23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜੰਗਲਾਤ ਵਰਕਰ ਯੂਨੀਅਨ ਰੇਂਜ ਪੱਟੀ ਦੀ ਚੋਣ <br/>

ਅਜੀਤ ਡੈਸਕ 03-03-2026
ਪੱਟੀ, 2 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਜੰਗਲਾਤ ਵਰਕਰ ਯੂਨੀਅਨ ਰੇਂਜ ਪੱਟੀ ਵਲੋਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਇਸ ਚੋਣ ਦੌਰਾਨ ਗੁਰਸੇਵਕ ਸਿੰਘ ਨੂੰ ਪੱਟੀ ਰੇਂਜ ਦਾ ਪ੍ਰਧਾਨ ਚੁਣਿਆ ਗਿਆ | ਚੇਅਰਮੈਨ ਅਹੁਦੇ ਲਈ ਕੁਲਦੀਪ ਸਿੰਘ, ਜਰਨਲ ਸਕੱਤਰ ਮੰਗਜੀਤ ਸਿੰਘ, ਖਜ਼ਾਨਚੀ ਪ੍ਰਭਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਤਿਲਕ ਰਾਜ, ਮੀਤ ਪ੍ਰਧਾਨ ਜਸਵਿੰਦਰ ਸਿੰਘ ਕੱਚਾ ਪੱਕਾ, ਪ੍ਰਬੰਧਕੀ ਸਕੱਤਰ ਸੋਨਾ ਸਿੰਘ, ਮੁੱਖ ਸਲਾਹਕਾਰ ਸੁਖਦੇਵ ਸਿੰਘ ਆਦਿ ਪੱਟੀ ਰੇਂਜ ਨਾਲ ਸੰਬੰਧਿਤ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਅਹਿਦ ਕਰਦਿਆਂ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਯੂਨੀਅਨ ਅੰਦਰ ਵਰਕਰਾਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਨਗੇ | ਆਗੂਆਂ ਨੇ ਕਿਹਾ ਸੂਬਾ ਸਰਕਾਰਾਂ ਪਿਛਲੇ ਲੰਮੇ ਸਮੇਂ ਤੋਂ ਜੰਗਲਾਤ ਵਿਭਾਗ ਦੇ ਕਾਮਿਆਂ ਦਾ ਆਰਥਿਕ ਸ਼ੋਸਣ ਕਰਦੀਆਂ ਆ ਰਹੀਆਂ ਹਨ | ਨਵੇਂ ਬਣੇ ਪ੍ਰਧਾਨ ਗੁਰਸੇਵਕ ਸਿੰਘ ਪੱਟੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਅਪਣਾਈ ਜਾ ਰਹੀ ਮਾੜੀ ਨੀਤੀ ਦੇ ਖ਼ਿਲਾਫ਼ ਜਨਤਕ ਤੇ ਕਾਨੂੰਨੀ ਤੌਰ ਸੰਘਰਸ਼ ਕਰਨ ਲਈ ਯੂਨੀਅਨ ਦੇ ਵਰਕਰਾਂ ਨੂੰ ਤਿਆਰ ਕੀਤਾ ਜਾਵੇਗਾ | ਇਸ ਮੌਕੇ ਦਿਲਬਾਗ ਸਿੰਘ ਚੱਠੂ, ਮੁਖਤਿਆਰ ਸਿੰਘ, ਜਸਵਿੰਦਰ ਸਿੰਘ ਪੱਟੀ, ਬਲਜਿੰਦਰ ਸਿੰਘ, ਰਸ਼ਪਾਲ ਸਿੰਘ, ਚੰਦਰ ਸ਼ੇਖਰ ਤੇ ਗੁਰਭੇਜ ਸਿੰਘ ਆਦਿ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਹੈਰੋਇਨ, ਨਸ਼ੇ ਦੀਆਂ ਗੋਲੀਆਂ, ਕੈਪਸੂਲ, ਪਿਸਟਲ ਅਤੇ ਡਰੱਗ ਮਨੀ ਸਮੇਤ 8 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. <br/> ਅਗਲੀ ਖ਼ਬਰ ਫਤਿਆਬਾਦ ਦੀ ਸੁਨਾਰ ਮਾਰਕੀਟ ਦੀਆਂ ਦੁਕਾਨਾਂ ਅੱਜ ਤੇ ਭਲਕੇ ਬੰਦ ਰਹਿਣਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।