24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਨਾਲ ਪੰਜਾਬ ਦੇਸ਼ 'ਚ ਪਹਿਲਾ ਸੂਬਾ ਬਣਿਆ-ਬਲਵੰਤ ਸਿੰਘ ਸੰਧੂ ਯੂ.ਐਸ.ਏ. <br/>

ਅਜੀਤ ਡੈਸਕ 26-01-2026
ਖੇਮਕਰਨ, 25 ਜਨਵਰੀ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਯਤਨਾਂ ਸਦਕਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ 'ਚ 60 ਲੱਖ ਦੇ ਕਰੀਬ ਪਰਿਵਾਰਾਂ ਦੀ ਸਿਹਤ ਦਾ ਮੁਫ਼ਤ ਇਲਾਜ ਕਰਨ ਲਈ ਲਾਗੂ ਕੀਤੀ ਸਿਹਤ ਬੀਮਾ ਯੋਜਨਾ ਇਕ ਬਹੁਤ ਵੱਡਾ ਇਤਿਹਾਸਕ ਫੈਸਲਾ ਹੈ, ਜਿਸ ਨਾਲ ਸੂਬੇ ਦੀ ਜਨਤਾ ਦੇ ਹਰ ਵਰਗ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਸਕੀਮ ਵਿਚ ਹੁਣ ਪੰਜਾਬ 'ਚ ਰਹਿ ਰਹੇ ਪਰਿਵਾਰਾਂ ਕਰੀਬ 10 ਲੱਖ ਰੁਪਏ ਤੱਕ ਆਪਣਾ ਮੁਫ਼ਤ ਇਲਾਜ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਤੋਂ ਕਰਵਾ ਸਕਦੇ ਹਨ | ਇਹ ਸੂਬਾ ਵਾਸੀਆਂ ਨੂੰ ਸਰਕਾਰ ਨੇ ਬਹੁਤ ਵੱਡੀ ਰਾਹਤ ਦੇ ਰੂਪ 'ਚ ਤੋਹਫ਼ਾ ਦਿੱਤਾ ਹੈ | ਇਸ ਫੈਸਲੇ ਕਰਕੇ ਹੁਣ ਪੰਜਾਬ ਦੇਸ਼ 'ਚ ਇੰਨੀ ਵੱਡੀ ਮੁਫ਼ਤ ਬੀਮਾ ਯੋਜਨਾ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਆਪ' ਦੇ ਐਨ.ਆਰ.ਆਈ. ਆਗੂ ਬਲਵੰਤ ਸਿੰਘ ਸੰਧੂ ਯੂ.ਐਸ.ਏ. (ਟਰਾਂਸਪੋਰਟਰ) ਨੇ ਇਕ ਬਿਆਨ 'ਚ ਕੀਤਾ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਰਾਜ ਦੌਰਾਨ ਕੇਵਲ ਝੂਠੇ ਵਾਅਦਿਆਂ 'ਚ ਜਨਤਾ ਨੂੰ ਹਰ ਵਾਰ ਰੱਖਿਆ ਤੇ ਸੂਬੇ ਵਿਚਲੀਆਂ ਸਿੱਖਿਆ ਅਤੇ ਸਿਹਤ ਸੰਸਥਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ | ਸਿਰਫ ਲੋਕਾਂ ਨੂੰ ਝੂਠੇ ਲਾਰਿਆਂ ਵਿਚ ਉਲਝਾਈ ਰੱਖਿਆ, ਪਰ ਜਦੋਂ ਦੀ ਪੰਜਾਬ 'ਚ 'ਆਪ' ਦੀ ਸਰਕਾਰ ਬਣੀ ਹੈ, ਇਸ ਸਰਕਾਰ ਨੇ ਵੋਟਰਾਂ ਨਾਲ ਕੀਤਾ ਹਰ ਚੋਣਾਵੀ ਵਾਅਦਾ ਪੂਰਾ ਕੀਤਾ ਹੈ | ਪਹਿਲਾਂ ਸਰਕਾਰੀ ਸਕੂਲਾਂ 'ਚ ਸਟਾਫ਼ ਪੂਰਾ ਕਰਕੇ ਪੜ੍ਹਾਈ ਦਾ ਪੱਧਰ ਉੱਚਾ ਚੁੱਕਿਆ ਤੇ ਹੁਣ ਸੂਬਾ ਵਾਸੀਆਂ ਦੀ ਸਿਹਤ ਸੰਭਾਲ ਲਈ ਇਤਿਹਾਸਕ ਕਦਮ ਚੁੱਕਿਆ ਹੈ, ਜਿਸ ਕਰਕੇ ਸਰਕਾਰ ਦੇ ਇਸ ਫੈਸਲੇ ਨੇ ਲੋਕਾਂ ਵਿਚ ਬਹੁਤ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ ਅਤੇ ਲੋਕ ਜਗ੍ਹਾ-ਜਗ੍ਹਾ ਸਰਕਾਰ ਦੇ ਇਸ ਫੈਸਲੇ ਦਾ ਭਰਵਾਂ ਸਵਾਗਤ ਕਰ ਰਹੇ ਹਨ | ਇਸ ਸਕੀਮ 'ਚ ਸਰਕਾਰੀ ਮੁਲਾਜ਼ਮ ਪੈਨਸ਼ਨ ਵੀ ਸ਼ਾਮਿਲ ਹਨ | ਹੁਣ ਸੂਬੇ ਦੇ ਇਸ ਸਕੀਮ ਦੇ ਕਾਰਡਧਾਰਕਾਂ ਨੂੰ ਬਿਨਾ ਕਿਸੇ ਫੀਸ ਦੇ ਆਪਣਾ ਤੇ ਪਰਿਵਾਰਕ ਮੈਂਬਰਾਂ ਦਾ ਸਾਰਾ ਇਲਾਜ ਮੁਫ਼ਤ ਹੋਵੇਗਾ | ਉਨ੍ਹਾਂ ਇਸ ਨੂੰ ਸੂਬਾ ਵਾਸੀਆਂ ਲਈ ਬੜੀ ਵੱਡੀ ਰਾਹਤ ਕਰਾਰ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਮਾਨ ਸਰਕਾਰ ਨੇ ਸੂਬਾ ਵਾਸੀ ਹਰ ਵਰਗ ਨੂੰ 600 ਯੂਨਿਟ ਬਿਜਲੀ ਮੁਆਫ਼ੀ ਦੀ ਵੀ ਬਹੁਤ ਵੱਡੀ ਰਾਹਤ ਦੇ ਕੇ ਸੂਬਾ ਵਾਸੀਆਂ ਦਾ ਦਿੱਲ ਜਿੱਤਿਆ ਸੀ | ਮਾਨ ਸਰਕਾਰ ਨੇ ਹੁਣ ਫਿਰ ਬਹੁਤ ਵੱਡਾ ਲੋਕ ਹਿੱਤ ਫ਼ੈਸਲਾ ਲੈ ਕੇ ਦੇਸ਼ 'ਚ ਨਵਾਂ ਮੀਲ ਪੱਥਰ ਰੱਖਿਆ ਹੈ, ਜਿਸ ਕਰਕੇ ਪੰਜਾਬ 'ਚ ਦੁਬਾਰਾ 'ਆਪ' ਦੀ ਸਰਕਾਰ ਬਣਨਾ ਯਕੀਨੀ ਹੋ ਗਿਆ ਹੈ |

ਪਿਛਲੀ ਖ਼ਬਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਸਮੂਹ ਸ਼ਹੀਦ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਦੀ ਮਹੀਨਾਵਾਰ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।