ਤਰਨ ਤਾਰਨ, 27 ਫਰਵਰੀ (ਹਰਿੰਦਰ ਸਿੰਘ)- ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਸਾਲ 2026-27 ਲਈ ਕਰਵਾਏ ਜਾਣ ਵਾਲੇ ਅੰਡਰ-23 ਮੁੰਡਿਆਂ ਦੇ ਮੁਕਾਬਲਿਆਂ ਲਈ ਤਰਨ ਤਾਰਨ ਜ਼ਿਲ੍ਹੇ ਦੀ ਕਿ੍ਕਟ ਟੀਮ ਚੁਣਨ ਵਾਸਤੇ ਇਕ ਵਿਸ਼ੇਸ਼ ਇਕੱਤਰਤਾ ਹੋਈ | ਇਸ ਇਕੱਤਰਤਾ ਵਿਚ ਤਰਨ ਤਾਰਨ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੇਜੀਤ ਸਿੰਘ ਸੰਧੂ, ਉਪ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਸੰਧੂ, ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋ, ਜੁਆਇੰਟ ਸੈਕਟਰੀ ਰੋਜ਼ ਦੀਪ ਸਿੰਘ ਖਜਾਨਚੀ ਕਿਰਨਦੀਪ ਕੌਰ, ਮੈਂਬਰ ਸ਼ੇਰ ਜੰਗ ਸਿੰਘ ਹੁੰਦਲ, ਸਕੱਤਰ ਸਿੰਘ, ਕੋਚ ਲਵਪ੍ਰੀਤ ਸਿੰਘ ਹਾਜ਼ਰ ਹੋਏ |ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਦੀ ਮੁੰਡਿਆਂ ਦੀ ਅੰਡਰ-23 ਦੀ ਚੋਣ ਵਾਸਤੇ ਟਰਾਇਲ ਇਕ ਮਾਰਚ 2026 ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਟਰਾਇਲ ਵਿਚ ਇਕ ਸਤੰਬਰ 2003 ਨੂੰ ਜਾਂ ਉਸ ਤੋਂ ਬਾਅਦ ਜਨਮ ਲੈਣ ਵਾਲੇ ਖਿਡਾਰੀ ਹਿੱਸਾ ਲੈ ਸਕਦੇ ਹਨ | ਖਿਡਾਰੀ ਆਪਣੇ ਨਾਲ ਡਿਜੀਟਲ ਜਨਮ ਪੱਤਰ ਅਤੇ ਆਧਾਰ ਕਾਰਡ ਲੈ ਕੇ ਆਉਣ | ਸਭ ਖਿਡਾਰੀਆਂ ਲਈ ਕਿ੍ਕਟ ਦੀ ਸਫੇਦ ਵਰਦੀ ਲਾਜ਼ਮੀ ਹੋਵੇਗੀ |