25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪਿੱਦੀ ਵਿਖੇ ਮਨਾਇਆ 77ਵਾਂ ਗਣਤੰਤਰ ਦਿਵਸ <br/>

ਅਜੀਤ ਡੈਸਕ 26-01-2026
ਤਰਨ ਤਾਰਨ, 25 ਜਨਵਰੀ (ਹਰਿੰਦਰ ਸਿੰਘ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ, ਜੋ ਕਿ ਚੀਫ਼ ਖਾਲਸਾ ਦੀਵਾਨ ਦੇ ਸ਼ਲਾਘਾਯੋਗ ਸਹਿਯੋਗ ਸਦਕਾ ਤਰੱਕੀ ਦੀਆਂ ਪੈੜਾਂ 'ਤੇ ਚੱਲ ਰਿਹਾ ਹੈ, ਵਿਖੇ 77ਵਾਂ ਗਣਤੰਤਰ ਦਿਵਸ ਬੜੀ ਧੂੰਮਧਾਮ ਨਾਲ ਮਨਾਇਆ ਗਿਆ | ਇਸ ਦਿਨ ਦਾ ਆਗਾਜ਼ ਬਾਬਾ ਫਤਿਹ ਸਿੰਘ ਜੀ ਹਾਊਸ ਦੇ ਅਧਿਆਪਕ ਗੁਰਪ੍ਰੀਤ ਸਿੰਘ ਨੇ ਗਣਤੰਤਰ ਦਿਵਸ ਦਾ ਇਤਿਹਾਸ ਅਤੇ ਮਹੱਤਵ ਨੂੰ ਬੱਚਿਆਂ ਨਾਲ ਸਾਂਝਾ ਕਰਦਾ ਹੋਇਆ ਕੀਤਾ ਅਤੇ ਦੱਸਿਆ ਕਿ ਭਾਰਤੀ ਸੰਵਿਧਾਨ ਨੂੰ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੋਣ ਦਾ ਮਾਣ ਪ੍ਰਾਪਤ ਹੈ, ਜੋ ਕਿ ਸਾਨੂੰ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਦੋਵਾਂ ਦਾ ਅਹਿਸਾਸ ਕਰਵਾਉਂਦਾ ਹੈ | ਇਸ ਉਪਰੰਤ ਬੱਚਿਆਂ ਨੇ ਇਸ ਮਹਾਨ ਦਿਨ ਨੂੰ ਸਮਰਪਿਤ ਆਪਣੀ ਪਰਫੋਰਮੈਂਸ ਦਿੱਤੀ, ਜੋ ਕਿ ਭਾਰਤ ਦੇ ਲੋਕਾਂ ਦੇ ਜੋਸ਼, ਪਿਆਰ ਅਤੇ ਬੁਲੰਦ ਹੌਂਸਲੇ ਨੂੰ ਪੇਸ਼ ਕਰਦੀ ਸੀ | ਇਸ ਦੇ ਨਾਲ ਹੀ ਅਧਿਆਪਕਾਂ ਵਲੋਂ ਜਮਾਤ ਵਿਚ ਬੱਚਿਆਂ ਕੋਲੋਂ ਅਲੱਗ ਅਲੱਗ ਗਤੀਵਿਧੀਆਂ ਕਰਵਾਈਆਂ ਗਈਆਂ, ਜੋ ਕਿ ਉਨ੍ਹਾਂ ਦਾ ਆਪਣੇ ਦੇਸ਼ ਦੇ ਤਿਰੰਗੇ ਅਤੇ ਸੰਵਿਧਾਨ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਤੀਕ ਸਨ | ਸਕੂਲ ਦੇ ਵਿਦਿਆਰਥੀ ਪਵਿੱਤਰ ਸਿੰਘ, ਸੁਖਰਾਜ ਸਿੰਘ ਅਤੇ ਹਰਮਨਦੀਪ ਸਿੰਘ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦੇ ਕਿਰਦਾਰ ਵਿਚ ਸਕੂਲ ਪਹੁੰਚੇ ਅਤੇ ਅਮਰ ਸ਼ਹੀਦਾਂ ਦੀ ਯਾਦ ਫਿਰ ਤੋਂ ਸਾਕਾਰ ਕਰ ਦਿੱਤੀ | ਸਕੂਲ ਦੇ ਪਿ੍ੰਸੀਪਲ ਮੈਡਮ ਸਰਬਜੀਤ ਕੌਰ ਵਲੋਂ ਦੇਸ਼ ਦਾ ਮਾਣ ਅਤੇ ਪਹਿਚਾਣ ਤਿਰੰਗੇ ਨੂੰ ਲਹਿਰਾਇਆ ਗਿਆ ਅਤੇ ਬੱਚਿਆਂ ਨਾਲ ਇਸ ਦਿਨ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆਂ ਡਾਕਟਰ ਬੀ.ਆਰ. ਅੰਬੇਡਕਰ ਦੀ ਸ਼ਖ਼ਸੀਅਤ, ਭਾਰਤੀ ਸੰਵਿਧਾਨ ਦੀ ਮਹੱਤਤਾ ਅਤੇ ਇਸ ਦੇ ਸੰਪੂਰਨ ਪ੍ਰਭੂਸੱਤਾ ਸੱਤਾ ਵਿਚ ਅਨੇਕਾਂ ਸ਼ਹੀਦਾਂ ਦੇ ਪਏ ਯੋਗਦਾਨ ਸੰਬੰਧੀ ਵਿਸਥਾਰਪੂਰਵਕ ਚਰਚਾ ਕੀਤੀ | ਜਿਸ ਉਪਰੰਤ ਬੱਚਿਆਂ ਕੋਲੋਂ ਵੀ ਸਵਾਲ ਜਵਾਬ ਕੀਤੇ ਗਏ | ਉਨ੍ਹਾਂ ਨੇ ਦੱਸਿਆ ਕਿ ਸਾਨੂੰ ਕਦੇ ਵੀ ਆਜ਼ਾਦੀ ਲਈ ਜਿੰਨਾਂ ਨੇ ਸੰਘਰਸ਼ ਕੀਤਾ ਅਤੇ ਆਪਣੀਆਂ ਜਾਨਾਂ ਤੇ ਪਰਿਵਾਰਾਂ ਨੂੰ ਵਾਰਨ ਦੀ ਪਰਵਾਹ ਤੱਕ ਨਹੀਂ ਕੀਤੀ, ਅਜਿਹੇ ਯੋਧਿਆਂ ਦੀ ਸੋਚ ਅਤੇ ਇਤਿਹਾਸ ਨੂੰ ਵਿਸਾਰਨਾ ਨਹੀਂ ਚਾਹੀਦਾ | ਆਪਣੀ ਸੋਚ ਨੂੰ ਵੀ ਉਨ੍ਹਾਂ ਵਾਂਗ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ | ਇਸ ਮੌਕੇ ਸਕੂਲ ਦੇ ਮੈਂਬਰ ਇੰਚਾਰਜ਼ ਗੁਰਿੰਦਰ ਸਿੰਘ ਲੋਹੇਵਾਲੇ ਅਤੇ ਸਤਵਿੰਦਰ ਸਿੰਘ ਵੀ ਭਾਰਤੀ ਸੰਵਿਧਾਨ ਅਤੇ ਇਸ ਦੀ ਪ੍ਰਭੂਸੱਤਾ ਨੂੰ ਨਤਮਸਤਕ ਹੋਏ | ਉਨ੍ਹਾਂ ਨੇ ਵਿਦਿਆਰਥੀਆਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆ ਬੱਚਿਆਂ ਨੰੂ ਹਮੇਸ਼ਾਂ ਨਿਡਰਤਾ ਨਾਲ ਸਹੀ ਰਸਤੇ ਤੇ ਚੱਲਣ ਅਤੇ ਆਪਣੇ ਫਰਜ਼ਾਂ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਬਦਲੇਗਾ ਪੰਜਾਬ ਦਾ ਸਿਹਤ ਢਾਂਚਾ-ਠੇਕੇਦਾਰ ਅਮਰਜੀਤ ਸਿੰਘ ਅਗਲੀ ਖ਼ਬਰ ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।