ਗੋਇੰਦਵਾਲ ਸਾਹਿਬ, 30 ਮਾਰਚ (ਸਕੱਤਰ ਸਿੰਘ ਅਟਵਾਲ)-ਪੰਜਾਬ ਵਿਚ ਡੈਮਾਂ 'ਚੋਂ ਛੱਡੇ ਪਾਣੀ ਕਾਰਨ ਆਏ ਬੇਤਾਹਾਸ਼ਾ ਹੜ੍ਹਾਂ ਕਾਰਨ ਪੰਜਾਬ ਵਿਚ ਲਗਪਗ ਚਾਰ ਲੱਖ ਕਿੱਲਾ ਜ਼ਮੀਨ 'ਚ ਫਸਲ ਬਰਬਾਦ ਹੋ ਗਈ ਅਤੇ ਬਹੁਤ ਸਾਰੇ ਮਕਾਨ ਵੀ ਢਹਿ ਗਏ ਸਨ | ਪੰਜਾਬ ਸਰਕਾਰ ਵਲੋਂ ਪਹਿਲਾਂ ਲੋਕਾਂ ਦੀ ਮਦਦ ਕਰਨ ਦੀ ਥਾਂ ਸੈਂਟਰ ਸਰਕਾਰ ਖਿਲਾਫ਼ ਮੁਆਵਜੇ ਨੂੰ ਲੈ ਕੇ ਦੋਸ਼ ਲਾਉਣ ਦੀਆਂ ਖੇਡਾਂ ਖੇਡੀਆਂ ਗਈਆਂ ਅਤੇ ਖੁਦ ਕਿਸੇ ਦੀ ਸਾਰ ਨਹੀਂ ਲਈ ਗਈ | ਜਿਹੜੇ ਵੀਹ ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜੇ ਦਾ ਐਲਾਨ ਕੀਤਾ ਗਿਆ ਸੀ ਉਹ ਵੀ ਸੱਤ-ਅੱਠ ਮਹੀਨੇ ਬੀਤਣ ਦੇ ਬਾਵਜੂਦ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲਿਆ, ਪਤਾ ਨਹੀਂ ਪੰਜਾਬ ਸਰਕਾਰ ਦੀ ਹੁਣ ਵੀ ਕਿਹੜੀ ਗਿਰਦਾਵਰੀ ਬਾਕੀ ਹੈ | ਖਡੂਰ ਸਾਹਿਬ ਸਬ ਡਵੀਜ਼ਨ ਦੇ ਜਲਾਲਾਬਾਦ, ਵੈਰੋਵਾਲ, ਖੱਖ ਧੂੰਦਾ ਆਦਿ ਪਿੰਡਾਂ ਦੇ ਕਈ ਕਿਸਾਨਾਂ ਨੇ ਦੱਸਿਆ ਕਿ ਉਹ ਡੀ.ਸੀ. ਦਫਤਰ ਦੇ ਗੇੜੇ ਮਾਰ ਮਾਰ ਥੱਕ ਗਏ ਹਨ ਅੱਗੋਂ ਮੁਲਾਜ਼ਮ ਆਖਦੇ ਹਨ ਕਿ ਅਜੇ ਪੈਸੇ ਨਹੀਂ ਆਏ ਜਦੋਂ ਆਏ ਤਾਂ ਮਿਲ ਜਾਣਗੇ, ਅਜਿਹੀ ਹਾਲਤ ਵਿਚ ਮੰਡ ਖੇਤਰ ਦੇ ਕਿਸਾਨ ਕਿੱਧਰ ਜਾਣ | ਇਹ ਸ਼ਬਦ ਭਾਜਪਾ ਦੇ ਜ਼ਿਲਵਾ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ ਜੋ ਕਿ ਕੁਦਰਤ ਫਾਊਾਡੇਸ਼ਨ ਦੇ ਪ੍ਰਧਾਨ ਵੀ ਹਨ ਨੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ ਦੀ ਮੌਜੂਦਗੀ ਵਿਚ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਨੇ ਹੜਾਂ ਦਾ ਮੁਆਵਜ਼ਾ ਤੁਰੰਤ ਪੀੜਤ ਲੋਕਾਂ ਨੂੰ ਦੇਣ ਦਾ ਆਖਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਨੇ ਲੋਕਾਂ ਨਾਲ਼ ਐਲਾਨ ਕਰਕੇ ਮੁਆਵਜ਼ਾ ਨਾ ਦੇ ਕੇ ਫਿਰ ਧ੍ਰੋਹ ਕੀਤਾ ਹੈ, ਜਿਸ ਕਾਰਨ ਲੋਕ ਗੁੱਸੇ ਵਿੱਚ ਹਨ | ਇਸ ਮੌਕੇ ਭਾਜਪਾ ਦੇ ਜ਼ਿਲਾ ਮੀਤ ਪ੍ਰਧਾਨ ਅਤੁਲ ਜੈਨ ਪੱਟੀ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ, ਕਿਸਾਨ ਮੋਰਚਾ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਭੈਲ, ਜ਼ਿਲ੍ਹਾ ਸਕੱਤਰ ਸੁਖਵੰਤ ਸਿੰਘ, ਯੂਥ ਜ਼ਿਲ੍ਹਾ ਸਕੱਤਰ ਸਤਨਾਮ ਸਿੰਘ ਫਤਹਿਬਾਦ, ਜ਼ਿਲ੍ਹਾ ਮੀਡੀਆ ਇੰਚਾਰਜ ਦਸਬਿੰਦਰ ਸਿੰਘ ਗੋਇੰਦਵਾਲ ਮੌਜੂਦ ਸਨ |
ਹੜ੍ਹ ਪੀੜਤ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਅਜੇ ਤੱਕ ਮੁਆਵਜ਼ਾ ਨਾ ਦੇਣਾ ਮੰਦਭਾਗਾ-ਖਹਿਰਾ <br/>
ਅਜੀਤ ਡੈਸਕ
31-03-2026