28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਜ਼ੁਰਗਾਂ ਨੂੰ ਸਿਹਤ, ਸੁਰੱਖਿਆ ਤੇ ਸਨਮਾਨ ਭਰਿਆ ਜੀਵਨ ਦੇਣ ਲਈ ਵਚਨਬੱਧ-ਹਰਭਜਨ ਸਿੰਘ ਈ. ਟੀ. ਓ. <br/>

ਅਜੀਤ ਡੈਸਕ 16-02-2026
ਬਾਬਾ ਬਕਾਲਾ ਸਾਹਿਬ, 15 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-'ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਲੋਕ-ਕੇਂਦਿ੍ਤ ਅਤੇ ਸੰਵੇਦਨਸ਼ੀਲ ਸੋਚ ਦਾ ਪ੍ਰਤੀਕ ਹੈ, ਜਿਸ ਅਧੀਨ ਬਜ਼ੁਰਗਾਂ ਨੂੰ ਸੁਰੱਖਿਅਤ, ਸਿਹਤਮੰਦ ਅਤੇ ਸਨਮਾਨਪੂਰਕ ਜੀਵਨ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੋਂ ਥੋੜ੍ਹੀ ਦੂਰ ਪਿੰਡ ਕਾਲੇਕੇ ਵਿਖੇ ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਸਵ: ਬਾਪੂ ਮੱਲ ਸਿੰਘ, ਭੁਪਿੰਦਰ ਸਿੰਘ ਇੰਸਪੈਕਟਰ, ਅਤੇ ਇੰਸਪੈਕਟਰ ਗੁਰਮੁੱਖ ਸਿੰਘ ਮੂਦਲ ਵਲੋਂ ਪਰਿਵਾਰਕ ਤੌਰ 'ਤੇ ਰੱਖੇ ਸਮਾਗਮ ਵਿਚ ਸ਼ਮੂਲੀਅਤ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਬਜ਼ੁਰਗਾਂ ਨੂੰ ਕੇਵਲ ਭਲਾਈ ਸਕੀਮਾਂ ਹੀ ਨਹੀਂ, ਸਗੋਂ ਸਨਮਾਨ, ਸੁਰੱਖਿਆ ਅਤੇ ਸਮਾਜਿਕ ਸਹਾਰਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਸ ਸਮੇਂ ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਮਨੋਹਰ ਸਿੰਘ ਇੰਸਪੈਕਟਰ, ਜੋਬਨਜੀਤ ਸਿੰਘ ਚਾਹਲ ਨਿਊਜ਼ੀਲੈਂਡ, ਚੇਅਰਮੈਨ ਹਰਿੰਦਰ ਸਿੰਘ ਬੱਬੂ, ਸੁਖਵਿੰਦਰ ਸਿੰਘ ਚਾਹਲ ਸੁਪਰਡੈਂਟ ਬਿਜਲੀ ਬੋਰਡ, ਮਲਕੀਤ ਸਿੰਘ ਸਾਬਾ ਨੰਬਰਦਾਰ, ਡੀ.ਐੱਸ.ਪੀ. ਗੁਰਿੰਦਰ ਸਿੰਘ ਢਿੱਲੋਂ, ਡੀ.ਐੱਸ.ਪੀ. ਸਕੱਤਰ ਸਿੰਘ ਤੋਂ ਇਲਾਵਾ ਸੁਰਜੀਤ ਸਿੰਘ ਖੂਹ ਵਾਲੇ, ਗੁਰਦਿਆਲ ਸਿੰਘ ਪ੍ਰਧਾਨ ਮੰਡੀ ਬੋਰਡ ਜੰਡਿਆਲਾ ਗੁਰੂ, ਸੰਜੀਵ ਕੁਮਾਰ ਲੱਕੀ ਜੰਡਿਆਲਾ ਗੁਰੂ, ਸੀ.ਏ. ਅਨਿਲ ਸੂਰੀ ਜੰਡਿਆਲਾ ਗੁਰੂ, ਸਰਪੰਚ ਜੋਬਨਜੀਤ ਸਿੰਘ ਸਿੰਘਪੁਰਾ, ਸਾਬਕਾ ਸਰਪੰਚ ਸਤਨਾਮ ਸਿੰਘ ਸੁਧਾਰ, ਸਾਬਕਾ ਸਰਪੰਚ ਹਰਦਾਸ ਸਿੰਘ ਭਲਾਈਪੁਰ, ਅਮਰਜੀਤ ਸਿੰਘ ਕਾਲੇਕੇ, ਦਿਲਬਾਗ ਸਿੰਘ ਕਾਲੇਕੇ, ਸਰਪੰਚ ਹਰਜਿੰਦਰ ਸਿੰਘ ਜਸਪਾਲ, ਸਾ: ਸਰਪੰਚ ਬਲਕਾਰ ਸਿੰਘ ਸੁਧਾਰ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਐੱਸ.ਸੀ. ਸਮਾਜ 'ਤੇ ਵਰਤੀ ਭੱਦੀ ਸ਼ਬਦਾਵਲੀ ਅਤਿ ਨਿੰਦਣਯੋਗ-ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾ... ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਖਾਦ ਵਿਕਰੇਤਾ ਡੀਲਰਾਂ ਦੀ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।