25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਜਦ ਹਰਿਦੁਆਰ ਅਸਥੀਆਂ ਲਿਜਾਣ ਲਈ ਸ਼ਮਸ਼ਾਨਘਾਟ ਪਹੁੰਚਿਆ ਪਰਿਵਾਰ, ਸ਼ਮਸ਼ਾਨਘਾਟ ਵਾਲਿਆਂ ਨੇ ਪਹਿਲਾਂ ਹੀ ਹੋਰ ਪਰਿਵਾਰ ਨੂੰ ਦਿੱਤੀਆਂ <br/>

ਅਜੀਤ ਡੈਸਕ 31-01-2026
ਤਰਨ ਤਾਰਨ, 30 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਸਮਸ਼ਾਨਘਾਟ ਵਿਖੇ ਸ਼ੁੱਕਰਵਾਰ ਦੀ ਸਵੇਰ ਨੂੰ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸਮਸ਼ਾਨਘਾਟ ਦੇ ਮੁਲਾਜ਼ਮਾਂ ਦੀ ਗਲਤੀ ਕਾਰਨ ਇਕ ਮਿ੍ਤਕ ਵਿਅਕਤੀ ਦੀਆਂ ਅਸਥੀਆਂ ਕਿਸੇ ਹੋਰ ਪਰਿਵਾਰ ਨੂੰ ਦੇ ਦਿੱਤੀਆਂ | ਜਦ ਉਕਤ ਮਿ੍ਤਕ ਵਿਅਕਤੀ ਦਾ ਪਰਿਵਾਰ ਆਪਣੇ ਪਿਤਾ ਦੀਆਂ ਅਸਥੀਆਂ ਲੈਣ ਸਮਸ਼ਾਨਘਾਟ ਪਹੁੰਚਿਆ ਤਾਂ ਅਸਥੀਆਂ ਉਥੇ ਨਾ ਦੇਖ ਕੇ ਦੰਗ ਰਹਿ ਗਏ | ਇਸ ਸੰਬੰਧ ਵਿਚ ਜਿਸ ਪਰਿਵਾਰ ਦੀਆਂ ਅਸਥੀਆਂ ਬਦਲ ਕੇ ਹੋਰ ਕਿਸੇ ਨੂੰ ਦੇ ਦਿੱਤੀਆਂ ਗਈਆਂ, ਉਸ ਪਰਿਵਾਰ ਦੇ ਮੈਂਬਰਾਂ ਨੇ ਸਮਸ਼ਾਨਘਾਟ ਦੇ ਮੁਲਾਜ਼ਮਾਂ ਨੂੰ ਜਦ ਪੁੱਛਿਆ ਤਾਂ ਉਲਟਾ ਸਮਸ਼ਾਨਘਾਟ ਦੇ ਮੁਲਾਜ਼ਮ ਉਨ੍ਹਾਂ ਦੇ ਗਲ ਪੈ ਗਏ, ਜਿਸ ਤੋਂ ਬਾਅਦ ਸਮਸ਼ਾਨਘਾਟ ਵਿਚ ਪੁਲਿਸ ਬੁਲਾਉਣੀ ਪਈ | ਇਸ ਸੰਬੰਧ ਵਿਚ ਜਿਸ ਮਿ੍ਤਕ ਦੀਆਂ ਅਸਥੀਆਂ ਬਦਲੀਆਂ ਗਈਆਂ, ਉਸ ਦੇ ਪਰਿਵਾਰਕ ਮੈਂਬਰਾਂ ਨੇ ਕਾਫ਼ੀ ਹੱਲਾ ਗੁੱਲਾ ਕੀਤਾ | ਦੂਸਰੇ ਪਾਸੇ ਜਿਹੜੀਆਂ ਅਸਥੀਆਂ ਕਿਸੇ ਦੂਸਰੇ ਪਰਿਵਾਰ ਨੂੰ ਦੇ ਦਿੱਤੀਆਂ ਗਈਆਂ, ਉਨ੍ਹਾਂ ਨੇ ਹਰਿਦੁਆਰ ਜਾ ਕੇ ਗੰਗਾ ਨਦੀ ਵਿਚ ਜਲ ਪ੍ਰਵਾਹ ਕਰ ਦਿੱਤੀਆਂ | ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਨਵੀਨ ਕੁਮਾਰ ਪੁੱਤਰ ਤਿਲਕ ਰਾਜ ਗਲੀ ਕਸ਼ਮੀਰੀਆਂ ਵਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਤਿਲਕ ਰਾਜ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਬੱਚੇ ਵਿਦੇਸ਼ ਵਿਚ ਰਹਿੰਦੇ ਸਨ | ਬੱਚੇ ਆਪਣੇ ਦਾਦਾ ਤਿਲਕ ਰਾਜ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਲਈ ਵਿਦੇਸ਼ ਤੋਂ ਵਾਪਸ ਆ ਗਏ | ਅੱਜ ਜਦ ਸਾਰਾ ਪਰਿਵਾਰ ਗੱਡੀਆਂ ਲੈ ਕੇ ਤਿਲਕ ਰਾਜ ਦੇ ਫੁੱਲਾਂ ਨੂੰ ਹਰਿਦੁਆਰ ਲਿਜਾਣ ਲਈ ਤਰਨ ਤਾਰਨ ਦੇ ਸਮਸ਼ਾਨਘਾਟ ਪਹੁੰਚਿਆ ਤਾਂ ਸਮਸ਼ਾਨਘਾਟ ਵਿਚ ਬਣੇ ਕਮਰੇ ਵਿਚ ਉਨ੍ਹਾਂ ਦੇ ਪਿਤਾ ਦੀਆਂ ਅਸਥੀਆਂ ਦੀ ਗੁੱਥਲੀ ਨਾ ਦੇਖ ਕੇ ਉਹ ਦੰਗ ਰਹਿ ਗਏ | ਜਦ ਇਸ ਸੰਬੰਧ ਵਿਚ ਉਨ੍ਹਾਂ ਨੇ ਸਮਸ਼ਾਨਘਾਟ ਵਿਚ ਮੌਜੂਦ ਕਰਮਚਾਰੀਆਂ ਪਾਸੋਂ ਪੁੱਛਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਪਿਛਲੇ ਦਿਨੀਂ ਤਰਨ ਤਾਰਨ ਦੇ ਮਰੇ ਪੇ੍ਰਮ ਕੁਮਾਰ ਨਾਮਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਗ਼ਲਤੀ ਨਾਲ ਇਹ ਅਸਥੀਆਂ ਦੇ ਦਿੱਤੀਆਂ ਗਈਆਂ ਹਨ | ਇਸ ਸੰਬੰਧੀ ਮੌਕੇ 'ਤੇ ਪਹੁੰਚੇ ਪ੍ਰਬੰਧਕਾਂ ਨੇ ਪ੍ਰੇਮ ਕੁਮਾਰ ਦੇ ਪਰਿਵਾਰਕ ਮੈਂਬਰਾਂ ਨਾਲ ਜਦ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜੋ ਉਨ੍ਹਾਂ ਨੂੰ ਅਸਥੀਆਂ ਦਿੱਤੀਆਂ ਗਈਆਂ, ਉਹ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ | ਨਵੀਨ ਕੁਮਾਰ ਨੇ ਦੋਸ਼ ਲਗਾਇਆ ਕਿ ਜਦ ਉਨ੍ਹਾਂ ਨੇ ਸਮਸ਼ਾਨਘਾਟ ਦੇ ਕਰਮਚਾਰੀਆਂ ਨਾਲ ਗ਼ਲਤੀ ਸੰਬੰਧੀ ਗੱਲ ਕੀਤੀ ਤਾਂ ਉਨ੍ਹਾਂ ਨਾਲ ਗਾਲੀ ਗਲੋਚ ਕਰਨ ਲੱਗ ਪਏ ਅਤੇ ਉਨ੍ਹਾਂ ਦੇ ਗਲ ਪੈ ਕੇ ਧਮਕੀਆਂ ਦਿੱਤੀਆਂ | ਜਿਥੇ ਇਹ ਪਰਿਵਾਰ ਆਪਣੇ ਮਿ੍ਤਕ ਪਿਤਾ ਤਿਲਕ ਰਾਜ ਦੀਆਂ ਅਸਥੀਆਂ ਨੂੰ ਗੰਗਾ ਨਦੀ ਵਿਚ ਜਲ ਪ੍ਰਵਾਹ ਕਰਨ ਅਤੇ ਹੋਰ ਰਸਮਾਂ ਕਰਨ ਤੋਂ ਵਾਂਝਾ ਹੋ ਗਿਆ ਹੈ, ਉਥੇ ਮਿ੍ਤਕ ਪ੍ਰੇਮ ਕੁਮਾਰ ਦਾ ਪਰਿਵਾਰ ਤਿਲਕ ਰਾਜ ਦੀਆਂ ਅਸਥੀਆਂ ਨੂੰ ਜਲ

ਪਿਛਲੀ ਖ਼ਬਰ ਥਾਣਾ ਸਿਟੀ ਪੱਟੀ ਦੀ ਪੁਲਿਸ ਵਲੋਂ ਬਾਜ਼ਾਰਾਂ ਤੇ ਬੱਸ ਸਟੈਂਡ ਵਿਚ ਚਲਾਇਆ ਚੈਕਿੰਗ ਅਭਿਆਨ <br/> ਅਗਲੀ ਖ਼ਬਰ ਕੇਂਦਰੀ ਜੇਲ੍ਹ ਵਿਚੋਂ ਮਿਲੇ ਮੋਬਾਈਲ ਤੇ ਹੋਰ ਸਾਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।