ਨੈਸ਼ਨਲ ਟਰੇਡ ਵੈੱਲਫੇਅਰ ਬੋਰਡ ਦੇ ਚੇਅਰਮੈਨ ਸੁਨੀਲ ਸਿੰਘੀ ਅਤੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਦਿੱਤਾ ਮੰਗਾਂ ਦੇ ਹੱਲ ਦਾ ਭਰੋਸਾ
ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਵਰਲਡ ਸਿੱਖ ਚੈਂਬਰ ਆਫ਼ ਕਾਮਰਸ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਖੇ ਸ਼ਹਿਰ ਦੇ ਵਪਾਰੀਆਂ ਅਤੇ ਸਨਅਤਕਾਰਾਂ ਦੀ ਇਕ ਵਿਸ਼ਾਲ ਬੈਠਕ ਹੋਈ। ਇਸ ’ਚ ਸ਼ਹਿਰ ਦੀਆਂ ਲਗਭਗ 25 ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੇ ਸ਼ਮੂਲੀਅਤ ਕੀਤੀ।
ਰ
ਰਜਿੰਦਰ ਸਿੰਘ ਮਰਵਾਹਾ ਹੋਰ ਕਾਰੋਬਾਰੀ ਆਗੂ ਸੁਨੀਲ ਸਿੰਘੀ ਅਤੇ ਸ਼ਵੇਤ ਮਲਿਕ ਦਾ ਸਵਾਗਤ ਕਰਦੇ ਹੋਏ। (ਸੱਜੇ) ਸੰਬੋਧਨ ਕਰਦੇ ਹੋਏ ਰਜਿੰਦਰ ਸਿੰਘ ਮਰਵਾਹਾ । ਤਸਵੀਰਾਂ : ਨਿਰਮਲ ਸਟੂਡੀਓ
01-10-2026
ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਵਰਲਡ ਸਿੱਖ ਚੈਂਬਰ ਆਫ਼ ਕਾਮਰਸ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਖੇ ਸ਼ਹਿਰ ਦੇ ਵਪਾਰੀਆਂ ਅਤੇ ਸਨਅਤਕਾਰਾਂ ਦੀ ਇਕ ਵਿਸ਼ਾਲ ਬੈਠਕ ਹੋਈ। ਇਸ ’ਚ ਸ਼ਹਿਰ ਦੀਆਂ ਲਗਭਗ 25 ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨੇ ਸ਼ਮੂਲੀਅਤ ਕੀਤੀ। ਬੈਠਕ ’ਚ ਮੁੱਖ ਮਹਿਮਾਨ ਵਜੋਂ ਨੈਸ਼ਨਲ ਟਰੇਡ ਵੈੱਲਫੇਅਰ ਬੋਰਡ ਦੇ ਚੇਅਰਮੈਨ ਸੁਨੀਲ ਸਿੰਘੀ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਸ਼ਾਮਿਲ ਹੋਏ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਲਿਲ ਕਪੂਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਬੈਠਕ ਦੇ ਪ੍ਰਬੰਧਕ ਰਜਿੰਦਰ ਸਿੰਘ ਮਰਵਾਹਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਵਪਾਰੀਆਂ ਨਾਲ ਸਿੱਧੇ ਰਾਬਤੇ ਲਈ ਆਪਣੇ ਵਿਸ਼ੇਸ਼ ਦੂਤ ਸੁਨੀਲ ਸਿੰਘੀ ਨੂੰ ਅੰਮ੍ਰਿਤਸਰ ਭੇਜ ਕੇ ਵਪਾਰੀ ਵਰਗ ਦਾ ਮਾਣ ਵਧਾਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ‘ਵਪਾਰੀਆਂ ਦੀ ਜੋ ਬਾਤ ਕਰੇਗਾ, ਵਹੀ ਦੇਸ਼ ਪਰ ਰਾਜ ਕਰੇਗਾ।’ ਮਰਵਾਹਾ ਨੇ ਪੰਜਾਬ ਦੇ ਵਪਾਰ ਅਤੇ ਸਨਅਤ ਨੂੰ ਪੈਰਾਂ ਸਿਰ ਕਰਨ ਲਈ ਕੇਂਦਰ ਸਰਕਾਰ ਅੱਗੇ 6 ਅਹਿਮ ਮੰਗਾਂ ਪੇਸ਼ ਕਰਦਿਆਂ ਕਿਹਾ ਕਿ ਸਰਹੱਦੀ ਵਪਾਰ ਨੂੰ ਹੁਲਾਰਾ ਦੇਣ ਲਈ ਅਟਾਰੀ ਬਾਰਡਰ ਰਾਹੀਂ ਵਪਾਰ ਤੁਰੰਤ ਸ਼ੁਰੂ ਕੀਤਾ ਜਾਵੇ। ਸਰਹੱਦੀ ਇਲਾਕਿਆਂ ’ਚ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਿਤ ਕੀਤੀ ਜਾਵੇ ਤਾਂ ਜੋ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਐੱਮ. ਐੱਸ. ਐੱਮ. ਈ. ਅਧੀਨ ਨੌਜਵਾਨਾਂ ਨੂੰ ਭਾਰੀ ਵਿਆਜ ਦਰਾਂ ਤੋਂ ਰਾਹਤ ਦਿੰਦਿਆਂ ਬਿਨਾਂ ਵਿਆਜ ਕਰਜ਼ੇ ਮੁਹੱਈਆ ਕਰਵਾਏ ਜਾਣ। ਪਹਾੜੀ ਸੂਬਿਆਂ ਦੀ ਤਰਜ਼ ’ਤੇ ਪੰਜਾਬ ਦੇ ਉਦਯੋਗਾਂ ਨੂੰ ਵੀ ਵਿਸ਼ੇਸ਼ ਟੈਕਸ ਛੋਟਾਂ ਦਿੱਤੀਆਂ ਜਾਣ। ਮੁੱਖ ਮਹਿਮਾਨ ਸੁਨੀਲ ਸਿੰਘੀ ਨੇ ਭਰੋਸਾ ਦਿੱਤਾ ਕਿ ਉਹ ਨਿੱਜੀ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਇਨ੍ਹਾਂ ਮਸਲਿਆਂ ਦਾ ਹੱਲ ਕਰਵਾਉਣਗੇ। ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਪਾਰੀ ਅਤੇ ਸਨਅਤਕਾਰ ਸੂਬੇ ਦੀ ਰੀੜ੍ਹ ਦੀ ਹੱਡੀ ਹਨ ਇਸ ਲਈ ਕੇਂਦਰ ਸਰਕਾਰ ਨਾਲ ਸੰਬੰਧਿਤ ਇਨ੍ਹਾਂ ਦੀਆਂ ਮੰਗਾਂ ਪਹਿਲ ਦੇ ਆਧਾਰ ‘ਤੇ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਬੱਤਰਾ, ਸਤਬੀਰ ਸਿੰਘ (ਅਮੀਰਾ ਫ਼ਾਰਮਜ਼), ਸੌਰਭ ਸੇਠ, ਰਿਜ਼ੋਰਟ ਐਂਡ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ, ਲਘੂ ਉਦਯੋਗ ਭਾਰਤੀ ਤੋਂ ਡਾ: ਜੇ. ਪੀ. ਸਿੰਘ, ਸਿਵਲ ਲਾਈਨਜ਼ ਹੋਟਲ ਐਸੋਸੀਏਸ਼ਨ ਤੋਂ ਏ. ਪੀ. ਐੱਸ. ਚੱਢਾ, ਸ਼ਾਸਤਰੀ ਮਾਰਕੀਟ ਤੋਂ ਦੀਪਕ ਰਾਏ, ਮਜੀਠ ਮੰਡੀ ਤੋਂ ਸੰਦੀਪ, ਕੱਪੜਾ ਮਾਰਕੀਟ ਤੋਂ ਹਰਪ੍ਰੀਤ ਸਿੰਘ, ਵਾਲ ਸਿਟੀ ਹੋਟਲ ਐਸੋਸੀਏਸ਼ਨ ਤੋਂ ਹਰਿੰਦਰ ਸਿੰਘ ਤੇ ਸੁਰਿੰਦਰ ਸਿੰਘ ਗਾਂਧੀ, ਟਾਹਲੀ ਬਾਜ਼ਾਰ ਤੋਂ ਸਰਬਿੰਦਰ ਸਿੰਘ, ਆਰਕੀਟੈਕਟ ਜਜਬੀਰ ਸਿੰਘ ਆਹਲੂਵਾਲੀਆ, ਫਾਰਮਾਸਿਊਟੀਕਲ ਤੋਂ ਪ੍ਰਵੀਨ ਗੁਪਤਾ, ਫੋਕਲ ਪੁਆਇੰਟ ਤੋਂ ਜਗਮੋਹਨ ਮਾਰਸ਼ਲ, ਦੋਬੁਰਜੀ ਇੰਡਸਟਰੀ ਤੋਂ ਸੰਜੇ ਅਗਰਵਾਲ, ਪਲਾਈਵੁੱਡ ਐਸੋਸੀਏਸ਼ਨ ਤੋਂ ਡਾ: ਸੰਜੀਵ ਅਰੋੜਾ, ਧਰਮਪਾਲ ਚਾਚਾ, ਫੂਡ ਪ੍ਰੋਸੈਸਿੰਗ ਐਸੋਸੀਏਸ਼ਨ ਤੋਂ ਆਮਿਰ ਮਲਹੋਤਰਾ, ਪੈਟਰੋਲ ਪੰਪ ਐਸੋਸੀਏਸ਼ਨ ਤੋਂ ਸੰਜੀਵ ਕਪੂਰ, ਰੀਅਲ ਹੋਟਲ ਤੋਂ ਗੁਰਜੀਤ ਸਿੰਘ, ਅੰਮ੍ਰਿਤਸਰ ਇੱਟ ਭੱਠਾ ਐਸੋਸੀਏਸ਼ਨ ਤੋਂ ਮੁਕੇਸ਼ ਨੰਦਾ ਅਤੇ ਇੰਡਸਟਰੀਅਲ ਐਸੋਸੀਏਸ਼ਨ ਤੋਂ ਸੌਰਭ ਕਪੂਰ ਸਮੇਤ ਕਈ ਸਨਅਤਕਾਰ ਤੇ ਵਪਾਰੀ ਹਾਜ਼ਰ ਸਨ।