24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਰਕਾਰੀ ਸਕੂਲਾਂ ਵਿਚ ਦਾਖ਼ਲੇ ਵਧਾਉਣ ਲਈ ਪ੍ਰਚਾਰ ਵੈਨ ਦੂਸਰੇ ਦਿਨ ਪੰਡੋਰੀ ਗੋਲਾ ਤੋਂ ਰਵਾਨਾ <br/>

ਪਿੰਡ ਪੰਡੋਰੀ ਗੋਲਾ ਤੋਂ ਪ੍ਰਚਾਰ ਵੈਨ ਰਵਾਨਾ ਹੋਣ ਮੌਕੇ ਸਕੂਲ ਅਧਿਆਪਕ | <br/> 31-01-2026
ਤਰਨ ਤਾਰਨ, 30 ਜਨਵਰੀ (ਇਕਬਾਲ ਸਿੰਘ ਸੋਢੀ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰੇਰਨਾ, ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਦਾਖ਼ਲਾ ਪ੍ਰਚਾਰ ਵੈਨ ਦੂਸਰੇ ਦਿਨ ਪਿੰਡ ਪੰਡੋਰੀ ਗੋਲਾ ਤੋਂ ਵੱਖ-ਵੱਖ ਪਿੰਡਾਂ ਲਈ ਇਕ ਰਵਾਨਾ ਹੋਈ | ਇਹ ਮੁਹਿੰਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ., ਐਲੀ.) ਸਤਨਾਮ ਸਿੰਘ ਬਾਠ ਦੀ ਯੋਗ ਦੇਖ ਰੇਖ ਹੇਠ ਚਲਾਈ ਜਾ ਰਹੀ ਹੈ | ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ (ਤਰਨ ਤਾਰਨ ਪਰਾਪਰ) ਸਰਬਜੀਤ ਸਿੰਘ ਨੈਸ਼ਨਲ ਐਵਾਰਡੀ ਨੇ ਵੈਨ ਨੂੰ ਪੰਡੋਰੀ ਗੋਲਾ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ | ਇਹ ਵੈਨ ਪੰਡੋਰੀ ਗੋਲਾਂ ਤੋਂ ਬਲਾਕ ਨੂਰਦੀ ਅਤੇ ਫਿਰ ਗੰਡੀਵਿੰਡ ਪਹੁੰਚੀ | ਇੱਥੋਂ ਚੱਲ ਕੇ ਇਹ ਵੈਨ ਪਿੰਡ ਬਾਠ, ਮੁਰਾਦਪੁਰ, ਪਲਾਸੌਰ, ਜੀਓਬਾਲਾ, ਡਾਲੇਕੇ, ਗੱਗੋਬੂਹਾ, ਭੁੱਚਰ, ਸਰਾਏ ਅਮਾਨਤ ਖਾਂ ਅਤੇ ਅਖੀਰ ਵਿੱਚ ਚੀਮਾ ਬਲਾਕ ਗੰਡੀਵਿੰਡ ਵਿਖੇ ਪਹੁੰਚੀ | ਬਲਾਕ ਨੂਰਦੀ ਵਿਖੇ ਪਹੁੰਚਣ 'ਤੇ ਇਸ ਦਾਖਲਾ ਪ੍ਰਚਾਰ ਵੈਨ ਨੂੰ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਗੁਰਦੀਪ ਸਿੰਘ ਦੇ ਸਪੁਰਦ ਕੀਤਾ ਗਿਆ, ਜਿੱਥੋਂ ਬਲਾਕ ਨੋਡਲ ਅਫ਼ਸਰ ਪ੍ਰਭਜੋਤ ਸਿੰਘ ਗੋਹਲਵੜ, ਕੰਵਰਦੀਪ ਸਿੰਘ ਅਤੇ ਸੈਂਕੜੇ ਅਧਿਆਪਕਾਂ ਨੇ ਇਸ ਵੈਨ ਦਾ ਸਵਾਗਤ ਕੀਤਾ | ਇਸ ਉਪਰੰਤ ਇਹ ਵੈਨ ਬਲਾਕ ਦੇ ਵੱਖ ਵੱਖ ਪਿੰਡਾਂ ਲਈ ਰਵਾਨਾ ਹੋਈ | ਇਸ ਮੌਕੇ ਪਿ੍ੰਸੀਪਲ ਗੀਤਾਂਜਲੀ, ਜ਼ਿਲ੍ਹਾ ਕੋਆਰਡੀਨੇਟਰ ਅਨੂਪ ਸਿੰਘ ਮੈਣੀ, ਹੈੱਡ ਮਾਸਟਰ ਗੁਰਚਰਨ ਸਿੰਘ ਸਟੇਟ ਐਵਾਰਡੀ, ਲੈਕਚਰਾਰ ਕੁਲਵਿੰਦਰ ਸਿੰਘ, ਕਵਲਜੀਤ ਕੌਰ, ਪ੍ਰਭਜੋਤ ਕੌਰ, ਨਿਰਮਲ ਕੌਰ, ਸੈਂਟਰ ਹੈਡ ਟੀਚਰ ਮਿਹਰਪਾਲ ਸਿੰਘ, ਮੈਡਮ ਸ਼ਰਮੀਲੀ, ਨੀਰਜ ਸੇਠੀ, ਮੀਡੀਆ ਇੰਚਾਰਜ ਦਿਨੇਸ਼ ਕੁਮਾਰ, ਪ੍ਰੇਮ ਸਿੰਘ ਖੱਬੇ ਡੋਗਰਾ, ਹੈਡ ਟੀਚਰ ਓਾਕਾਰ ਸਿੰਘ ਪੱਖੋਕੇ, ਹੈੱਡ ਟੀਚਰ ਜਗਜੀਤ ਸਿੰਘ ਖਹਿਰਾ, ਬੀ.ਆਰ.ਸੀ. ਗੁਰਸਾਹਿਬ ਸਿੰਘ, ਮੈਡਮ ਰਜਨੀ, ਅਮਨਦੀਪ ਸਿੰਘ ਭੁੱਲਰ ਤੋਂ ਇਲਾਵਾ ਸੈਂਕੜੇ ਅਧਿਆਪਕਾਂ ਨੇ ਇਸ ਪ੍ਰਚਾਰ ਵੈਨ ਨਾਲ ਵੱਖ-ਵੱਖ ਪਿੰਡਾਂ ਵਿਚ ਆਮ ਜਨਤਾ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਅਫ਼ੀਮ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਸਰਹੱਦ ਨੇੜਿਓਾ ਬਰਾਮਦ ਕੀਤੀ ਗਈ 524 ਗ੍ਰਾਮ ਹੈਰੋਇਨ ਅਗਲੀ ਖ਼ਬਰ ਸੜਕ ਸੁਰੱਖਿਆ ਹਫ਼ਤੇ ਤਹਿਤ ਆਹਲੂਵਾਲੀਆ ਫਿਿਲੰਗ ਸਟੇਸ਼ਨ ਦੇ ਨਯਾਰਾ ਪੈਟਰੋਲ ਪੰਪ ਨੇ ਹੈਲਮੇਟ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।