ। ਜਦਕਿ ਰੁੱਸੇ ਹੋਏ ਅਹੁਦੇਦਾਰ ਪਾਰਟੀ ਦੀਆਂ ਹਦਾਇਤਾਂ ਅਨੁਸਾਰ ਅਜੇ ਖੁੱਲ੍ਹ ਕੇ ਬੋਲਣ ਤੋਂ ਭਾਵੇਂ ਗੁਰੇਜ ਕਰ ਰਹੇ ਹਨ ਪਰ ਜੇਕਰ ਅਗਲੇ ਦਿਨਾਂ ਤੱਕ ਮਸਲਾ ਹੱਲ ਨਹੀਂ ਹੋਇਆ ਤਾਂ ਵਿਰੋਧੀਆਂ ਨੂੰ ਬਣੀ-ਬਣਾਈ ਖੇਡ ਜਰੂਰ ਮਿਲ ਜਾਵੇਗੀ।
ਪਿਛਲੀ ਖ਼ਬਰ ਨਗਰ ਨਿਗਮ ਵਲੋਂ ਸਟ੍ਰੀਟ ਵੈਂਡਰਾਂ ਦੀ ਭਲਾਈ ਲਈ ਲੋਕ ਕਲਿਆਣ ਮੇਲਾ ਲਗਾਇਆ ਅਗਲੀ ਖ਼ਬਰ ਜੀ.ਐੱਨ.ਡੀ.ਯੂ. ਕਾਲਜ ਵੇਰਕਾ ਵਿਖੇ ‘ਏ.ਆਈ. ਅਤੇ ਏ.ਆਈ. ਏਜੰਟਸ’ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।