24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਸਮੂਹ ਸ਼ਹੀਦ ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾਇਆ <br/>

ਅਜੀਤ ਡੈਸਕ 26-01-2026
ਪੱਟੀ, 25 ਜਨਵਰੀ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਜਥੇਬੰਦੀ ਵਲੋਂ ਪਿੰਡ ਸਭਰਾ ਵਿਖੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਜ਼ਿਲਿ੍ਹਆਂ ਤੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਦੇ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਖੁੱਲ੍ਹੇ ਪੰਡਾਲ 'ਚ ਦੀਵਾਨ ਸਜਾਏ ਗਏ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਸਮੂਹ ਸ਼ਹੀਦਾਂ ਸਿੰਘਾਂ ਦੀਆਂ ਲਾਸਾਨੀ ਸ਼ਹਾਦਤਾਂ ਬਾਰੇ ਵਿਸਥਾਰ ਸਹਿਤ ਇਤਿਹਾਸ ਸੁਣਾਇਆ | ਇਸ ਮੌਕੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਨੇ ਬੜੇ ਹੀ ਸੁਚੱਜੇ ਢੰਗ ਨਾਲ ਸਮੂਹ ਸੰਗਤਾਂ ਨੂੰ ਸਹੀਦ ਸਿੰਘਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਬੋਲਦਿਆਂ ਕਿਹਾ ਕਿ ਅਸੀਂ ਹਰੀ ਸਿੰਘ ਨਲੂਆ ਦੇ ਵਾਰਿਸ ਹਾਂ ਤੇ ਹਮੇਸ਼ਾਂ ਹੀ ਇਕੱਠੇ ਹੋ ਕੇ ਮੋਰਚੇ ਫ਼ਤਹਿ ਹੁੰਦੇ ਹਨ | ਇਸ ਮੌਕੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਵਿੱਤ ਸਕੱਤਰ ਸਾਹਿਬ ਸਿੰਘ ਸਭਰਾ ਨੇ ਕਿਸਾਨ ਮੱੁਦਿਆਂ ਬਾਰੇ ਬੋਲਦੇ ਕਿਹਾ ਕਿ ਬਿਜਲੀ ਬਿੱਲ 2025 ਐਕਟ ਰੱਦ ਕੀਤਾ ਜਾਵੇ ਅਤੇ ਕਰ ਮੁਕਤ ਵਾਪਾਰ ਅਤੇ ਬੀਜ ਐਕਟ 2025 ਤਿੰਨੇ ਕਨੂੰਨ ਰੱਦ ਕਰਕੇ ਪੰਜਾਬ ਸਰਕਾਰ ਮਤਾ ਪਾ ਕੇ ਭਾਰਤ ਸਰਕਾਰ ਨੂੰ ਭੇਜੇ ਅਤੇ ਜੋ ਅੰਮਿ੍ਤਸਰ ਤੋਂ ਵਾਇਆ ਘਰਿਆਲਾ ਤੋਂ ਫਿਰੋਜ਼ਪੁਰ ਮੱਲਾਂਵਾਲਾ ਰੇਲਵੇ ਲਾਈਨ ਸੰਬੰਧੀ ਸਰਕਾਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਕਿਸਾਨਾਂ ਨੂੰ ਭਾਅ ਬਜ਼ਾਰ ਮੁਤਾਬਿਕ ਜ਼ਮੀਨਾਂ ਦੇ ਚਾਰ ਗੁਣਾ ਹਿਸਾਬ ਨਾਲ ਅਤੇ ਉਜਾੜਾ ਭੱਤਾ ਅਤੇ ਜ਼ਮੀਨ ਮਾਲਿਕ ਦੇ ਕਿਸਾਨ ਦੇ ਪਰਿਵਾਰ 'ਚ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ | ਇਸ ਮੌਕੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਜਲੰਧਰ ਦੇ ਹਲਕਾ ਸ਼ਾਹਕੋਟ ਦੇ ਪਾਣੀ ਦੇ ਨਿਕਾਸ ਲਈ ਪਿੱਲਰ ਦਿੱਤੇ ਜਾਣ | ਇਸ ਮੌਕੇ ਸੂਬਾ ਜਨਰਲ ਸਕੱਤਰ ਸੁੱਚਾ ਸਿੰਘ ਲੱਧੂ ਅਤੇ ਅੰਗਰੇਜ਼ ਸਿੰਘ ਬੂਟੇਵਾਲਾ ਮੁੱਖ ਬੁਲਾਰਾ ਪੰਜਾਬ ਨੇ ਕਿਹਾ ਕਿ ਜੋ ਹੜ੍ਹਾਂ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਫ਼ਸਲਾਂ ਬਰਬਾਦ ਹੋਈਆਂ ਹਨ | ਉਨ੍ਹਾਂ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਵੀ ਨਹੀਂ ਮਿਲਿਆ | ਉਨ੍ਹਾਂ ਕਿਸਾਨਾਂ ਨੂੰ ਜਲਦ ਤੋਂ ਜਲਦ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ | ਇਸ ਸੰਬੰਧੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਢਾ ਵਲੋਂ ਇਕ ਵਫਦ ਸੀਨੀਅਰ ਅਧਿਕਾਰੀਆਂ ਨੂੰ ਮਿਲੇਗਾ | ਇਸ ਮੌਕੇ ਰਣਜੀਤ ਸਿੰਘ ਜ਼ਿਲ੍ਹਾ ਜਲੰਧਰ, ਸੁਖਦੇਵ ਸਿੰਘ ਮੰਡ ਜ਼ਿਲ੍ਹਾ ਫਿਰੋਜ਼ਪੁਰ, ਮੰਗਲ ਸਿੰਘ ਰਾਮਪੁਰਾ ਅੰਮਿ੍ਤਸਰ, ਸਤਨਾਮ ਸਿੰਘ ਸੋਨੂੰ ਸਭਰਾ, ਗੁਰਸਾਹਿਬ ਸਿੰਘ ਚਾਟੀਵਿੰਡ, ਸੁੱਚਾ ਸਿੰਘ ਲੱਧੂ, ਮੁਖਤਾਰ ਸਿੰਘ ਤਲਵੰਡੀ, ਰਣਚੇਤ ਸਿੰਘ ਸ਼ਾਹਕੋਟ, ਦਿਲਬਾਗ ਸਿੰਘ ਚੰਬਲੀਆਂ, ਕਰਨੈਲ ਸਿੰਘ ਭੋਲਾ ਜੋਗੇਵਾਲਾ, ਗੁਰਦਿੱਤ ਸਿੰਘ ਮਾਣੋਚਾਹਲ, ਗੁਰਬੀਰ ਸਿੰਘ ਭਉਵਾਲ, ਸਾਰਜ ਸਿੰਘ ਰਸੂਲਪੁਰ, ਪ੍ਰਗਟ ਸਿੰਘ ਚੰਬਾ, ਹਰਜੀਤ ਸਿੰਘ ਜੌਹਲ, ਕਾਬਲ ਸਿੰਘ ਵਰਿਆਂ, ਸੁਖਜਿੰਦਰ ਸਿੰਘ ਰਾਜੂ ਰੂੜੀਵਾਲਾ, ਲਖਬੀਰ ਸਿੰਘ ਗੱਟੀ ਹਰੀਕੇ, ਬਾਬਾ ਦਰਸ਼ਨ ਸਿੰਘ ਦਾਸੂਵਾਲ ਵਾਲੇ, ਬਲੀ ਸਿੰਘ ਤਲਵੰਡੀ, ਅੰਗਰੇਜ਼ ਸਿੰਘ ਬੂਟੇਵਾਲਾ, ਨਵਦੀਪ ਸਿੰਘ ਲਾਲੀ ਗੈਸ ਏਜੰਸੀ ਵਾਲੇ, ਜਗਜੀਤ ਸਿੰਘ ਬੱਬੂ ਇਕਾਈ ਪ੍ਰਧਾਨ, ਗੁਰਜੀਤ ਸਿੰਘ ਜਨਰਲ ਸਕੱਤਰ, ਹੀਰਾ ਸਿੰਘ ਜੋਧੂਕਾ, ਕਸ਼ਮੀਰ ਸਿੰਘ ਜੋਤੀਸ਼ਾਹ, ਅਜ਼ਾਦ ਸਿੰਘ, ਗੁਰਪ੍ਰੀਤ ਸਿੰਘ ਸੈਕਟਰੀ, ਸਿਕੰਦਰ ਸਿੰਘ ਜੌੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਮੁੰਡਾ ਪਿੰਡ ਨਮਿਤ ਭੋਗ ਤੇ ਅੰਤਿਮ ਅਰਦਾਸ <br/> ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਲਾਗੂ ਕਰਨ ਨਾਲ ਪੰਜਾਬ ਦੇਸ਼ 'ਚ ਪਹਿਲਾ ਸੂਬਾ ਬਣਿਆ-ਬਲਵੰਤ ਸਿੰਘ ਸੰਧੂ ਯੂ.ਐਸ.ਏ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।