01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਡੀ.ਸੀ. ਦਫ਼ਤਰ ਪੁੱਜੇ ਫ਼ਰਿਆਦੀ ਨੇ ਲਾਏ ਦੁਰਵਿਹਾਰ ਦੇ ਦੋਸ਼

ਅੰਮ੍ਰਿਤਸਰ, 31 ਅਕਤੂਬਰ (ਰੇਸ਼ਮ ਸਿੰਘ)-ਆਪਣੀ ਫ਼ਰਿਆਦ ਲੈ ਕੇ ਪੁੱਜੇ ਇਕ ਫ਼ਰਿਆਦੀ ਨੇ ਅੱਜ ਭਰੇ ਮਨ ਨਾਲ ਅਹਿਮ ਖ਼ੁਲਾਸਾ ਕਰਦਿਆਂ ਦੋਸ਼ ਲਾਇਆ ਕਿ ਉਸ ਨਾਲ ਕਿਸੇ ਹੋਰ ਵਲੋਂ ਨਹੀਂ ਬਲਕਿ ਜ਼ਿਲ੍ਹੇ ਦੇ ਡੀ. ਸੀ.

ਸ਼ਿਕਾਇਤ ਕਰਤਾ ਸੰਦੀਪ ਮੱਗੂ ਡੀ.ਸੀ. ਦਫ਼ਤਰ ਪ੍ਰਸਾਸ਼ਨਿਕ ਦਫ਼ਤਰ ਦੇ ਬਾਹਰ ਖੜਾ ਹੋ ਕੇ ਦੋਸ਼ ਲਾਉਂਦਾ ਹੋਇਆ। ਤਸਵੀਰ : ਨਿਰਮਲ ਸਟੂਡੀਓ 01-11-2026
ਅੰਮ੍ਰਿਤਸਰ, 31 ਅਕਤੂਬਰ (ਰੇਸ਼ਮ ਸਿੰਘ)-ਆਪਣੀ ਫ਼ਰਿਆਦ ਲੈ ਕੇ ਪੁੱਜੇ ਇਕ ਫ਼ਰਿਆਦੀ ਨੇ ਅੱਜ ਭਰੇ ਮਨ ਨਾਲ ਅਹਿਮ ਖ਼ੁਲਾਸਾ ਕਰਦਿਆਂ ਦੋਸ਼ ਲਾਇਆ ਕਿ ਉਸ ਨਾਲ ਕਿਸੇ ਹੋਰ ਵਲੋਂ ਨਹੀਂ ਬਲਕਿ ਜ਼ਿਲ੍ਹੇ ਦੇ ਡੀ.ਸੀ. ਵਲੋਂ ਹੀ ਸਰਕਾਰੀ ਦਫ਼ਤਰ ਦੇ ਅੰਦਰ ਬੁਲਾ ਕੇ ਕਥਿਤ ਦੁਰਵਿਹਾਰ ਕੀਤਾ ਗਿਆ ਹੈ ਅਤੇ ਉਸ ਦਾ ਇਸ ਘਟਨਾ ਉਪਰੰਤ ਜ਼ਿਲ੍ਹੇ ਦੇ ਪ੍ਰਸਾਸ਼ਨਿਕ ਅਧਿਕਾਰੀ ਤੋਂ ਇਨਸਾਫ਼ ਲੈਣ ਦਾ ਵਿਸ਼ਵਾਸ ਟੁੱਟ ਗਿਆ ਹੈ। ਜਦੋਂ ਕਿ ਫ਼ਰਿਆਦੀ ਵਲੋਂ ਲੱਗੇ ਗੰਭੀਰ ਦੋਸ਼ਾਂ ਸਬੰਧੀ ਪੱਖ ਲੈਣ ਲਈ ਜਦੋਂ ਡੀ. ਸੀ. ਸ੍ਰੀ ਦਲਵਿੰਦਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਸ਼ਿਕਾਇਤਕਰਤਾ ਸੰਦੀਪ ਮੱਗੂ ਵਾਸੀ ਨੀਵੀਂ ਆਬਾਦੀ ਕਿਸ਼ਨ ਕੋਟ ਇਸਲਾਮਾਬਾਦ ਨੇ ਦੱਸਿਆ ਕਿ ਉਸਦਾ ਸਰਕਲ 108 ’ਚ 50 ਵਰਗ ਗਜ਼ ਦਾ ਮਕਾਨ ਹੈ ਜਿਸ ਦੇ ਰਿਕਾਰਡ ਨੂੰ ਮਾਲ ਵਿਭਾਗ ਵਲੋਂ ਟੈਂਪਰ ਕਰਕੇ ਰਿਕਾਰਡ ਨੂੰ ਖ਼ੁਰਦ ਬੁਰਦ ਕੀਤਾ ਗਿਆ ਅਤੇ ਬੀਤੇ 2022 ਤੋਂ ਇਸ ਦੀ ਸ਼ਿਕਾਇਤਾਂ ਡੀ.ਸੀ. ਦਫ਼ਤਰ ਵਿਖੇ ਕਰਦਾ ਆ ਰਿਹਾ ਹੈ। ਪਰ ਉਸਦੀ ਸ਼ਿਕਾਇਤ ’ਤੇ ਕਾਰਵਾਈ ਨਹੀਂ ਹੋ ਰਹੀ। ਉਸਦੀ ਸ਼ਿਕਾਇਤ ’ਤੇ ਕਰੁਣਾ ਸ਼ਰਮਾ ਜੂਨੀਅਰ ਸਹਾਇਕ ਤੇ ਅਰੁਣ ਕੁਮਾਰ ਦੇ ਖ਼ਿਲਾਫ਼ ਰਿਕਾਡ ਦੀ ਗੁੰਮਸ਼ੁਦਗੀ ਦੀ ਪੜਤਾਲ ਸ਼ੁਰੂ ਕੀਤੀ ਗਈ ਸੀ ਜੋ ਕਿ ਐਸ.ਡੀ.ਐਮ. ਬਾਬਾ ਬਕਾਲ ਸਾਹਿਬ ਵਿਖੇ ਚੱਲ ਰਹੀ ਅਤੇ ਉਸਨੂੰ ਬਾਬਾ ਬਕਾਲਾ ਸਾਹਿਬ ਵਿਖੇ ਜਾ ਕੇ ਸ਼ਿਕਾਇਤ ਦੀ ਪੈਰਵਾਈ ਕਰਨਾ ਸੰਭਵ ਨਹੀਂ ਹੈ। ਇਸ ਲਈ ਉਸਨੇ ਇਸ ਸ਼ਿਕਾਇਤ ਦੀ ਜਾਂਚ ਅੰਮ੍ਰਿਤਸਰ ਤੋਂ ਕਰਵਾਉਣ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸਨੇ ਇਕ ਫੋਟੋ ਖਿਚ ਕੇ ਡੀ.ਸੀ. ਦਫ਼ਤਰ ਦੀ ਪਾਈ ਗਈ ਸੀ ਜਿਸ ਤੋਂ ਡੀ.ਸੀ. ਸਾਹਿਬ ਨਾਰਾਜ਼ ਹੋ ਗਏ ਤੇ ਅੱਜ ਜਦੋਂ ਉਹ ਸੱਦਾ ਮਿਲਣ ’ਤੇ ਡੀ.ਸੀ. ਨੂੰ ਮਿਲਣ ਗਏ ਤਾਂ ਉਨ੍ਹਾਂ ਫੋਟੋ ਖਿਚਣ ’ਤੇ ਨਰਾਜ਼ਗੀ ਜਤਾਈ ਤੇ ਉਸ ਨਾਲ ਕਥਿਤ ਦੁਰਵਿਹਾਰ ਕੀਤਾ ਤੇ ਕਥਿਤ ਤੌਰ ’ਤੇ ਹੀ ਬਹੁਤ ਮਾੜਾ ਚੰਗਾ ਬੋਲਿਆ। ਜਿਸ ਤੋਂ ਦੁਖੀ ਹੋ ਕੇ ਉਸਨੇ ਆਪਣੀ ਅਰਜੀ ਉਥੇ ਹੀ ਪਾੜ ਕੇ ਸੁੱਟ ਦਿੱਤੀ ਹੈ। ਉਸਨੇ ਕਿਹਾ ਕਿ ਆਪਣੇ ਨਾਲ ਹੋਏ ਦੁਰਵਿਹਾਰ ਦੀ ਉਹ ਉਚ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕਰ ਰਿਹਾ ਹੈ।
ਪਿਛਲੀ ਖ਼ਬਰ ਸਟੈੱਪ ਬਾਏ ਸਟੈੱਪ ਕਿੰਡਰਗਾਰਟਨ ਅਤੇ ਐਕਸਲਸਮ ਹਾਈ ਸਕੂਲ ਵਿਖੇ ਦੀਵਾਲੀ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਅੰਮ੍ਰਿਤਸਰ ਸਰਕਲ ਵਿਖੇ ਕਰਵਾਈ ਧਾਰਮਿਕ ਪ੍ਰੀਖਿਆ ਵਿਚ ’ਚ 1569 ਵਿਦਿਆਰਥੀਆਂ ਨੇ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।