ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੀ ਹੱਤਿਆ ਮਾਮਲੇ ’ਚ ਸ਼ੂਟਰ ਸਣੇ 2 ਹੋਰ ਮੁਲਜ਼ਮ ਕਾਬੂ
ਅੰਮ੍ਰਿਤਸਰ, 14 ਨੰਵਬਰ (ਰੇਸ਼ਮ ਸਿੰਘ)-ਕਰੀਬ ਇਕ ਮਹੀਨਾ ਪਹਿਲਾਂ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਮਧੂਸੂਦਨ ਸਿੰਘ ਉਰਫ ਮੈਡ ਸੰਧੂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਵਲੋਂ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਇਕ ਨੇ ਸ਼ੂਟਰ ਨੂੰ ਪਨਾਹ ਦਿੱਤੀ ਸੀ ਜਦੋਂ ਕਿ ਦੂਜਾ ਖੁਦ ਹੀ ਸ਼ੂਟਰ ਹੈ ਅਤੇ ਉਸਨੇ ਦਿੱਲੀ ਵਿਚ ਆਤਮ ਸਮਰਪਣ ਕੀਤਾ ਹੈ ਅਤੇ ਹੁਣ ਪੁਲਿਸ ਵਲੋਂ ਉਸਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਜਾ ਰਿਹਾ ਹੈ।
ਮੈਡ ਸੰਧੂ ਦੀ ਫਾਈਲ ਤਸਵੀਰ
15-11-2026