ਚੋਹਲਾ ਸਾਹਿਬ, 1 ਮਾਰਚ (ਬਲਵਿੰਦਰ ਸਿੰਘ)ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਪੱਖੋਪੁਰ ਤੋਂ ਜਗਦੀਪ ਸਿੰਘ ਸੈਕਟਰੀ ਦਾ ਭਤੀਜਾ ਤੇ ਗੁਰਲਾਲ ਸਿੰਘ ਦਾ ਬੇਟਾ ਪ੍ਰਭਨੂਰ ਸਿੰਘ ਦੀ ਕੁਝ ਦਿਨ ਪਹਿਲਾਂ ਬੇਵਕਤੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸੀਨੀਅਰ ਅਕਾਲੀ ਆਗੂ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ਼ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਨੇ ਪੱਖੋਪੁਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਬ੍ਰਹਮਪੁਰਾ ਤੇ ਸ਼ੇਖ ਨੇ ਕਿਹਾ ਕਿ ਪਰਿਵਾਰ ਲਈ ਇਹ ਬਹੁਤ ਵੱਡਾ ਦੁੱਖ ਹੈ ਕਿ ਛੋਟੀ ਉਮਰੇ ਜਵਾਨ ਪੁੱਤ ਦਾ ਹਮੇਸ਼ਾਂ ਲਈ ਚਲੇ ਜਾਣਾ | ਉਨ੍ਹਾਂ ਕਿਹਾ ਕਿ ਇਹ ਪਰਮਾਤਮਾ ਦਾ ਭਾਣਾ ਹੈ ਤੇ ਅਸੀਂ ਬੇਟੇ ਪ੍ਰਭਨੂਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ | ਇਸ ਮੌਕੇ ਜਗਰੂਪ ਸਿੰਘ ਪੱਖੋਪੁਰ ਅਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ |