23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਕੋਲਕਾਤਾ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਾਲੀਘਾਟ ਵਿਖੇ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ <br/>

ਅਜੀਤ ਡੈਸਕ 03-03-2026
ਤਰਨ ਤਾਰਨ, 2 ਮਾਰਚ (ਪਰਮਜੀਤ ਜੋਸ਼ੀ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਇਨੀਂ ਦਿਨੀਂ ਪੱਛਮੀ ਬੰਗਾਲ ਵਿਚ ਗੁਰਮਤਿ ਪ੍ਰਚਾਰ ਫੇਰੀ 'ਤੇ ਹਨ | ਬਾਬਾ ਸੁੱਖਾ ਸਿੰਘ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਾਲੀਘਾਟ (ਕੋਲਕਾਤਾ) ਦੀ ਪ੍ਰਬੰਧਕ ਕਮੇਟੀ ਦੇ ਸੱਦੇ 'ਤੇ ਸਵੇਰ ਦੇ ਦੀਵਾਨ ਵਿਚ ਹਾਜ਼ਰ ਭਰੀ, ਜਿੱਥੇ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ ਬਾਬਾ ਸੁੱਖਾ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬੋਲਦਿਆਂ ਪ੍ਰਬੰਧਕਾਂ ਵਲੋਂ ਆਖਿਆ ਗਿਆ ਕਿ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਵਾਲੇ, ਜਿੰਨਾਂ ਦੀ ਸ਼ਖ਼ਸੀਅਤ ਬਾਰੇ ਅਸੀਂ ਸਾਰੇ ਭਲੀ ਭਾਂਤ ਜਾਣਦੇ ਹਾਂ, ਜੋ ਅੱਜ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਸਾਡੇ ਵਿਚਕਾਰ ਬੈਠੇ ਹਨ | ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਵਲੋਂ ਹਾਰਦਿਕ 'ਜੀ ਆਇਆਂ' ਆਖਦੇ ਹਾਂ | ਪਿਛਲੇ ਸਾਲ ਪੰਜਾਬ ਵਿਚ ਜੋ ਹੜ੍ਹ ਆਏ ਉਸ ਦੌਰਾਨ ਬਾਬਾ ਸੁੱਖਾ ਸਿੰਘ ਵਲੋਂ ਵੱਡੀਆਂ ਸੇਵਾਵਾਂ ਕੀਤੀਆਂ ਗਈਆਂ ਅਤੇ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਈ | ਮਾਨਵਤਾ ਦੇ ਭਲੇ ਹਿੱਤ ਬਾਬਾ ਸੁੱਖਾ ਸਿੰਘ ਵਲੋਂ ਨਿਰੰਤਰ ਸੇਵਾਵਾਂ ਚੱਲਦੀਆਂ ਰਹਿੰਦੀਆਂ ਹਨ | ਇਨ੍ਹਾਂ ਸਮੂਹ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਬਾਬਾ ਸੁੱਖਾ ਸਿੰਘ ਨੂੰ ਸਨਮਾਨ ਚਿੰਨ ਭੇਂਟ ਕਰਦੇ ਹਾਂ | ਇਸ ਮੌਕੇ ਸੰਗਤ ਵਿਚ ਉੱਘੇ ਪੱਤਰਕਾਰ ਅਤੇ ਬੰਗੋ ਭੂਸ਼ਨ ਅਵਾਰਡੀ ਬਚਨ ਸਿੰਘ ਸਰਲ ਗੁਰਬਖ਼ਸ਼ ਸਿੰਘ ਲੋਪੋਂ, ਸੈਕਟਰੀ ਇੰਦਰਜੀਤ ਸਿੰਘ ਸੇਖੋਂ, ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਪ੍ਰਧਾਨ ਅਜੈਬ ਸਿੰਘ ਬੋਪਾਰਾਏ, ਸੇਠ ਪ੍ਰਗਟ ਸਿੰਘ ਖਜਾਨਚੀ, ਗੁਰਦੇਵ ਸਿੰਘ, ਕੁਲਵੰਤ ਸਿੰਘ ਖਹਿਰਾ, ਜਗਜੀਤ ਸਿੰਘ ਦਾਖਾ, ਪ੍ਰਗਟ ਸਿੰਘ, ਬਚਿੱਤਰ ਸਿੰਘ ਲਾਲੀ , ਸੇਠ ਪਿਆਰਾ ਸਿੰਘ, ਬਲਕਾਰ ਸਿੰਘ ਅਤੇ ਹੋਰ ਬੇਅੰਤ ਸੰਗਤ ਹਾਜ਼ਰ ਸੀ |

ਪਿਛਲੀ ਖ਼ਬਰ ਤਰਨ ਤਾਰਨ ਸ਼ਹਿਰ 'ਚ ਫੱੁਟਪਾਥਾਂ ਅਤੇ ਬਾਜ਼ਾਰਾਂ 'ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ <br/> ਅਗਲੀ ਖ਼ਬਰ ਪਿੰਡ ਛਾਪਾ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਨੰਬਰਦਾਰ, ਸਾਬਕਾ ਸਰਪੰਚ ਸੈਂਕੜੇ ਲੋਕਾਂ ਸਮੇਤ ਭ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।