ਬਾਬਾ ਬਕਾਲਾ ਸਾਹਿਬ, 15 ਫਰਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-'ਪਿਛਲੇ ਦਿਨੀਂ ਕਾਂਗਰਸ ਪਾਰਟੀ ਵਲੋਂ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਵਿਚ ਗਰੀਬ ਲੋਕਾਂ ਨੂੰ ਮਨਰੇਗਾ ਸਕੀਮ ਨੂੰ ਬਚਾਉਣ ਦੇ ਨਾਮ 'ਤੇ ਇਕੱਠ ਕੀਤਾ ਗਿਆ | ਹੱਦ ਤੋਂ ਪਾਰ ਹੁੰਦੇ ਕਾਂਗਰਸ ਦੇ ਐਲ.ਓ.ਪੀ. ਪ੍ਰਤਾਪ ਸਿੰਘ ਬਾਜਵਾ ਵਲੋਂ ਹਰਭਜਨ ਸਿੰਘ ਈ.ਟੀ.ਓ. ਦੇ ਪਿਤਾ ਵਲਾੋ ਕੀਤੀ ਜਾਂਦੀ ਕਿਰਤ ਕਮਾਈ ਦੇ ਵਸੀਲੇ 'ਤੇ ਹਮਲਾ ਕੀਤਾ ਗਿਆ, ਜਿਸ ਨੂੰ ਸਮੂਹ ਮਜ਼੍ਹਬੀ ਸਿੱਖ ਸਮਾਜ ਕਦੇ ਬਰਦਾਸ਼ਤ ਨਹੀਂ ਕਰੇਗਾ |' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਐੱਸ.ਸੀ. ਸਮਾਜ ਲਈ ਕਾਂਗਰਸੀ ਲੀਡਰਾਂ ਦੀ ਗੰਦੀ ਮਾਨਸਿਕਤਾ ਭਾਵੇਂ ਪਹਿਲਾਂ ਹੀ ਜੱਗ ਜ਼ਾਹਿਰ ਹੈ, ਕਦੀ ਰਾਜਾ ਵੜਿੰਗ ਵਲਾੋ ਮਹਰੂਮ ਸਾਬਕਾ ਗ੍ਰਹਿ ਮੰਤਰੀ ਸ. ਬੂਟਾ ਸਿੰਘ ਬਾਰੇ ਭੱਦੀ ਸ਼ਬਦਾਵਲੀ, ਕਦੇ ਚਰਨਜੀਤ ਸਿੰਘ ਚੰਨੀ ਦੀ ਕਾਬਲੀਅਤ ਨੂੰ ਚੈਲੰਜ ਕਰਕੇ ਦੇਸੀ ਟੱਟੂ ਕਹਿਣਾ ਅਤੇ ਹੁਣ ਸ: ਹਰਭਜਨ ਸਿੰਘ ਈ.ਟੀ.ਓ. ਕੈਬਨਿਟ ਮੰਤਰੀ ਪੰਜਾਬ ਪਰਿਵਾਰਕ ਕਿੱਤੇ ਬੈਂਡ ਵਜਾਉਣ 'ਤੇ ਸਵਾਲ ਚੁੱਕਣ ਦੀ ਅਸੀਂ ਸਖਤ ਨਿੰਦਿਆ ਕਰਦੇ | ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਮਸ਼ਵਰਾ ਦਿੰਦੇ ਹੋਏ ਕਿਹਾ ਉਹ ਦਿਨ ਦੂਰ ਨਹੀਂ ਜਦੋਂ ਐੱਸ.ਸੀ. ਸਮਾਜ ਤੁਹਾਡਾ ਐਸਾ ਬੈਂਡ ਵਜਾਏਗਾ ਕਿ ਤੁਸੀਂ ਸਰਕਾਰ ਦੀ ਗੱਲ ਕਰਦੇ ਹੋ ਵਿਰੋਧੀ ਧਿਰ ਦੇ ਨੇਤਾ ਵੀ ਨਹੀਂ ਲੱਗਣ ਜੋਗੇ ਰਹਿਣਾ | ਸੂਬੇਦਾਰ ਨੇ ਕਿਹਾ ਕਿ ਸ: ਹਰਭਜਨ ਸਿੰਘ ਨੇ ਅੱਠ ਸਰਕਾਰੀ ਨੌਕਰੀਆਂ ਨੂੰ ਛੱਡ ਕੇ ਫਿਰ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰਕੇ ਬਤੌਰ ਈ.ਟੀ.ਓ. ਦੀ ਸਰਵਿਸ ਪ੍ਰਾਪਤ ਕੀਤੀ ਸੀ, ਜੇਕਰ ਪ੍ਰਤਾਪ ਸਿੰਘ ਬਜਾਵਾ ਜ਼ਿਆਦਾ ਸਿਆਣਾ ਹੈ ਤਾਂ ਇਕ ਵਾਰ ਪੀ.ਸੀ.ਐੱਸ. ਦਾ ਪੇਪਰ ਦੇ ਕੇ ਦੇਖ ਲੈਣ ਸੱਚ ਸਭ ਦੇ ਸਾਹਮਣੇ ਆ ਜਾਵੇਗਾ ਤੁਸੀਂ ਕਿੰਨੇ ਪਾਣੀ ਵਿਚ ਹੋ | ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਵਡਾਲਾ ਸਕੱਤਰ, ਜਗੀਰ ਸਿੰਘ ਭਲਾਈਪੁਰ ਉਪ ਪ੍ਰਧਾਨ, ਮਨਜੀਤ ਸਿੰਘ ਮਲਿਕ ਨੰਗਲ ਜੁਆਇੰਟ ਸਕੱਤਰ, ਹਰਬੰਸ ਸਿੰਘ ਸੈਦਪੁਰ ਮੁੱਖ ਸਲਾਹਕਾਰ, ਪ੍ਰਧਾਨ ਭਜਨ ਸਿੰਘ ਰਈਆ, ਮਨੋਹਰ ਸਿੰਘ, ਅਮਰਜੀਤ ਸਿੰਘ ਸਰਾਂ ਖਜ਼ਾਨਚੀ, ਕੈਪਟਨ ਬਲਵਿੰਦਰ ਪਾਲ ਸਿੰਘ, ਰਵੀ ਸਿੰਘ, ਐਡਵੋਕੇਟ ਦਲਜੀਤ ਸਿੰਘ ਸ਼ੇਰਗਿੱਲ, ਚੈਂਚਲ ਸਿੰਘ, ਸਰਵਣ ਸਿੰਘ , ਜਸਵੰਤ ਸਿੰਘ ਧਰਦਿਉ, ਰਮਨਦੀਪ ਸਿੰਘ ਕਾਲੇਕੇ ਅਤੇ ਪ੍ਰੈੱਸ ਸਕੱਤਰ ਜਗਤਾਰ ਸਿੰਘ ਡੇਹਰੀਵਾਲ ਆਦਿ ਹਾਜ਼ਰ ਸਨ |