06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਦੀਵਾਲੀ ’ਤੇ ਬੱਚਿਆਂ ਦੀਆਂ ਅੱਖਾਂ ਦੀ ਸੁਰੱਖਿਆ ਲਈ ਏ.ਐੱਸ.ਜੀ. ਹਸਪਤਾਲ ਦਾ ਨਿਵੇਕਲਾ ਉਪਰਾਲਾ

ਅੰਮ੍ਰਿਤਸਰ, 5 ਨਵੰਬਰ (ਰੇਸ਼ਮ ਸਿੰਘ)-ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਕਾਰਨ ਹੋਣ ਵਾਲੀਆਂ ਅੱਖਾਂ ਦੀਆਂ ਸੱਟਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਏ. ਐੱਸ.

ਏ.ਐੱਸ.ਜੀ. ਹਸਪਤਾਲ ਦੀ ਆਈ.ਐੱਸ.ਓ. ਔਪਥੈਲਮੋਲੋਜਿਸਟ ਡਾ. ਹਿਮਾਨੀ ਸੁਰਖਿਅਤ ਦੀਵਾਲੀ ਦਾ ਪੋਸਟਰ ਰੀਲੀਜ਼ ਕਰਦੇ ਹੋਏ ਨਾਲ ਹਿਮਾਂਸ਼ੂ ਸ਼ਰਮਾ ਤੇ ਹੋਰ । ਤਸਵੀਰ : ਨਿਰਮਲ ਸਟੂਡੀਓ 06-11-2026
ਅੰਮ੍ਰਿਤਸਰ, 5 ਨਵੰਬਰ (ਰੇਸ਼ਮ ਸਿੰਘ)-ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਕਾਰਨ ਹੋਣ ਵਾਲੀਆਂ ਅੱਖਾਂ ਦੀਆਂ ਸੱਟਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਏ.ਐੱਸ.ਜੀ. ਅੱਖਾਂ ਦੇ ਹਸਪਤਾਲ ਵਲੋਂ ਸੁਰੱਖਿਅਤ ਅੱਖਾਂ, ਸੁਰੱਖਿਅਤ ਦੀਵਾਲੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ 15 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ ਸਾਰੇ ਬੱਚਿਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ, ਜਿਨ੍ਹਾਂ ਦੀਆਂ ਅੱਖਾਂ ਪਟਾਕਿਆਂ ਕਾਰਨ ਜ਼ਖ਼ਮੀ ਹੁੰਦੀਆਂ ਹਨ। ਇਹ ਸਹੂਲਤ ਹਸਪਤਾਲ ਦੇ ਸਾਰੇ ਸੈਂਟਰਾਂ ’ਤੇ ਉਪਲਬੱਧ ਹੋਵੇਗੀ। ਇਹ ਪ੍ਰਗਟਾਵਾ ਅੱਜ ਇਥੇ ਏ.ਐੱਸ.ਜੀ. ਹਸਪਤਾਲ ਦੀ ਆਈ.ਐੱਸ.ਓ. ਔਪਥੈਲਮੋਲੋਜਿਸਟ ਡਾ. ਹਿਮਾਨੀ ਨੇ ਦੱਸਿਆ ਕਿ ਪਟਾਕਿਆਂ ਕਾਰਨ ਅੱਖਾਂ ਨੂੰ ਲੱਗਣ ਵਾਲੀਆਂ ਸੱਟਾਂ ਬਹੁਤ ਗੰਭੀਰ ਹੋ ਸਕਦੀਆਂ ਹਨ। ਇਨ੍ਹਾਂ ਨਾਲ ਅੱਖ ਦੇ ਅੰਦਰੂਨੀ ਹਿੱਸਿਆਂ ਨੂੰ ਨੁਕਸਾਨ ਪਹੁੰਚਣ, ਕੌਰਨੀਆ ਫਟਣ, ਪਲਕਾਂ ’ਤੇ ਸੱਟ ਲੱਗਣ, ਆਇਰਿਸ ਅਤੇ ਲੈਂਸ ਨੂੰ ਨੁਕਸਾਨ ਹੋਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕਈ ਮਾਮਲਿਆਂ ਵਿਚ ਅੱਖਾਂ ਦੀ ਰੌਸ਼ਨੀ ਵੀ ਪ੍ਰਭਾਵਿਤ ਹੋ ਸਕਦੀ ਹੈ। ਡਾ. ਹਿਮਾਨੀ ਨੇ ਦੱਸਿਆ ਕਿ ਪਿਛਲੇ ਸਾਲ ਦੀਵਾਲੀ ਦੇ ਆਸ-ਪਾਸ ਇਸ ਮੁਹਿੰਮ ਤਹਿਤ ਲਗਭਗ 397 ਬੱਚਿਆਂ ਦਾ ਇਲਾਜ ਕੀਤਾ ਗਿਆ ਸੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਦੀਵਾਲੀ ਮੌਕੇ ਬੱਚਿਆਂ ਨੂੰ ਇਕੱਲੇ ਪਟਾਕੇ ਨਾ ਚਲਾਉਣ ਦੇਣ ਅਤੇ ਪਟਾਕੇ ਚਲਾਉਂਦੇ ਸਮੇਂ ਸੁਰੱਖਿਅਤ ਦੂਰੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਹੱਥ ਵਿਚ ਪਟਾਕੇ ਫੜ ਕੇ ਚਲਾਉਣ ਤੋਂ ਰੋਕਿਆ ਜਾਵੇ। ਪਟਾਕੇ ਚਲਾਉਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ, ਤਾਂ ਜੋ ਪਟਾਕਿਆਂ ਦੇ ਰਸਾਇਣ ਅੱਖਾਂ ਵਿਚ ਨਾ ਜਾਣ। ਡਾ. ਹਿਮਾਨੀ ਨੇ ਕਿਹਾ ਕਿ ਸਾਵਧਾਨੀਆਂ ਵਰਤ ਕੇ ਅੱਖਾਂ ਦੀਆਂ ਗੰਭੀਰ ਸੱਟਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਦੀਵਾਲੀ ਦਾ ਤਿਉਹਾਰ ਸੁਰੱਖਿਅਤ ਤੇ ਖੁਸ਼ੀਆਂ ਭਰਿਆ ਬਣਾਇਆ ਜਾ ਸਕਦਾ ਹੈ। ਇਸ ਮੌਕੇ ਸ੍ਰੀ ਹਿਮਾਂਸ਼ੁ ਸ਼ਰਮਾ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰਾਂ ’ਤੇ ਬੱਚਿਆਂ ਦੇ ਮੁਫਤ ਇਲਾਜ਼ ਤੋਂ ਇਲਾਵਾ ਬਾਕੀ ਮਰੀਜ਼ਾਂ ਲਈ ਭਾਰੀ ਛੋਟ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਖਤਰਨਾਕ ਨਸ਼ਾ ਚਿੱਟਾ ਤੇ ਗ਼ੈਰ ਕਾਨੂੰਨੀ ਪਿਸਤੌਲਾਂ ਨੇ ਬਰਬਾਦ ਕੀਤੀ ਪੰਜਾਬ ਦੀ ਜਵਾਨੀ : ਡਿੰਪਾ ਅਗਲੀ ਖ਼ਬਰ ਹਲਕਾ ਉੱਤਰੀ ’ਚ ਦਰਜਨ ਤੋਂ ਵਧੇਰੇ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।