ਪੱਟੀ, 30 ਮਾਰਚ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਜ਼ਿਲ੍ਹਾ ਤਰਨ ਤਾਰਨ ਦੇ ਮਿੰਨੀ ਪੀ.ਐਚ.ਸੀ. ਢੋਟੀਆਂ ਤੋਂ ਚੀਫ਼ ਫਾਰਮੇਸੀ ਅਫਸਰ ਪਦ ਉੱਨਤ ਹੋਏ ਕੁਲਦੀਪ ਕੌਰ ਨੇ ਪੀ.ਐਚ.ਸੀ. ਕੈਰੋਂ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਪ੍ਰਾਇਮਰੀ ਹੈਲਥ ਸੈਂਟਰ ਕੈਰੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੇ.ਪੀ. ਸਿੰਘ, ਡਾ. ਦਿਲਬਾਗ ਸਿੰਘ ਹੋਮਿਓਪੈਥੀ ਮੈਡੀਕਲ ਅਫਸਰ, ਮਨਜੀਤ ਰਾਏ ਫਾਰਮੇਸੀ ਅਫਸਰ, ਪੁਸ਼ਪਿੰਦਰ ਸਿੰਘ ਫਾਰਮੇਸੀ ਅਫਸਰ, ਕੰਵਲਜੀਤ ਕੌਰ ਨਰਸਿੰਗ ਸਿਸਟਰ, ਅਮਰਜੀਤ ਕੌਰ ਅਸਿਸਟੈਂਟ, ਸਰਬਜੀਤ ਸਿੰਘ ਅਤੇ ਸੰਦੀਪ ਕੌਰ ਰੇਡੀਓਗ੍ਰਾਫਰ ਆਦਿ ਨੇ ਕੁਲਦੀਪ ਕੌਰ ਨੂੰ ਜੀ ਆਇਆਂ ਕਿਹਾ ਅਤੇ ਗੁਲਦਸਤਿਆਂ ਨਾਲ ਮੁਬਾਰਕਾਂ ਦਿੱਤੀਆਂ | ਇਸ ਮੌਕੇ ਪ੍ਰਾਇਮਰੀ ਹੈਲਥ ਸੈਂਟਰ ਕੈਰੋਂ ਵਿਖੇ ਨਵ ਨਿਯੁਕਤ ਤਾਇਨਾਤ ਚੀਫ ਫਾਰਮੇਸੀ ਅਫਸਰ ਕੁਲਦੀਪ ਕੌਰ ਨੇ ਕਿਹਾ ਕਿ ਇਸ ਹਸਪਤਾਲ ਵਿਚ ਸਰਕਾਰ ਵਲੋਂ ਮਿਲਦੀਆਂ ਸਹੂਲਤਾਂ ਲੋੜੀਂਦੇ ਮਰੀਜ਼ਾਂ ਨੂੰ ਪਹਿਲ ਦੇ ਅਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ |
ਕੁਲਦੀਪ ਕੌਰ ਨੇ ਪੀ. ਐਚ. ਸੀ. ਕੈਰੋਂ ਵਿਖੇ ਚੀਫ ਫਾਰਮੇਸੀ ਅਫਸਰ ਦਾ ਅਹੁਦਾ ਸੰਭਾਲਿਆ <br/>
ਅਜੀਤ ਡੈਸਕ
31-03-2026