15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪ੍ਰਾਇਮਰੀ ਹੈਲਥ ਸੈਂਟਰ ਰਟੌਲ 'ਚੋਂ ਚੋਰੀ ਕਰਨ 'ਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 12-04-2026
ਤਰਨ ਤਾਰਨ, 11 ਅਪ੍ਰੈਲ (ਹਰਿੰਦਰ ਸਿੰਘ)-ਪ੍ਰਾਇਮਰੀ ਹੈਲਥ ਸੈਂਟਰ ਪਿੰਡ ਰਟੌਲ 'ਚ ਸਮਾਨ ਚੋਰੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਮਨਦੀਪ ਕੌਰ ਕਮਿਊਨਿਟੀ ਹੈਲਥ ਅਫਸਰ ਰਟੌਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪ੍ਰਾਇਮਰੀ ਹੈਲਥ ਸੈਂਟਰ ਆਯੂਸ਼ਮਾਨ ਅਰੋਗਿਆ ਕੇਂਦਰ ਰਟੌਲ ਵਿਖੇ ਤਾਇਨਾਤ ਹੈ | 10 ਮਾਰਚ ਨੂੰ ਅਸੀਂ ਸਾਰਾ ਸਟਾਫ਼ ਡਿਊਟੀ ਖਤਮ ਕਰਕੇ ਤਾਲਾ ਲਗਾ ਕੇ ਆਪਣੇ ਘਰਾਂ ਨੂੰ ਚਲੇ ਗਏ ਅਤੇ ਜਦੋਂ ਅਗਲੀ ਸਵੇਰੇ ਸੈਂਟਰ ਵਿਖੇ ਡਿਊਟੀ 'ਤੇ ਆਏ ਤਾਂ ਵੇਖਿਆ ਕਿ ਦਰਵਾਜਿਆਂ ਦਾ ਤਾਲਾ ਟੁੱਟਾ ਪਿਆ ਸੀ | ਦਫਤਰ ਦੇ ਦਰਵਾਜੇ ਖੁੱਲੇ ਹੋਏ ਸਨ ਅਤੇ ਸਾਰਾ ਸਮਾਨ ਖਿਲਰਿਆ ਹੋਇਆ ਸੀ | ਚੈਕ ਕਰਨ 'ਤੇ ਵੇਖਿਆ ਕਿ ਦਫਤਰ ਵਿਚੋੋਂ ਸਿਰਜਨ ਡਿੱਜੀ ਕਿੱਟ ਸਮੇਤ ਸਾਮਾਨ, ਸਰਜੀਕਲ ਸੀਜਰ 4, 1 ਮਾਈਕਰੋ ਸਕੋਪ, 2 ਇਨਵੈਟਰ ਬੈਟਰਾ, 1 ਕੰਪਿਊਟਰ, 2 ਪਿ੍ੰਟਰ, ਸੀ.ਪੀ.ਯੂ, ਕਮਰੀਅਲ ਗੈਸ, 1 ਘਰੇਲੂ ਗੈਸ ਸਲੰਡਰ, ਬੀ.ਪੀ ਮਸ਼ੀਨ ਡਿਜਿਟਲ, ਫੀਟਲ ਡੋਪਲਰ 82 ਮੀਟਰ ਅਤੇ ਬਾਕੀ ਕੁੱਝ ਦਫਤਰ ਦਾ ਲਿਖਤੀ ਰਿਕਾਰਡ, ਕੁਝ ਦਵਾਈਆਂ ਜੋ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ | ਹੁਣ ਸਾਨੂੰ ਪਤਾ ਲੱਗਾ ਹੈ ਕਿ ਇਹ ਚੋਰੀ ਗੁਰਸੇਵਕ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਰਟੌਲ ਨੇ ਕੀਤੀ ਹੈ | ਜਾਂਚ ਅਧਿਕਾਰੀ ਏ.ਐੱਸ.ਆਈ.ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦਗੀ ਜਾਂਚ ਉਪਰੰਤ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚ ਮਾਰੀਆਂ ਮੱਲਾਂ... ਅਗਲੀ ਖ਼ਬਰ ਮਲਚਿੰਗ ਤਕਨੀਕ ਨਾਲ ਹਲਦੀ ਦੀ ਕਾਸ਼ਤ ਰਾਹੀਂ ਨਾਮਣਾ ਖੱਟ ਰਿਹੈ ਪ੍ਰਗਤੀਸ਼ੀਲ ਕਿਸਾਨ ਕਿ੍ਸ਼ਨ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।